India News (ਇੰਡੀਆ ਨਿਊਜ਼), Firing In Kapurthala, ਚੰਡੀਗੜ੍ਹ :
ਪੰਜਾਬ ਦੇ ਕਪੂਰਥਲਾ ਜਿਲੇ ਵਿੱਚ ਫਾਇਰਿੰਗ ਹੋਣ ਦੀ ਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ। ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ‘ਤੇ ਇਸ ਸਮੇਂ ਕਬਜ਼ਾ ਕਰਨ ਵਾਲੇ ਨਿਹੰਗ ਸਿੰਘਾਂ ਦੇ ਇਕ ਜਥੇ ਬਾਬਾ ਬੁੱਢਾ ਦਲ ਮਾਨ ਸਿੰਘ ਗਰੁੱਪ ਦੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣ ਲਈ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇ ਮੁੱਠਭੇੜ ਹੋ ਗਈ, ਜਿਸ ਕਾਰਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਘਟਨਾ ਨੂੰ ਲੈ ਕੇ ਖੇਤਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਪੁਲਿਸ ਨੇ ਸਥਿਤੀ ਨੂੰ ਸੰਭਾਲਿਆ ਹੋਇਆ ਹੈ। ਇਹ ਘਟਨਾ ਜੀ ਗੁਰੂਦੁਆਰਾ ਸਾਹਿਬ ਕਾਲ ਬੰਗਾ ਵਿਚ ਵਾਪਰੀ ਹੈ, ਇਸ ਤੋਂ 100 ਮੀਟਰ ਦੀ ਦੂਰੀ ‘ਤੇ ਇਤਿਹਾਸਕ ਗੁਰਦੁਆਰਾ ਸ਼੍ਰੀ ਵੀਰ ਸਾਹਿਬ ਹੈ, ਜਿਸ ਵਿਚ ਕੁਝ ਦਿਨਾਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮਾਗਮ ਕਰਵਾਇਆ ਜਾਣਾ ਹੈ।
ਜ਼ਖਮੀ ਪੁਲਿਸ ਕਰਮਚਾਰੀ ਹਸਪਤਾਲ ਦਾਖਿਲ
ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇਵਿਚਾਲੇ ਹੋਈ ਫਾਇਰਿੰਗ ਦੌਰਾਨ ਇੱਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ ਹੈ ਅਤੇ ਪੰਜ ਹੋਰ ਪੁਲਿਸ ਕਰਮਚਾਰੀ ਅਜੇ ਵੀ ਜ਼ਖਮੀ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਪੁਲਿਸ ਕਰਮਚਾਰੀਆਂ ਦੀ ਹਾਲਤ ਸਥਿਰ ਹੈ। ਪੁਲਿਸ ਵੱਲੋਂ ਲਗਾਤਾਰ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਨਿਹੰਗ ਗਰੁੱਪ ਦੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਲਈ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਘਟਨਾ ਗੁਰੂਦੁਆਰਾ ਸਾਹਿਬ ਕਾਲ ਬੰਗਾ ਵਿਚ ਵਾਪਰੀ
ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ 300 ਦੇ ਕਰੀਬ ਪੁਲਿਸ ਮੁਲਾਜ਼ਮ ਅਜੇ ਵੀ ਇਸ ਕਾਰਵਾਈ ‘ਚ ਜੁਟੇ ਹੋਏ ਹਨ। ਇਹ ਘਟਨਾ ਗੁਰੂਦੁਆਰਾ ਸਾਹਿਬ ਕਾਲ ਬੰਗਾ ਵਿਚ ਵਾਪਰੀ ਹੈ, ਇਸ ਤੋਂ 100 ਮੀਟਰ ਦੀ ਦੂਰੀ ‘ਤੇ ਇਤਿਹਾਸਕ ਗੁਰਦੁਆਰਾ ਸ਼੍ਰੀ ਵੀਰ ਸਾਹਿਬ ਹੈ, ਜਿਸ ਵਿਚ ਕੁਝ ਦਿਨਾਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮਾਗਮ ਕਰਵਾਇਆ ਜਾਣਾ ਹੈ।
ਇਹ ਵੀ ਪੜ੍ਹੋ :BKU Charuni : ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਵੱਲੋਂ ਪਿਪਲੀ ਵੱਲ ਕੂਚ