Fellowship from American University ਪੀਏਯੂ ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ

0
225
Fellowship from American University

Fellowship from American University

ਦਿਨੇਸ਼ ਮੋਦਗਿਲ, ਲੁਧਿਆਣਾ :

Fellowship from American University ਪੀਏਯੂ ਵਿੱਚ ਐੱਮਐੱਸਸੀ ਮਾਈਕ੍ਰੋਬਾਇਆਲੋਜੀ (ਆਨਰਜ਼) ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਹਾਸਲ ਹੋਈ ਹੈ । ਨਿਊਯਾਰਕ ਇਥਾਕਾ ਵਿਖੇ ਸਥਿਤ ਕਾਰਨਲ ਯੂਨੀਵਰਸਿਟੀ ਵਿਖੇ ਪਸ਼ੂ ਵਿਗਿਆਨ ਵਿੱਚ ਪੀਐੱਚਡੀ ਖੋਜ ਲਈ ਗੁਰਪ੍ਰੀਤ ਨੂੰ 32,964 ਅਮਰੀਕਨ ਡਾਲਰ ਸਲਾਨਾ ਫੈਲੋਸ਼ਿਪ ਵਜੋਂ ਪ੍ਰਾਪਤ ਹੋਣਗੇ । ਗੁਰਪ੍ਰੀਤ ਕੌਰ ਆਪਣੀ ਖੋਜ ‘ਜਲਵਾਯੂ ਅਨੁਕੂਲ ਚਾਰੇ ਦੇ ਉਤਪਾਦਨ ਲਈ ਜ਼ਮੀਨ ਦੀ ਸਿਹਤ ਦਾ ਰਖ-ਰਖਾਵ’ ਵਿਸ਼ੇ ਤੇ ਕਰੇਗੀ । ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਨੇ ਆਪਣੀ ਮਾਸਟਰਜ਼ ਦੀ ਖੋਜ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮਾਹਿਰ ਡਾ. ਜੁਪਿੰਦਰ ਕੌਰ ਦੀ ਨਿਗਰਾਨੀ ਹੇਠ ਕੀਤੀ ਹੈ ।

ਪੀਏਯੂ ਦੇ ਵਾਈਸ ਚਾਂਸਲਰ ਅਤੇ ਹੋਰਾਂ ਨੇ ਦਿੱਤੀ ਵਧਾਈ

ਪੀਏਯੂ ਦੇ ਵਾਈਸ ਚਾਂਸਲਰ ਡੀਕੇ ਤਿਵਾੜੀ ਆਈ ਏ ਐੱਸ ਵਧੀਕ ਮੁੱਖ ਸਕੱਤਰ, ਰਜਿਸਟਰਾਰ ਅਤੇ ਡੀਨ ਕਾਲਜ ਆਫ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਡਾ. ਸ਼ੰਮੀ ਕਪੂਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਿਭਾਗ ਦੇ ਮੁਖੀ ਡਾ. ਜੀ ਐੱਸ ਕੋਚਰ ਨੇ ਗੁਰਪ੍ਰੀਤ ਕੌਰ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। Fellowship from American University

ਪੀਏਯੂ ਦੇ ਵਿਦਿਆਰਥੀ ਨੂੰ ਮੌਖਿਕ ਪੇਸ਼ਕਾਰੀ ਲਈ ਐਵਾਰਡ

ਪੀਏਯੂ ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਿੱਚ ਖੋਜਾਰਥੀ ਇੰਜ. ਬਲਦੇਵ ਸਿੰਘ ਕਲਸੀ ਨੂੰ ਬੀਤੇ ਦਿਨੀਂ ਆਈਐੱਸਏਈ ਦੇ 55ਵੇਂ ਸਲਾਨਾ ਅੰਤਰਰਾਸ਼ਟਰੀ ਸਮਾਗਮ ਵਿੱਚ ਮੌਖਿਕ ਪੇਸ਼ਕਾਰੀ ਲਈ ਐਵਾਰਡ ਹਾਸਲ ਹੋਇਆ । ਵਿਦਿਆਰਥੀ ਨੇ ਪ੍ਰੋਸੈਸਿੰਗ ਡੇਅਰੀ ਅਤੇ ਭੋਜਨ ਇੰਜਨੀਅਰਿੰਗ ਵਰਗ ਵਿੱਚ ਆਪਣੀ ਪੇਸ਼ਕਾਰੀ ਦਿੱਤੀ ਅਤੇ ਇਸ ਸਮਾਗਮ ਦਾ ਵਿਸ਼ਾ ਖੇਤੀ ਇੰਜਨੀਅਰਿੰਗ ਸਿੱਖਿਆ, ਖੋਜ ਅਤੇ ਪਸਾਰ ਦੇ ਨਵੇਂ ਰੁਝਾਨ ਬਾਰੇ ਸੀ । ਭਾਰਤੀ ਖੇਤੀ ਇੰਜਨੀਅਰਾਂ ਦੀ ਸੁਸਾਇਟੀ ਦਾ ਇਹ ਸਮਾਗਮ ਬੀਤੇ ਦਿਨੀਂ ਡਾ. ਰਜਿੰਦਰ ਪ੍ਰਸ਼ਾਦ ਕੇਂਦਰੀ ਯੂਨੀਵਰਸਿਟੀ, ਪੂਸਾ, ਬਿਹਾਰ ਖੇਤੀ ਪ੍ਰਬੰਧਨ ਅਤੇ ਪਸਾਰ ਸੰਸਥਾਨ ਪਟਨਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਮੌਕੇ ਬਲਦੇਵ ਸਿੰਘ ਕਲਸੀ ਨੇ ਭੋਜਨ ਸੁਰੱਖਿਆ ਦੀ ਨਵੀਂ ਤਕਨਾਲੋਜੀ ਬਾਰੇ ਆਪਣੀ ਪੇਸ਼ਕਾਰੀ ਦਿੱਤੀ ।

Fellowship from American University

Also Read : ਸੂਬੇ ਵਿੱਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਬਣਾਈ ਜਾਵੇ: ਸੀਐਮ

Connect With Us : Twitter Facebook youtube

 

SHARE