Former CM Parkash Singh Badal’s Big Announcement
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
Former CM Parkash Singh Badal’s Big Announcement ਨਵ-ਨਿਯੁਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਟਵਿੱਟਰ ਹੈਂਡਲ ‘ਤੇ ਇਕ ਸੰਦੇਸ਼ ਲਿਖ ਕੇ ਪੰਜਾਬ ਦੇ ਲੋਕਾਂ ਦੇ ਹਿੱਤ ‘ਚ ਵੱਡਾ ਇਤਿਹਾਸਕ ਫੈਸਲਾ ਲੈਣ ਦੀ ਗੱਲ ਕਹੀ ਸੀ। ਪਰ ਉਹਨਾਂ ਨੇ ਇਸ ‘ਤੇ ਸਸਪੈਂਸ ਬਣਾ ਕੇ ਕੁਝ ਸਮਾਂ ਉਡੀਕ ਕਰਨ ਦੀ ਗੱਲ ਵੀ ਕਹੀ ਸੀ। ਸੀਐਮ ਸਾਹਿਬ ਦਾ ਦੂਜਾ ਸੰਦੇਸ਼ ਜਾਰੀ ਹੋਣ ਤੋਂ ਪਹਿਲਾਂ ਹੀ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਐਲਾਨ ਕਰ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਇਸ ਐਲਾਨ ਨੇ ਸਮੁੱਚੀ ਜਨਤਾ ਨੂੰ ਆਪਣੇ ਵੱਲ ਖਿੱਚਿਆ ਹੈ।
ਸਰਕਾਰੀ ਪੈਨਸ਼ਨ ਛੱਡਣ ਦਾ ਐਲਾਨ Former CM Parkash Singh Badal’s Big Announcement
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਇਕ ਵਜੋਂ ਆਪਣੀ ਸਰਕਾਰੀ ਪੈਨਸ਼ਨ ਛੱਡਣ ਦਾ ਐਲਾਨ ਕੀਤਾ ਹੈ। ਹਾਲਾਂਕਿ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੇ ਤੌਰ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਆਪਣੇ ਟਵੀਟ ਤੇ ਅਕਾਲੀ ਦਲ ਨੇ ਸਰਕਾਰੀ ਪੈਨਸ਼ਨ ਛੱਡਣ ਦਾ ਐਲਾਨ ਕੀਤਾ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਰਕਾਰੀ ਪੈਨਸ਼ਨ ਛੱਡ ਰਹੇ ਹਨ।
5 ਲੱਖ ਪੈਨਸ਼ਨ ਮਿਲਣ ਦੀ ਚਰਚਾ Former CM Parkash Singh Badal’s Big Announcement
ਬਾਦਲ ਨੂੰ 5 ਲੱਖ ਰੁਪਏ ਸਰਕਾਰੀ ਪੈਨਸ਼ਨ ਮਿਲਣ ਦੀ ਕਾਫੀ ਚਰਚਾ ਸੀ। ਹਾਲਾਂਕਿ, ਇਸ ਤੱਥ ਨੂੰ ਕਿਸੇ ਵੀ ਪੜਾਅ ‘ਤੇ ਸਵੀਕਾਰ ਨਹੀਂ ਕੀਤਾ ਗਿਆ ਸੀ। ਅਕਾਲੀ ਦਲ ਨੇ ਕਿਹਾ ਕਿ ਸ਼੍ਰੀ ਬਾਦਲ ਪੈਨਸ਼ਨ ਛਡੰਣ ਸਬੰਧੀ ਸਰਕਾਰ ਨੂੰ ਪੱਤਰ ਵੀ ਲਿਖਿਆ ਜਾਵੇਗਾ। ਸਾਬਕਾ ਮੁੱਖ ਮੰਤਰੀ ਬਾਦਲ ਚਾਹੁੰਦੇ ਹਨ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ ਪੈਨਸ਼ਨ ਨੂੰ ਲੋਕ ਭਲਾਈ ਦੇ ਕੰਮਾਂ ਲਈ ਵਰਤਿਆ ਜਾਵੇ।
5 ਵਾਰ ਮੁੱਖ ਮੰਤਰੀ 10 ਵਾਰ ਵਿਧਾਇਕ Former CM Parkash Singh Badal’s Big Announcement
ਸ੍ਰੀ ਬਾਦਲ ਨੂੰ ਪੰਜਾਬ ਦੀ ਸਿਆਸਤ ਵਿੱਚ ਬਾਬਾ ਬੋਹੜ ਮੰਨਿਆ ਜਾਂਦਾ ਹੈ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ 10 ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਹਾਲਾਂਕਿ, ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਏ ਸਨ।
ਚਿਮਾ ਨੇ ਲਿਖੀ ਸੀ ਚਿੱਠੀ Former CM Parkash Singh Badal’s Big Announcement
ਪਿਛਲੀ ਕਾਂਗਰਸ ਸਰਕਾਰ ਵੇਲੇ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਿੱਚ ਸੀ। ‘ਆਪ’ ਨੇ ਚਿਮਾ ਨੂੰ ਵਿਰੋਧੀ ਦਾ ਨੇਤਾ ਬਣਾਇਆ ਸੀ। 17 ਅਗਸਤ 2021 ਨੂੰ ਹਰਪਾਲ ਚਿਮਾਂ ਨੇ ਸਪੀਕਰ ਨੂੰ ਚਿੱਠੀ ਲਿਖੀ ਸੀ। ਜਿਸ ਵਿੱਚ ਚੀਮਾ ਵੱਲੋਂ ਵਿਧਾਇਕਾਂ ਦੀ ਪੈਨਸ਼ਨ ਦਾ ਮੁੱਦਾ ਉਠਾਇਆ ਗਿਆ। ਚੀਮਾ ਨੇ ਮੰਗ ਕੀਤੀ ਸੀ ਕਿ ਵਿਧਾਇਕਾਂ ਨੂੰ ਸਿਰਫ਼ ਇੱਕ ਹੀ ਪੈਨਸ਼ਨ ਮਿਲਣੀ ਚਾਹੀਦੀ ਹੈ, ਭਾਵੇਂ ਕੋਈ 5 ਵਾਰ ਵਿਧਾਇਕ ਕਿਉਂ ਨਾ ਬਣਿਆ ਹੋਵੇ। ਚੀਮਾ ਦੇ ਇਸ ਉਪਰਾਲੇ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
Connect With Us : Twitter Facebook