India News (ਇੰਡੀਆ ਨਿਊਜ਼), Farmers Announced To Stop Trains, ਚੰਡੀਗੜ੍ਹ : ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਕਿਸਾਨ ਧਰਨੇ ਵਿੱਚ ਹੁਣ ਤੱਕ ਅੱਠ ਕਿਸਾਨਾਂ ਦੇ ਮੌਤ ਹੋ ਚੁੱਕੀ ਹੈ। ਜਦੋਂ ਕਿ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਇੱਕ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਛੇ ਮਾਰਚ ਨੂੰ ਕਿਸਾਨ ਦਿੱਲੀ ਕੂਚ ਕਰਨਗੇ ਜਦੋਂ ਕਿ ਅੱਠ 10 ਮਾਰਚ ਨੂੰ ਦੇਸ਼ ਭਰ ਵਿੱਚ 12 ਵਜੇ ਤੋਂ 4 ਵਜੇ ਤੱਕ ਟਰੇਨਾਂ ਰੋਕੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨ ਜੋ ਧਰਨਾ ਦੇ ਰਹੇ ਹਨ ਉਹ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਡਟੇ ਰਹਿਣਗੇ ਜਦੋਂ ਕਿ ਬਾਕੀ ਸਟੇਟਾਂ ਤੋਂ ਕਿਸਾਨ ਟ੍ਰੇਨਾਂ ਅਤੇ ਬੱਸਾਂ ਰਾਹੀਂ ਦਿੱਲੀ ਵੱਲ ਕੂਚ ਕਰਨਗੇ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਕਿਸਾਨ ਧਰਨੇ ਵਿੱਚ ਅੱਠ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਬੱਸਾਂ ਤੇ ਟਰੇਨਾਂ ਰਾਹੀਂ ਦਿੱਲੀ ਕੂਚ
ਖਨੌਰੀ ਬਾਰਡਰ ਉੱਤੇ ਗੋਲੀ ਦਾ ਸ਼ਿਕਾਰ ਹੋਏ ਨੌਜਵਾਨ ਕਿਸਾਨ ਸ਼ੁਭ ਕਰਨ ਸਿੰਘ ਦੀ ਮੌਤ ਤੋਂ ਬਾਅਦ ਪਾਏ ਗਏ ਭੋਗ ਅਤੇ ਅੰਤਿਮ ਅਰਦਾਸ ਮੌਕੇ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸਵਰਨ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ ਕਿਸਾਨ ਹੁਣ ਛੇ ਮਾਰਚ ਨੂੰ ਦਿੱਲੀ ਕੂਚ ਕਰਨਗੇ। ਜਦੋਂ ਕਿ ਪੰਜਾਬ ਦੇ ਬਾਰਡਰਾਂ ਉੱਤੇ ਕਿਸਾਨ ਡਟੇ ਰਹਿਣਗੇ। ਕਿਸਾਨ ਆਗੂ ਨੇ ਕਿਹਾ ਕਿ 6 ਮਾਰਚ ਨੂੰ ਕਿਸਾਨ ਬੱਸਾਂ ਅਤੇ ਟ੍ਰੇਨਾਂ ਰਾਹੀਂ ਦਿੱਲੀ ਕੂਚ ਕਰਨਗੇ। ਕਿਸਾਨ ਕੇਂਦਰ ਸਰਕਾਰ ਦੇ ਮਨਸ਼ਾ ਦੇਖਣਾ ਚਾਹੁੰਦੇ ਹਨ। ਕਿਸਾਨ ਆਗੂ ਨੇ ਕਿਹਾ ਕਿ ਇਹ ਗੱਲ ਸਾਫ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਭਾਵੇਂ ਕਿ ਟਰੇਨਾਂ ਰਾਹੀਂ ਹੀ ਕਿਸਾਨ ਦਿੱਲੀ ਜਾ ਰਹੇ ਹੋਣ।
ਚੀਨ ਅਤੇ ਪਾਕਿਸਤਾਨ ਦਾ ਬਣਿਆ ਬਾਰਡਰ
ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਇਤਿਹਾਸ ਵਿੱਚ ਅੰਦੋਲਨ ਦੇ ਦੌਰਾਨ ਡਰੋਨ ਦਾ ਇਸਤੇਮਾਲ ਕੀਤਾ ਗਿਆ ਹੈ। ਡਰੋਨ ਦੇ ਰਾਹੀਂ ਗੋਲੇ ਬਰਸਾਏ ਗਏ ਨੇ ਜਿਸ ਦੇ ਨਾਲ ਸੈਂਕੜੇ ਕਿਸਾਨ ਜਖਮੀ ਹੋ ਗਏ ਤੇ ਵੱਖ ਵੱਖ ਥਾਵਾਂ ਤੇ ਅੱਠ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕਿਸਾਨ ਆਗੂ ਨੇ ਕਿਹਾ ਕਿ ਭਾਰਤ ਪਾਕਿਸਤਾਨ ਅਤੇ ਚੀਨ ਵਰਗੇ ਬਾਰਡਰਾਂ ਉੱਤੇ ਵੀ ਕਾਨੂੰਨ ਹੁੰਦੇ ਹਨ। ਜਦੋਂ ਕਿ ਪੰਜਾਬ ਹਰਿਆਣਾ ਦੇ ਬਣਾਏ ਗਏ ਬਾਰਡਰ ਉੱਤੇ ਕੋਈ ਵੀ ਕਾਨੂੰਨ ਲਾਗੂ ਨਹੀਂ ਹੁੰਦਾ। ਕੇਂਦਰ ਸਰਕਾਰ ਨੇ 70 ਹਜ਼ਾਰ ਫੋਰਸ ਦਾ ਇਸਤੇਮਾਲ ਕਿਸਾਨਾਂ ਉੱਤੇ ਕੀਤਾ ਹੈ।