India News (ਇੰਡੀਆ ਨਿਊਜ਼), Firing At CIA Staff In Jalandhar, ਚੰਡੀਗੜ੍ਹ : ਜਲੰਧਰ ਦੇ ਆਦਮਪੁਰਾ ਖੇਤਰ ਵਿੱਚ ਸੀਆਈਏ ਸਟਾਫ ਉੱਤੇ ਬਦਮਾਸ਼ਾਂ ਵੱਲੋਂ ਗੋਲੀਆਂ ਚਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੀਆਈਏ ਸਟਾਫ ਜਦੋਂ ਇਕ ਅਪਰਾਧੀ ਨੂੰ ਗ੍ਰਿਫਤਾਰ ਕਰਨ ਗਿਆ ਤਾਂ ਉੱਥੇ ਮੌਜੂਦ ਚਾਰ ਵਿਅਕਤੀਆਂ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਦੇ ਜਵਾਬੀ ਕਾਰਵਾਈ ਵਿੱਚ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ।
ਗੈਂਗਸਟਰ ਚਿੰਟੂ ਬਦਮਾਸ਼ ਗ੍ਰਿਫਤਾਰ
ਜਾਣਕਾਰੀ ਅਨੁਸਾਰ ਸੀਆਈ ਪੁਲਿਸ ਬਦਨਾਮ ਅਪਰਾਧੀ ਚਿੰਟੂ ਨੂੰ ਗ੍ਰਿਫਤਾਰ ਕਰਨ ਗਈ ਸੀ। ਜਿੰਟੂ ਦੇ ਚਾਰ ਸਾਥੀਆਂ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਗੋਲੀ ਲੱਗਣ ਨਾਲ ਜਿੰਟੂ ਬਦਮਾਸ਼ ਜਖਮੀ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਚਾਰੋਂ ਬਦਮਾਸ਼ਾਂ ਨੂੰ ਗਿਰਫਤਾਰ ਕਰ ਲਿਆ।
ਚਿੰਟੂ ਅਤੇ ਉੱਤੇ ਸਾਥੀਆਂ ਦਾ ਐਨਕਾਊਂਟਰ
ਸੀਆਈਏ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਨੂੰ ਅੰਜਾਮ ਦਿੱਤਾ ਵੀਰਵਾਰ ਰਾਤ ਨੂੰ ਸੀਆਈਏ ਦੀ ਟੀਮ ਜਲੰਧਰ ਤੇ ਪੋਸ਼ ਏਰੀਆ ਆਦਮਪੁਰ ਦੇ ਵਿੱਚ ਦਬਸ਼ ਦਿੱਤੀ ਅਤੇ ਗੈਂਗਸਟਰ ਚਿੰਟੂ ਅਤੇ ਉੱਤੇ ਸਾਥੀਆਂ ਦਾ ਐਨਕਾਊਂਟਰ ਕੀਤਾ। ਘਟਨਾ ਦੇ ਵਿੱਚ ਇੱਕ ਗੋਲੀ ਗੈਂਗਸਟਰ ਚਿੰਟੂ ਨੂੰ ਲੱਗੀ ਹੈ। Firing At CIA Staff In Jalandhar
ਘਟਨਾ ਨੂੰ ਲੈ ਕੇ ਇੱਕ ਸੀਸੀ ਟੀਵੀ ਸਾਹਮਣੇ ਆਈ
ਕਰੋਸ ਫਾਇਰਿੰਗ ਦੇ ਵਿੱਚ 12 ਗੋਲੀਆਂ ਗੈਂਗਸਟਰਾਂ ਤੇ ਪੁਲਿਸ ਦੇ ਵਿਚਕਾਰ ਚਲੀਆਂ ਹਨ ਘਟਨਾ ਨੂੰ ਲੈ ਕੇ ਇੱਕ ਸੀਸੀ ਟੀਵੀ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਗੈਂਗਸਟਾਰ ਚਿੰਟੂ ਖਿਲਾਫ ਪਹਿਲਾਂ ਵੀ ਜਲੰਧਰ ਅਤੇ ਦਿਹਾਤੀ ਖੇਤਰਾਂ ਵਿੱਚ ਕਈ ਪੁਲਿਸ ਕੇਸ ਦਰਜ ਹਨ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਅਪਰਾਧੀਆਂ ਵਿੱਚ ਚਿੰਟੂ, ਨੀਰਜ, ਸਾਜਨ ਜੋਸ਼ੀ ਅਤੇ ਕ੍ਰਿਸ਼ਨ ਉਰਫ ਗਾਜਾ ਵਾਸੀ ਜਲੰਧਰ ਸ਼ਾਮਿਲ ਹਨ। Firing At CIA Staff In Jalandhar