India News (ਇੰਡੀਆ ਨਿਊਜ਼), Expansion Of CM Yogashala, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਹੱਤਵਪੂਰਨ ਤੇ ਅਭਿਲਾਸ਼ੀ ਪ੍ਰਾਜੈਕਟ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ, ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਦੇ ਉਦੇਸ਼ ਨਾਲ ਹੁਣ ਇਹ ਜਨ- ਮੁਹਿੰਮ ਸ਼ਨੀਵਾਰ ਤੋਂ ਪਿੰਡ ਅਤੇ ਬਲਾਕ ਪੱਧਰ ’ਤੇ ਵੀ ਆਪਣੇ ਖੰਭ ਪਸਾਰਣ ਲਈ ਤਿਆਰ ਹੈ। ਸਰਕਾਰ ਨੇ ਇਸ ਉਪਰਾਲੇ ਦੀ ਸਫ਼ਲਤਾ ਲਈ 315 ਨਵੇਂ ਯੋਗਾ ਟਰੇਨਰਾਂ ਦੀ ਭਰਤੀ ਕੀਤੀ ਹੈ, ਜੋ ਕਿ ਬਲਾਕਾਂ ਅਤੇ ਪਿੰਡਾਂ ਵਿੱਚ ਮੁਫਤ ਯੋਗਾ ਕਲਾਸਾਂ ਲਗਾਉਣ ਲਈ ਤਾਇਨਾਤ ਕੀਤੇ ਜਾਣਗੇ।
ਤਿੰਨ ਪੜਾਵਾਂ ਤਹਿਤ 24 ਸ਼ਹਿਰਾਂ ਵਿੱਚ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ
ਇਸ ਤੋਂ ਪਹਿਲਾਂ ਤਿੰਨ ਪੜਾਵਾਂ ਤਹਿਤ 24 ਸ਼ਹਿਰਾਂ ਵਿੱਚ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਨ੍ਹਾਂ 24 ਸ਼ਹਿਰਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ, ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਐਸ.ਏ.ਐਸ.ਨਗਰ, ਸੰਗਰੂਰ, ਬਠਿੰਡਾ, ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਰੂਪਨਗਰ, ਨਵਾਂ ਸ਼ਹਿਰ ਤਰਨਤਾਰਨ ਅਤੇ ਮਲੇਰਕੋਟਲਾ ਸ਼ਾਮਲ ਹਨ।
ਲੋਕ ਇਨ੍ਹਾਂ ਯੋਗ ਕੈਂਪਾਂ ਦਾ ਲਾਭ ਲੈ ਰਹੇ ਹਨ
ਮੌਜੂਦਾ ਸਮੇਂ ਦੌਰਾਨ, ਇਨ੍ਹਾਂ ਸ਼ਹਿਰਾਂ ਵਿੱਚ ਰੋਜ਼ਾਨਾ ਸਵੇਰੇ 1600 ਤੋਂ ਵੱਧ ‘ਸੀਐਮ ਦੀ ਯੋਗਸ਼ਾਲਾਵਾਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ 35000 ਤੋਂ ਵੱਧ ਲੋਕ ਇਨ੍ਹਾਂ ਯੋਗ ਕੈਂਪਾਂ ਦਾ ਲਾਭ ਲੈ ਰਹੇ ਹਨ। ਹੁਣ ਇਹ ਜਨ- ਮੁਹਿੰਮ ਸ਼ਨੀਵਾਰ ਤੋਂ ਪਿੰਡ ਅਤੇ ਬਲਾਕ ਪੱਧਰ ’ਤੇ ਵੀ ਆਪਣੇ ਖੰਭ ਪਸਾਰਣ ਲਈ ਤਿਆਰ ਹੈ।
ਇਹ ਵੀ ਪੜ੍ਹੋ :AC Compressor Burst In The Hospital : ਹਸਪਤਾਲ ਵਿੱਚ ਏਸੀ ਦਾ ਕੰਮਪ੍ਰੈਸ਼ਰ ਫਟਣ ਨਾਲ ਇੱਕ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