ਹੁਣ ਲੋਕ ਖੁਦ ਬਣਾਉਣਗੇ ਆਪਣਾ ਬਜਟ Finance Minister launches portal
- ਵਿੱਤ ਮੰਤਰੀ ਨੇ ਪੋਰਟਲ ਲਾਂਚ ਕੀਤਾ
ਇੰਡੀਆ ਨਿਊਜ਼ ਚੰਡੀਗੜ੍ਹ
ਪੰਜਾਬ ਦੇ ਵਿੱਤ ਮੰਤਰਾਲੇ ਵੱਲੋਂ ਇੱਕ ਵੱਡੀ ਪਹਿਲ ਕੀਤੀ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇੱਕ ਪੋਰਟਲ ਲਾਂਚ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੇ ਲੋਕ ਬਜਟ ਬਾਰੇ ਆਪਣੀ ਰਾਏ ਦੇ ਸਕਣਗੇ।
ਇਸ ਪੋਰਟਲ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਨੇ ਲਾਂਚ ਕੀਤਾ ਹੈ। ਇਸ ਪੋਰਟਲ ਰਾਹੀਂ ਪੰਜਾਬ ਦੇ ਲੋਕ ਹੁਣ ਆਪਣਾ ਬਜਟ ਖੁਦ ਬਣਾਉਣਗੇ। ਪੋਰਟਲ ‘ਤੇ ਲੋਕ ਆਪਣੀ ਰਾਏ ਅਤੇ ਸੁਝਾਅ ਦੇ ਸਕਣਗੇ।
ਵਿੱਤ ਮੰਤਰੀ ਦਾ ਕਹਿਣਾ ਹੈ ਕਿ ਇਸ ਵਾਰ ਜਨਤਾ ਬਜਟ ‘ਤੇ ਆਪਣੀ ਰਾਏ ਦੇ ਸਕੇਗੀ ਅਤੇ ਆਪਣੇ ਹਿਸਾਬ ਨਾਲ ਆਪਣਾ ਬਜਟ ਬਣਾ ਸਕੇਗੀ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਸਰਕਾਰ ਲੋਕਾਂ ਦੀ ਰਾਏ ਪੁੱਛਣਾ ਚਾਹੁੰਦੀ ਹੈ।
ਇਸ ਨਾਲ ਸਰਕਾਰ ਨੂੰ ਪਤਾ ਲੱਗ ਸਕੇਗਾ ਕਿ ਬਜਟ ਵਿੱਚ ਆਮ ਆਦਮੀ ਸਰਕਾਰ ਤੋਂ ਕੀ ਚਾਹੁੰਦਾ ਹੈ ਅਤੇ ਵਪਾਰੀ ਵਰਗ ਕੀ ਚਾਹੁੰਦਾ ਹੈ। ਇਸ ਨਾਲ ਸਰਕਾਰ ਲਈ ਬਜਟ ਤਿਆਰ ਕਰਨਾ ਆਸਾਨ ਹੋ ਜਾਵੇਗਾ। Finance Minister launches portal