Father Give Poison in Cold Drink : ਪਿੰਡ ਨੰਗਲ ਸਿੰਘਾ ਵਿੱਚ ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਹੀ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਨੇ ਕੋਲਡ ਡਰਿੰਕ ‘ਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਪਰਿਵਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਦੀ ਬੇਟੀ ਦੀ ਮੌਤ ਹੋ ਗਈ ਅਤੇ ਪੁੱਤਰ ਹਸਪਤਾਲ ‘ਚ ਦਾਖਲ ਹੈ। ਇਸ ਸਬੰਧੀ ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਦੋ ਬੱਚਿਆਂ ਨੂੰ ਜ਼ਹਿਰੀਲੀ ਕੋਲਡ ਡਰਿੰਕ ਪਿਲਾ ਦਿੱਤੀ ਅਤੇ ਜਦੋਂ ਉਹ ਆਪਣੀ ਪਤਨੀ ਨੂੰ ਜ਼ਹਿਰੀਲਾ ਕੋਲਡ ਡਰਿੰਕ ਨਾ ਦੇ ਸਕਿਆ ਤਾਂ ਉਸ ਨੇ ਖੁਦ ਵੀ ਜ਼ਹਿਰੀਲੀ ਕੋਲਡ ਡਰਿੰਕ ਪੀ ਲਈ। ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਪਿੰਕੀ ਦੇਵੀ ਨੇ ਦੱਸਿਆ ਕਿ ਉਸ ਦੇ ਪਤੀ ਕੁਲਵਿੰਦਰ ਸਿੰਘ ਦੇ ਕਿਸੇ ਹੋਰ ਔਰਤ ਨਾਲ ਸਬੰਧ ਹਨ ਅਤੇ ਉਹ ਮੇਰੇ ’ਤੇ ਵੀ ਸ਼ੱਕ ਕਰਦਾ ਹੈ ਅਤੇ ਹਰ ਰੋਜ਼ ਉਸ ਦੀ ਕੁੱਟਮਾਰ ਕਰਦਾ ਹੈ।
ਉਸ ਨੇ ਦੱਸਿਆ ਕਿ ਜਦੋਂ ਦੋਵੇਂ ਬੱਚੇ ਸਕੂਲ ਤੋਂ ਵਾਪਸ ਆਏ ਤਾਂ ਕੁਲਵਿੰਦਰ ਸਿੰਘ ਪੁੱਤਰ ਪ੍ਰਦੀਪ ਸਿੰਘ (14) ਅਤੇ ਬੇਟੀ ਖੁਸ਼ਪ੍ਰੀਤ ਕੌਰ (12) ਨੂੰ ਜ਼ਹਿਰੀਲਾ ਕੋਲਡ ਡਰਿੰਕ ਪਿਲਾਇਆ, ਪਰ ਜਦੋਂ ਉਹ ਮੈਨੂੰ ਪੀਣ ਲਈ ਨਾ ਦੇ ਸਕਿਆ ਤਾਂ ਉਸ ਨੇ ਖੁਦ ਹੀ ਪੀ ਲਿਆ।
Also Read : ਦੇਰ ਰਾਤ ਹਰਿਮੰਦਰ ਸਾਹਿਬ ਨੇੜੇ ਧਮਾਕਾ
Also Read : ਲੁਧਿਆਣਾ ਦੇ ਬਾਲ ਸੁਧਾਰ ਘਰ ਤੋਂ ਕੈਦੀ ਅਤੇ ਤਾਲਾਬੰਦ ਫਰਾਰ
Also Read : ਹਰਿਮੰਦਰ ਸਾਹਿਬ ਨੇੜੇ ਅੱਜ ਸਵੇਰੇ ਫਿਰ ਧਮਾਕਾ ਹੋਇਆ