Fierce Fire In Scrap Warehouse : ਕਪੂਰਥਲਾ ਚ ਸਕਰੈਪ ਦੇ ਗੋਦਾਮ ਚ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾ ਪਰ ਲੱਖਾਂ ਦਾ ਨੁਕਸਾਨ

0
89
Fierce Fire In Scrap Warehouse

India News (ਇੰਡੀਆ ਨਿਊਜ਼), Fierce Fire In Scrap Warehouse, ਚੰਡੀਗੜ੍ਹ : ਕਪੂਰਥਲਾ ਤੋਂ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਕਪੂਰਥਲਾ ਦੇ ਮੁਹੱਲਾ ਸ਼ਹਿਰੀਆਂ ਦੇ ਵਿੱਚ ਸਥਿਤ ਇੱਕ ਸਕਰੈਪ ਦੇ ਗੋਦਾਮ ਵਿੱਚ ਅੱਜ ਤੜਕੇ ਭਿਆਨਕ ਅੱਗ ਫੈਲ ਗਈ। ਅੱਗ ਲੱਗਣ ਦਾ ਪਤਾ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ਤੇ ਆ ਕੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਅੱਗ ਬੁਝਾਏ ਜਾਣ ਤੱਕ ਸਕਰੈਪ ਦੇ ਗੁਦਾਮ ਵਿੱਚ ਪਿਆ ਲੱਖਾਂ ਦਾ ਸਮਾਨ ਸਵਾਹ ਹੋ ਗਿਆ।

ਸਵੇਰ ਵੇਲੇ ਲੱਗੀ ਅੱਗ

ਸਕਰੈਪ ਗੋਦਾਮ ਦੇ ਮਾਲਕ ਗੌਰਵ ਨਾਹਰ ਉਰਫ ਗੋਲਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਚਾਰ ਵਜੇ ਸਥੀਤੀ ਠੀਕ ਸੀ। ਪਰ ਸਾਢੇ ਸੱਤ ਵਜੇ ਲੋਕਾਂ ਨੇ ਦੱਸਿਆ ਕਿ ਗੋਦਾਮ ਵਿੱਚੋਂ ਅੱਗ ਦੀ ਲਪਟਾਂ ਨਿਕਲ ਰਹੀਆਂ ਹਨ ਗੁਦਾ ਵਿੱਚ ਲੱਗੀ ਭਿਆਨਕ ਅੱਗ ਨੂੰ ਸਬੰਧੀ ਫਾਇਰ ਰੇਟ ਨੂੰ ਜਾਣਕਾਰੀ ਦਿੱਤੀ ਗਈ।

ਦੋ ਘੰਟੇ ਵਿੱਚ ਅੱਗ ਤੇ ਕਾਬੂ ਪਾਇਆ

ਸਕਰੈਪ ਗੁਦਾਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਅਫਸਰ ਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਫਾਇਰ ਅਫਸਰ ਨੇ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਵਿੱਚ ਦੋ ਘੰਟੇ ਦਾ ਸਮਾਂ ਲੱਗਿਆ। Fierce Fire In Scrap Warehouse

ਇਹ ਵੀ ਪੜ੍ਹੋ :ALM Caught Taking Bribe : ਵਿਜੀਲੈਂਸ ਬਿਊਰੋ ਵੱਲੋਂ 15,000 ਰਿਸ਼ਵਤ ਲੈਂਦਿਆਂ PSPCL ਦਾ ਸਹਾਇਕ ਲਾਈਨਮੈਨ ਕਾਬੂ

 

SHARE