Farmers Will Not Face Any Problem In Grain Markets ਨੀਨਾ ਮਿੱਤਲ:ਮੰਡੀਆਂ’ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ

0
288
Farmers Will Not Face Any Problem In Grain Markets

Farmers Will Not Face Any Problem In Grain Markets
*MLA ਨੇ ਬੰਨੋ ਮਾਤਾ ਮੰਦਿਰ ਅਤੇ ਗੁਰੂਦੁਆਰਾ ਸਾਹਿਬ ਮੱਥਾ ਟੇਕਿਆ
*ਵੋਟਰਾਂ ਦਾ ਧੰਨਵਾਦ ਕਰਨ ਲਈ ਬਨੂੜ ਪਹੁੰਚੀ MLA ਨੀਨਾ ਮਿੱਤਲ
*ਆਮ ਆਦਮੀ ਪਾਰਟੀ ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ
*ਨੀਨਾ ਮਿੱਤਲ ਨੇ ਬਾਬਾ ਬਾਘਾ ਜੀ ਤੋਂ ਅਸ਼ੀਰਵਾਦ ਲਿਆ
ਕੁਲਦੀਪ ਸਿੰਘ
ਇੰਡੀਆ ਨਿਊਜ਼ ਮੋਹਾਲੀ
ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ‘ਤੇ ਅਟੱਲ ਹੈ। ਸਰਕਾਰ 16 ਮਾਰ ਸੱਤਾ ਵਿੱਚ ਆਈ ਹੈ। ਇਸ ਦੌਰਾਨ ਸੀਐਮ ਸਾਹਿਬ ਨੇ ਪੰਜਾਬ ਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਅਤੇ ਭ੍ਰਿਸ਼ਟਾਚਾਰ ‘ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ ਹੈ।

Farmers Will Not Face Any Problem In Grain Markets

ਇਸ ਵਾਰ ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਦੀ ਹਾੜੀ ਦੀ ਫ਼ਸਲ ਤਿਆਰ ਹੈ। ਆਉਣ ਵਾਲੇ ਦਿਨਾਂ ਵਿੱਚ ਕਿਸਾਨ ਆਪਣੀ ਫ਼ਸਲ ਵੇਚਣ ਲਈ ਅਨਾਜ ਮੰਡੀਆਂ ਵਿੱਚ ਪੁੱਜਣਗੇ। ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦਾਣਾ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਜਲਦੀ ਹੀ ਪ੍ਰਬੰਧ ਮੁਕੰਮਲ ਕਰਨ ਲਈ ਐਫਸੀਆਈ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਇਹ ਦਾਅਵਾ ਬਨੂੜ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਨੀਨਾ ਮਿੱਤਲ ਨੇ ਕੀਤਾ। ਉਹ ਬਨੂੜ ਵਿੱਚ ਚੋਣ ਜਿੱਤਣ ਮਗਰੋਂ ਵੋਟਰਾਂ ਦੇ ਧੰਨਵਾਦੀ ਦੌਰੇ ’ਤੇ ਸਨ।

Farmers Will Not Face Any Problem In Grain Markets

ਇਸ ਦੌਰਾਨ ਉਨ੍ਹਾਂ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ। Farmers Will Not Face Any Problem In Grain Markets

ਬੰਨੋ ਮਾਤਾ ਮੰਦਰ ਅਤੇ ਗੁਰੂਦੁਆਰਾ ਸਾਹਿਬ ਮੱਥਾ ਟੇਕਿਆ

ਰਾਜਪੁਰਾ ਹਲਕੇ ਦੀ ਵਿਧਾਇਕਾ ਸ੍ਰੀਮਤੀ ਨੀਨਾ ਮਿੱਤਲ ਨੇ ਬਨੂੜ ਦੇ ਇਤਿਹਾਸਕ ਬੰਨੋ ਮਾਤਾ ਦੇ ਮੰਦਰ ਵਿਖੇ ਨਤਮਸਤਕ ਹੋਏ। ਉਨ੍ਹਾਂ ਦੱਸਿਆ ਕਿ ਬਨੂੜ ਦੇ ਬੰਨੋ ਮਾਤਾ ਮੰਦਰ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ। ਉਹ ਮੱਥਾ ਟੇਕਣ ਲਈ ਗੁਰੂ ਦੁਆਰਾ ਸਾਹਿਬ ਵੀ ਪਹੁੰਚੇ। ਉਹਨਾਂ ਨੂੰ ਮੰਦਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।Farmers Will Not Face Any Problem In Grain Markets

