ਸਾਬਕਾ CM ਚਰਨਜੀਤ ਚੰਨੀ ਪਹੁੰਚੇ ਵਿਜੀਲੈਂਸ ਦਫਤਰ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਜਾਰੀ

0
109
Former CM Charanjit Channi At Vigilance Office

Former CM Charanjit Channi At Vigilance Office : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਜੀਲੈਂਸ ਦਫਤਰ ਪਹੁੰਚੇ। ਇੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਚੰਨੀ ਪਹਿਲਾਂ ਵੀ ਇਸ ਦਾ ਵਿਰੋਧ ਕਰ ਚੁੱਕੇ ਹਨ ਅਤੇ ਵਿਜੀਲੈਂਸ ‘ਤੇ ਉਸ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।

ਵਿਜੀਲੈਂਸ ਨੇ ਇਸ ਸਾਲ ਜਨਵਰੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ। ਜਲੰਧਰ ਲੋਕ ਸਭਾ ਉਪ ਚੋਣ ਤੋਂ ਪਹਿਲਾਂ ਵਿਜੀਲੈਂਸ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ।

ਇਸ ਦੌਰਾਨ ਚੰਨੀ ਇਕੱਲੇ ਹੀ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਉਸ ਤੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਵਿਜੀਲੈਂਸ ਨੇ ਉਸ ਨੂੰ 50 ਸਵਾਲਾਂ ਦਾ ਪ੍ਰੋਫਾਰਮਾ ਦਿੱਤਾ ਸੀ, ਜੋ ਉਸ ਨੇ ਭਰਨਾ ਸੀ। ਪਰ ਉਸ ਤੋਂ ਬਾਅਦ ਉਹ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਇਆ।

ਦੱਸਣਾ ਬਣਦਾ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਵਿਜੀਲੈਂਸ ਨੇ ਸਾਬਕਾ ਸੀਐਮ ਚੰਨੀ ਨੂੰ ਤਲਬ ਕੀਤਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅੱਜ ਚੰਨੀ ਤੋਂ ਕਿੰਨੇ ਘੰਟੇ ਪੁੱਛਗਿੱਛ ਹੁੰਦੀ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਚੰਨੀ ਅੱਜ 50 ਸਵਾਲਾਂ ਵਾਲਾ ਪ੍ਰੋਫਾਰਮਾ ਪੇਸ਼ ਕਰਨਗੇ। ਇਸੇ ਪ੍ਰੋਫਾਰਮੇ ‘ਤੇ ਵਿਜੀਲੈਂਸ ਅੱਜ ਜਾਂ ਆਉਣ ਵਾਲੀਆਂ ਤਰੀਕਾਂ ‘ਚ ਚੰਨੀ ਤੋਂ ਪੁੱਛਗਿੱਛ ਨੂੰ ਅੱਗੇ ਵਧਾ ਸਕਦੀ ਹੈ।

Also Read : ਪਿਤਾ ਨੇ 4 ਸਾਲ ਦੀ ਧੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ

Also Read : ਪੰਜਾਬ ‘ਆਪ’ ਦੇ ਕਾਰਜਕਾਰੀ ਪ੍ਰਧਾਨ ਦਾ ਐਲਾਨ, ਉਸ ਨੂੰ ਅਹਿਮ ਜ਼ਿੰਮੇਵਾਰੀ ਮਿਲੀ

Also Read : ਲੁਧਿਆਣਾ 7 ਕਰੋੜ ਦੀ ਲੁੱਟ ਦੇ ਮਾਮਲੇ ‘ਚ 3 ਸ਼ੱਕੀ ਹਿਰਾਸਤ ‘ਚ

Connect With Us : Twitter Facebook
SHARE