Firing Incident In Mohali : ਮੋਹਾਲੀ ਸੈਕਟਰ 70 ਦੀ ਮਾਰਕੀਟ ਵਿੱਚ ਫਾਇਰਿੰਗ ਦੀ ਘਟਨਾ

0
69
Firing Incident In Mohali sector 70 market

India News (ਇੰਡੀਆ ਨਿਊਜ਼), Firing Incident In Mohali, ਚੰਡੀਗੜ੍ਹ : ਮੋਹਾਲੀ ਦੇ ਸੈਕਟਰ 70 ਦੀ ਮਾਰਕੀਟ ਵਿੱਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਕੁਝ ਵਿਅਕਤੀਆਂ ਵੱਲੋਂ ਦੇਰ ਰਾਤ 2 ਵਜੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਫਾਇਰਿੰਗ ਕਰਨ ਵਾਲੇ ਕਾਰ ਸਵਾਰ ਕੁਝ ਮੁੰਡਿਆਂ ਵੱਲੋਂ ਹੋਮਲੈਂਡ ਸੁਸਾਇਟੀ ਦੇ ਵਸਨੀਕ ਦੋ ਭਰਾਵਾਂ ਉੱਤੇ ਫਾਇਰਿੰਗ ਕੀਤੀ ਗਈ ਹੈ।

ਹਾਲਾਂਕਿ ਫਾਇਰਿੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਣ ਦੀ ਸੂਚਨਾ ਸਾਹਮਣੇ ਆ ਰਹੀ ਹੈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਨੂੰ ਲੈ ਕੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਫਾਇਰਿੰਗ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ

ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹੋਮਲੈਂਡ ਸੁਸਾਇਟੀ ਦੇ ਰਹਿਣ ਵਾਲੇ ਦੋ ਭਰਾ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਸੈਕਟਰ 70 ਦੀ ਮਾਰਕੀਟ ਵਿੱਚ ਦੇਰ ਰਾਤ ਖੜੇ ਸਨ ਕਿ ਤਿੰਨ ਚਾਰ ਕਾਰਾਂ ਵਿੱਚ ਸਵਾਰ ਲੜਕਿਆਂ ਵੱਲੋਂ ਉਹਨਾਂ ਦੇ ਉੱਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਗਈ। ਲੇਕਿਨ ਘਟਨਾ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਹਾਈ ਰਿਸਕ ਸਿਕਿਉਰਟੀ ਵਾਲੀ ਹੋਮਲੈਂਡ ਸੋਸਾਇਟੀ ਦੇ ਵਿੱਚ ਕਈ ਪੋਲੀਵੁੱਡ ਸਿੰਗਰ ਰਹਿੰਦੇ ਹਨ। ਧਿਆਨ ਯੋਗ ਹੈ ਕਿ ਮੋਹਾਲੀ ਦੇ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਉੱਤੇ ਸਵਾਲੀਆਂ ਚਿੰਨ ਲੱਗਿਆ ਹੋਇਆ ਹੈ।

ਇਹ ਵੀ ਪੜ੍ਹੋ :Encounter In Mohali : ਮੋਹਾਲੀ ‘ਚ ਐਨਕਾਊਂਟਰ, ਪੁਲਿਸ ਨੇ ਗ੍ਰਿਫਤਾਰ ਕੀਤੇ ਤਿੰਨ ਗੈਂਗਸਟਰ

 

SHARE