ਚੋਰਾਂ ਦਾ ਕਾਰਨਾਮਾ : ਸ਼ਮਸ਼ਾਨ ਘਾਟ ਦੇ ਗੇਟ ਚੋਰੀ Feat Of Thieves

0
137
Feat Of Thieves

Feat Of Thieves

ਪਿੰਡ ਛੜਬੜ ਤੇ ਨੱਗਲ ਸਲੇਮਪੁਰ ਦੇ ਸ਼ਮਸ਼ਾਨ ਘਾਟ ਦੇ ਗੇਟ ਚੋਰੀ

* ਅਣਪਛਾਤੇ ਵਿਅਕਤੀ ਪਿੱਲਰਾ ਨੂੰ ਡੇਗ ਕੇ ਗੇਟ ਉਤਾਰ ਕੇ ਵਾਹਨ ਚ ਲੱਦ ਕੇ ਫ਼ਰਾਰ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ) ਬਨੂੜ ਨੇੜਲੇ ਪਿੰਡ ਛੜਬੜ ਤੇ ਨੱਗਲ ਸਲੇਮਪੁਰ ਦੇ ਸ਼ਮਸ਼ਾਨ ਘਾਟ ਦੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੇਟ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਨੱਗਲ ਸਲੇਮਪੁਰ ਦੇ ਸਰਪੰਚ ਰਿਸ਼ੀ ਨਾਲ ਨੇਂ ਦੱਸਿਆ ਕਿ ਪਿੰਡ ਚ ਸਥਿਤ ਸ਼ਮਸ਼ਾਨਘਾਟ ਵਿਖੇ ਪਿਛਲੇ ਸਾਲ ਤਕਰੀਬਨ 2 ਕੁਵਿਟੰਲ ਦੇ ਭਾਰ ਵਾਲਾ 20 ਹਜ਼ਾਰ ਰੁਪਏ ਦੀ ਕੀਮਤ ਨਾਲ਼ ਗੇਟ ਲਗਵਾਇਆ ਗਿਆ ਸੀ । ਜਿਸ ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੇਟ ਦੇ ਪਿੱਲਰਾ ਨੂੰ ਡੇਗ ਕੇ ਕਿਸੇ ਚਾਰ ਪਹੀਆ ਵਾਹਨ ਵਿੱਚ ਭਰ ਕੇ ਲੈ ਗਏ ਹਨ। Feat Of Thieves

ਗੇਟ ਗਾਇਬ ਸੀ

Feat Of Thieves

ਸਰਪੰਚ ਨੇ ਦੱਸਿਆ ਕਿ ਇਸ ਘਟਨਾ ਬਾਰੇ ਜਦੋਂ ਉਨ੍ਹਾਂ ਨੂੰ ਪਿੰਡ ਦੇ ਵਸਨੀਕ ਨੇ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਨੇ ਸਮੇਤ ਪੰਚਾਇਤ ਮੈਂਬਰ ਅਤੇ ਵਸਨੀਕਾਂ ਨੂੰ ਨਾਲ ਲੈਕੇ ਮੋਕੇ ਤੇ ਪਹੁੰਚ ਕੇ ਦੇਖਿਆ ਕਿ ਗੇਟ ਦਾ ਇਕ ਪਿੱਲਰ ਤੋੜਿਆ ਪਿਆ ਤੇ ਗੇਟ ਗਾਇਬ ਸੀ ।ਇਸ ਘਟਨਾ ਬਾਰੇ ਥਾਣਾ ਬਨੂੜ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। Feat Of Thieves

ਪੁਲਿਸ ਨੂੰ ਸੂਚਿਤ ਕੀਤਾ

Feat Of Thieves

ਇਸੇ ਤਰਾਂ ਦੀ ਘਟਨਾ ਨੇੜਲੇ ਪਿੰਡ ਵਿੱਚ ਵਾਪਰੀ। ਪਿੰਡ ਛੜਬੜ ਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਦਾ ਵੀ ਗੇਟ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੀ ਰਾਤ ਚੋਰੀ ਕਰ ਲਿਆ ਗਿਆ ਹੈ । ਇਸ ਘਟਨਾ ਬਾਰੇ ਜਾਣਕਾਰੀ ਥਾਣਾ ਬਨੂੜ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। Feat Of Thieves

Also Read :ਖ਼ੁਰਾਕ ਪਦਾਰਥਾਂ ਸਬੰਧੀ ਗੈਰਮਿਆਰੀ ਤੇਲ ਵਰਤਣ ‘ਤੇ ਜੁਰਮਾਨਾ Penalty For Using Substandard Oil

Also Read :ਪੁਲਿਸ ਨੇ ਚੋਰਾਂ ਨੂੰ ਕੀਤਾ ਕਾਬੂ The Police Arrested The Thieves

Also Read :ਜਨਤਕ ਜਾਇਦਾਦ ‘ਤੇ ਕਬਜ਼ਾ ਕਰਨ ਦੀ ਕਾਰਵਾਈ ਦਾ ਵਿਰੋਧ Resisting Possession

Also Read :ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਉਰਦੂ ਅਧਿਆਪਕ ਲਈ ਬਿਨੈ-ਪੱਤਰਾਂ ਦੀ ਮੰਗ Urdu Teacher

Also Read :corona virus ਲੋਕ ਜਨਤਕ ਥਾਵਾਂ ‘ਤੇ ਮਾਸਕ ਜ਼ਰੂਰ ਪਾਉਣ: ਡਿਪਟੀ ਕਮਿਸ਼ਨਰ

Connect With Us : Twitter Facebook

 

SHARE