Focus on Health Services in Punjab ਬਾਬਾ ਫਰੀਦ ਯੂਨੀਵਰਸਿਟੀ ਵਿਖੇ 15 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ ਹਸਪਤਾਲ : ਡਾ. ਵੇਰਕਾ

0
605
Focus on Health Services in Punjab
ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਦੇ ਕੈਂਪਸ ਇੰਸਟੀਚਿਊਟ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਵੇਂ ਬਣੇ ਹੋੋਸਟਲ ਦਾ ਕੀਤਾ ਉਦਘਾਟਨ
ਇੰਡੀਆ ਨਿਊਜ਼, ਚੰਡੀਗੜ/ਸ੍ਰੀ ਗੋਇੰਦਵਾਲ ਸਾਹਿਬ :
Focus on Health Services in Punjab ਕੈਬਨਿਟ ਮੰਤਰੀ ਪੰਜਾਬ ਡਾ. ਰਾਜ ਕੁਮਾਰ ਵੇਰਕਾ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਦੇ ਕੈਂਪਸ ਇੰਸਟੀਚਿਊਟ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਵੇਂ ਬਣੇ ਹੋੋਸਟਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਖਡੂਰ ਸਾਹਿਬ ਰਮਨਜੀਤ ਸਿੰਘ ਸਿੱਕੀ, ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ, ਡਾ. ਰਾਜ ਬਹਾਦਰ ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼, ਪਿ੍ਰੰਸੀਪਲ ਚਰਨਜੀਤ ਕੌਰ ਬੁੱਟਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

Focus on Health Services in Punjab ਹਸਪਤਾਲ ਦੀ ਉਸਾਰੀ ਦਾ ਕੰਮ ਜਲਦ  ਸ਼ੁਰੂ ਹੋਵੇਗਾ

ਇਸ ਮੌਕੇ ਸੰਬੋਧਨ ਕਰਦਿਆਂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਸ ਇਲਾਕੇ ਖਾਸਕਰ ਹਲਕਾ ਵਿਧਾਇਕ  ਰਮਨਜੀਤ ਸਿੰਘ ਸਿੱਕੀ ਦੀ ਮੰਗ ‘ਤੇ ਇਸ ਕੈਂਪਸ ਵਿੱਚ ਲੱਗਭੱਗ 15 ਕਰੋੜ ਰੁਪਏ ਦੀ ਲਾਗਤ ਨਾਲ ਹਸਪਤਾਲ ਬਣਾਇਆ ਜਾਵੇਗਾ ਅਤੇ ਇਸ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ।ਉਹਨਾਂ ਕਿਹਾ ਕਿ ਇਸ ਹੋਸਟਲ ਦੇ ਬਣਨ ਨਾਲ ਇਸ ਇਲਾਕੇ ਅਤੇ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਵਿਦਿਆਰਥੀਆਂ ਨੂੂੰ ਆਪਣੀ ਪੜਾਈ ਇੱਥੇ ਰਹਿ ਕੇ ਕਰਨ ਵਿੱਚ ਬਹੁਤ ਸੌਖ ਹੋਵੇਗੀ ਅਤੇ ਉਹਨਾਂ ਨੂੰ ਸ਼ਾਤਮਈ ਮਾਹੌਲ ਵਿੱਚ ਰਹਿ ਕੇ ਪੜਾਈ ਕਰਨ ਦੀ ਸਹੂਲਤ ਮਿਲੇਗੀ।
Connect With Us:-  Twitter Facebook
SHARE