Fazilka Police Recovered Liquor : ਫਾਜਲਿਕਾ ਪੁਲਿਸ ਨੇ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ, ਤਿੰਨ ਵਿਅਕਤੀ ਗਿਰਫਤਾਰ

0
88
Fazilka Police Recovered Liquor

India News (ਇੰਡੀਆ ਨਿਊਜ਼), Fazilka Police Recovered Liquor, ਚੰਡੀਗੜ੍ਹ : ਚੋਣ ਜਾਬਤੇ ਦੇ ਦੌਰਾਨ ਫਾਜਲਿਕਾ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਵੱਖ ਵੱਖ ਦੋ ਮਾਮਲਿਆਂ ਵਿੱਚ ਤਿੰਨ ਵਾਹਨਾਂ ਵਿੱਚੋਂ ਵੱਡੀ ਮਾਤਰਾ ਵਿੱਚ ਪੁਲਿਸ ਨੇ ਸ਼ਰਾਬ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ 1813 ਸ਼ਰਾਬ ਦੀਆਂ ਪੇਟੀਆਂ ਸਮੇਤ ਤਿੰਨ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਰਾਬ ਵਾਹਨ ਚਾਲਕਾਂ ਕੋਲ ਲੋੜੀਦੇ ਪਰਮਿਟ ਨਹੀਂ ਸਨ।

ਦੋ ਟਰੱਕ ਅਤੇ ਇੱਕ ਛੋਟੇ ਹਾਥੀ ਵਿੱਚੋਂ ਸ਼ਰਾਬ ਬਰਾਮਦ

ਮਾਮਲੇ ਸਬੰਧੀ ਪੁਲਿਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਤਿੰਨ ਵਾਹਨਾਂ ਨੂੰ ਰਿਕਵਰ ਕੀਤਾ ਹੈ। ਜਿਨਾਂ ਦੇ ਵਿੱਚ 1813 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਟਰੱਕ ਅਤੇ ਇੱਕ ਛੋਟੇ ਹਾਥੀ ਵਿੱਚੋਂ ਸ਼ਰਾਬ ਬਰਾਮਦ ਕੀਤੀ ਗਈ ਹੈ। ਜਿਨਾਂ ਦੇ ਕੋਲ ਲੜਿੰਦੇ ਪਰਮਿਟ ਨਹੀਂ ਸਨ ਜਿਸ ਨੂੰ ਲੈ ਕੇ ਅਗਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :Voter Awareness Leadership : ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਤੱਕ ਪਹੁੰਚ ਕਰ ਵੋਟ ਪਾਉਣ ਦੀ ਕੀਤੀ ਅਪੀਲ

 

SHARE