India News (ਇੰਡੀਆ ਨਿਊਜ਼), Fire In Derabassi Factory, ਚੰਡੀਗੜ੍ਹ : ਡੇਰਾਬੱਸੀ ਕਾਲਜ ਰੋਡ ਤੇ ਬੇਹੜਾ ਪਿੰਡ ਵਿੱਚ ਸਥਿਤ ਇੱਕ ਕੈਮੀਕਲ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਅੱਗ ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ। ਘਟਨਾ ਬਾਅਦ ਦੁਪਹਿਰ ਕਰੀਬ ਵਜੇ ਮੈਂਗੋ ਕੈਮੀਕਲ ਫੈਕਟਰੀ ਵਿੱਚ ਵਾਪਰੀ। ਅੱਗ ਦੇ ਭਾਂਬੜ ਨਾਲ ਮੱਚੇ ਧੂੰਏਂ ਨੇ ਆਸਮਾਨ ਕਾਲਾ ਰੰਗ ਦਾ ਕਰ ਦਿੱਤਾ।
ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਪਹੁੰਚੀਆਂ
ਡੇਰਾ ਬੱਸੀ ਥਾਣੇ ਦੇ ਐਸਐਚਓ ਅਜੇਤੇਸ਼ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਮੇਜਰ ਫਾਈਰ ਹੋਣ ਦੀ ਸੂਚਨਾ ਮਿਲੀ ਸੀ। ਸੀਨੀਅਰ ਅਫਸਰਾਂ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਉਹਨਾਂ ਕਿਹਾ ਕਿ ਡੇਰਾਬੱਸੀ, ਜ਼ੀਰਕਪੁਰ, ਮੋਹਾਲੀ, ਚੰਡੀਗੜ੍ਹ ਤੋਂ ਫਾਇਰ ਬ੍ਰਿਗੇਡ ਗੱਡੀਆਂ ਅੱਗ ਬੁਝਾਉਣ ਲਈ ਪੁੱਜੀਆਂ। ਅੱਗ ਲੱਗਣ ਦੀ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਨਾ ਹੋਣ ਦੀ ਸੂਚਨਾ ਹੈ। ਜਦੋਂ ਕਿ ਅੱਗ ਲਗਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
ਆਸ ਪਾਸ ਦਾ ਏਰੀਆ ਸੁਰੱਖਿਤ
ਏਡੀਸੀ ਮੋਹਾਲੀ ਵਿਰਾਜ ਤਿਗੜੇ ਨੇ ਕਿਹਾ ਕਿ ਘਟਨਾ ਸਥਲ ਫੈਕਟਰੀ ਏਰੀਆ ਹੈ। ਹਾਲਾਂਕਿ ਅੱਗ ਲੱਗਣ ਵਾਲੀ ਘਟਨਾ ਦਾ ਨੇੜਲਾ ਏਰੀਆ ਸੁਰੱਖਿਅਤ ਹੈ। ਅੱਗ ਜਿਆਦਾ ਨਹੀਂ ਫੈਲੀ। ਅੱਗ ਲੱਗਣ ਦੇ ਕਾਰਨਾ ਦਾ ਪਤਾ ਲਗਾਇਆ ਜਾਵੇਗਾ। ਫੈਕਟਰੀ ਦੇ ਫਾਇਰ ਟੈਂਡਰਸ ਸਟੇਟਸ ਪਤਾ ਕੀਤਾ ਜਾਵੇਗਾ। ਫੈਕਟਰੀ ਮਾਲਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :Fazilka Police Recovered Liquor : ਫਾਜਲਿਕਾ ਪੁਲਿਸ ਨੇ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ, ਤਿੰਨ ਵਿਅਕਤੀ ਗਿਰਫਤਾਰ