ਗੁਰੂ ਦੁਵਾਰਾ ਸਿੰਘ ਸ਼ਹੀਦ ਕੀਤੀ ਅਰਦਾਸ

Farmers Will Not Face Any Problem In Grain Markets

ਗੁਰੂਦੁਆਰਾ ਸਿੰਘ ਸ਼ਹੀਦਾਂ ਦੇ ਮੁਖੀ ਬਾਬਾ ਬਾਘਾ ਜੀ ਨੇ ਦੱਸਿਆ ਕਿ ਵਿਧਾਇਕ ਨੀਨਾ ਮਿੱਤਲ ਨੇ ਉਨ੍ਹਾਂ ਦੀ ਹੋਈ ਜਿੱਤ ਲਈ ਗੁਰੂ ਸਾਹਿਬ ਅੱਗੇ ਸ਼ੁਕਰਾਨੇ ਵਜੋਂ ਅਰਦਾਸ ਕੀਤੀ | ਬਾਬਾ ਬਾਘਾ ਨੇ ਦੱਸਿਆ ਕਿ ਮੈਡਮ ਆਪਣੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਲੋਕਾਂ ਦਾ ਪਾਰਟੀ ਵਿੱਚ ਵਿਸ਼ਵਾਸ ਬਰਕਰਾਰ ਰਹੇ। ਬਾਬਾ ਬਾਘਾ ਨੇ ਵਿਧਾਇਕ ਨੂੰ ਸ੍ਰੀ ਸਾਹਿਬ, ਸਿਰੋਪਾਓ, ਨੋਟਾਂ ਦਾ ਹਾਰ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਵਿਧਾਇਕ ਨੂੰ ਚੜਦੀਕਲਾਂ ‘ਚ ਰਹਿਣ ਦਾ ਆਸ਼ੀਰਵਾਦ ਦਿੱਤਾ।Farmers Will Not Face Any Problem In Grain Markets

ਸਰਕਾਰ ਆਪਣੇ ਵਾਅਦੇ ਨਿਭਾਉਣ ‘ਤੇ ਅਟੱਲ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਸੀ.ਐਮ.ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ‘ਤੇ ਅਟੱਲ ਹੈ। ਸਰਕਾਰ 16 ਮਾਰਚ ਨੂੰ ਸੱਤਾ ਵਿੱਚ ਆਈ ਹੈ। ਇਸ ਦੌਰਾਨ ਸੀਐਮ ਸਾਹਿਬ ਨੇ ਪੰਜਾਬ ਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਅਤੇ ਭ੍ਰਿਸ਼ਟਾਚਾਰ ‘ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ ਹੈ। ਭ੍ਰਿਸ਼ਟਾਚਾਰ ਦੀ ਪਹਿਲੀ ਹੀ ਸ਼ਿਕਾਇਤ ‘ਤੇ ਕੀਤੀ ਗਈ ਕਾਰਵਾਈ ਕਾਰਨ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਹੱਕ ਵਿੱਚ ਹੈ।

Farmers Will Not Face Any Problem In Grain Markets
ਪਾਰਟੀ ਦੇ ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ ਨੇ ਕਿਹਾ ਕਿ ਮੈਡਮ ਦੀ ਫੇਰੀ ਨੂੰ ਲੈ ਕੇ ਪਾਰਟੀ ਵਰਕਰਾਂ ਦੇ ਦਿਲਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੌਕੇ ਬਲਬੀਰ ਸਿੰਘ ਛੋਟੂ, ਜਸਵਿੰਦਰ ਸਿੰਘ ਲਾਲਾ, ਨੰਬਰਦਾਰ ਸਤਨਾਮ ਸਿੰਘ ਖਲੌਰ, ਗੁੱਲੀ ਬਨੂੜ, ਜੋਰਾ ਸਿੰਘ, ਗੋਕਲ ਚੰਦ, ਕਰਮਜੀਤ ਨੰਡਿਆਲੀ, ਸੁਖਵਿੰਦਰ ਸਿੰਘ ਮਨੌਲੀ ਸੂਰਤ, ਡਾ: ਮਨਹੋਰ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।Farmers Will Not Face Any Problem In Grain Markets

Also Read :Stuck Bill Passed In 13 Minutes CM ਦਾ ਐਕਸ਼ਨ,ਸਾਲਾਂ ਤੋਂ ਅਟਕਿਆ ਬਿੱਲ 13 ਮਿੰਟਾਂ ‘ਚ ਪਾਸ, ਤਹਿਸੀਲ ਦੀ ਬਬਲੀ ਚੜੀ ਅੜਿਕੇ

Also Read :CM Bhagwant Mann Attention Of Banur Case ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਅਕਾਲੀ ਆਗੂ ਆਮ ਆਦਮੀ ਪਾਰਟੀ ‘ਚ ਛਲਾਂਗ ਲਾਉਣ ਨੂੰ ਕਾਹ੍ਹਲਾ

Connect With Us : Twitter Facebook

 

SHARE