Farmers Strike : ਕਿਸਾਨਾਂ ਦਾ ਧਰਨਾ: ਦਿੱਲੀ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਫਗਵਾੜਾ ਰੇਲਵੇ ਸਟੇਸ਼ਨ ‘ਤੇ ਰੁਕੀ

0
182
Farmers Strike

India News (ਇੰਡੀਆ ਨਿਊਜ਼), Farmers Strike, ਚੰਡੀਗੜ੍ਹ : ਜਲੰਧਰ ਧਨਾਂਵਾਲੀ ਰੇਲਵੇ ਫਾਟਕ ਨੇੜੇ ਹੜਤਾਲ ‘ਤੇ ਬੈਠੇ ਕਿਸਾਨਾਂ ਨੇ ਅੱਜ ਵੀ ਆਪਣੀਆਂ ਮੰਗਾਂ ਨੂੰ ਅੱਗੇ ਵਧਾਉਣ ਲਈ ਰੇਲ ਮਾਰਗ ਬੰਦ ਕਰ ਦਿੱਤਾ। ਦਿੱਲੀ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਵੀ ਫਗਵਾੜਾ ਰੇਲਵੇ ਸਟੇਸ਼ਨ ‘ਤੇ ਰੁਕੀ ਹੋਈ ਹੈ।

ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਗਵਾੜਾ ਦੀ ਗੱਲ ਕਰੀਏ ਤਾਂ ਫਗਵਾੜਾ ਦੇ ਰੇਲਵੇ ਸਟੇਸ਼ਨ ‘ਤੇ ਰੇਲਾਂ ਰਾਹੀਂ ਸਫਰ ਕਰਨ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਫਗਵਾੜਾ ‘ਚ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ ਹੈ।

ਸਰਕਾਰ ਮਸਲਾ ਹੱਲ ਕਰੇ

ਕੋਈ ਵੀ ਰੇਲਗੱਡੀ ਸਮੇਂ ਸਿਰ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚ ਰਹੀ ਹੈ। ਦਿੱਲੀ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਵੀ ਫਗਵਾੜਾ ਰੇਲਵੇ ਸਟੇਸ਼ਨ ‘ਤੇ ਰੁਕੀ ਹੋਈ ਹੈ। ਯਾਤਰੀਆਂ ਨੇ ਕਿਹਾ ਹੈ ਕਿ ਕਿਸਾਨ ਸਰਕਾਰ ਦੇ ਸਬੰਧਤ ਵਿਭਾਗ ਨਾਲ ਗੱਲ ਕਰਕੇ ਮਸਲਾ ਹੱਲ ਕਰਨ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ। ਰੇਲਵੇ ਫਾਟਕ ਨੇੜੇ ਹੜਤਾਲ ‘ਤੇ ਬੈਠੇ ਕਿਸਾਨਾਂ ਨੇ ਅੱਜ ਵੀ ਆਪਣੀਆਂ ਮੰਗਾਂ ਨੂੰ ਅੱਗੇ ਵਧਾਉਣ ਲਈ ਰੇਲ ਮਾਰਗ ਬੰਦ ਕਰ ਦਿੱਤਾ।

ਚੜੂਨੀ ਗਰੁੱਪ ਵੱਲੋਂ ਪਿੱਪਲੀ ਕੁਰੂਕਸ਼ੇਤਰ ਵੱਲ ਕੂਚ

ਉਧਰ, ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਵੱਲੋਂ ਕਿਸਾਨੀ ਹੱਕੀ ਮੰਗਾਂ ਨੂੰ ਲੈ ਕੇ ਅੱਜ ਪਿੱਪਲੀ ਕੁਰੂਕਸ਼ੇਤਰ ਵੱਲ ਕੂਚ ਕੀਤਾ ਗਿਆ ਹੈ ਹੈ। ਲੋਕਾਂ ਵੱਲੋਂ ਇਹ ਰੈਲੀ 2024 ਦੀ ਲੋਕ ਸਭਾ ਇਲੈਕਸ਼ਨ ਦੇ ਸਬੰਧ ਵਿੱਚ ਸਕਤੀ ਪ੍ਰਦਰਸ਼ਨ ਦੇ ਤੌਰ ਤੇ ਦੇਖੀ ਜਾ ਰਹੀ ਹੈ।

ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਦੇ ਪ੍ਰਧਾਨ ਗੁਰਨਾਮ ਸਿੰਘ ਝੜੂਨੀ ਨੇ ਦੱਸਿਆ ਕਿ ਪਿਪਲੀ ਰੈਲੀ ਵਿੱਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਮਜ਼ਦੂਰ, ਦੁਕਾਨਦਾਰ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਸ਼ਮੂਲੀਅਤ ਕਰ ਰਹੀਆਂ ਹਨ।

ਇਹ ਵੀ ਪੜ੍ਹੋ :BKU Charuni : ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਵੱਲੋਂ ਪਿਪਲੀ ਵੱਲ ਕੂਚ

 

SHARE