ਸਖੀ ਵਨ ਸਟਾਪ ਸੈਂਟਰਾਂ ਦੇ ਜ਼ਿਲ੍ਹੇ-ਵਾਰ ਸੰਪਰਕ ਨੰਬਰ ਜਾਰੀ

0
255
  • ਤਾਂ ਜੋ ਪੀੜਿਤ ਔਰਤਾਂ ਸਮੇਂ ਸਿਰ ਸਹਾਇਤਾ ਹਾਸਿਲ ਕਰ ਸਕਣ

ਚੰਡੀਗੜ੍ਹ, PUNJAB NEWS: ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਔਰਤਾਂ ਨੂੰ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇੰਨ੍ਹਾਂ ਸਹੂਲਤਾਂ ਨੂੰ ਲੋੜਵੰਦ ਔਰਤਾਂ ਨੂੰ ਮੁਹਈਆ ਕਰਨ ਲਈ ਵਿਭਾਗ ਵਲੋਂ ਜਿਲੇ ਪੱਧਰ ਤੇ ਸਖੀ ਵਨ ਸਟਾਪ ਸੈਂਟਰਾਂ ਦੀ ਸਥਾਪਨਾ ਕੀਤੀ ਗਈ ਹੈ ਇੰਨ੍ਹਾਂ ਸਹੂਲਤਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਵਿਭਾਗ ਵੱਲੋਂ ਸਖੀ ਵਨ ਸਟਾਪ ਸੈਂਟਰਾਂ ਦੇ ਜ਼ਿਲ੍ਹੇ-ਵਾਰ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ ਤਾਂ ਜੋ ਪੀੜਿਤ ਔਰਤਾਂ ਸਮੇਂ ਸਿਰ ਸਹਾਇਤਾ ਹਾਸਿਲ ਕਰ ਸਕਣ।

 

 

free services to women victims of violence timely assistance-to the-afflicted women sakhi-one stop centre
free services to women victims of violence timely assistance-to the-afflicted women sakhi-one stop centre

 

ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਇੰਨ੍ਹਾਂ ਵਨ ਸਟਾਪ ਸੈਟਰਾਂ ਰਾਹੀ ਹਿੰਸਾ ਦੀਆਂ ਸ਼ਿਕਾਰ ਔਰਤਾਂ ਡਾਕਟਰੀ ਸਹਾਇਤਾ ਬਾਰੇ, ਕਾਨੂੰਨੀ ਸਹਾਇਤਾ, ਪੁਲਿਸ ਨਾਲ ਸਬੰਧਤ ਸਹਾਇਤਾ, ਮਨੋਵਿਗਿਆਨਕ ਅਤੇ ਕਾਊਂਸਲਿੰਗ ਸਹਾਇਤਾ ਅਤੇ ਮੁਫਤ ਖਾਣਾ ਤੇ ਰਹਿਣ ਲਈ ਸੁਰੱਖਿਅਤ ਜਗ੍ਹਾਂ ਆਦਿ ਮੁਫਤ ਸੇਵਾਵਾਂ ਮੁਹੱਈਆਂ ਕੀਤੀਆ ਜਾਣਗੀਆਂ।

 

ਹਿੰਸਾ ਦੀਆਂ ਸ਼ਿਕਾਰ ਔਰਤਾਂ ਡਾਕਟਰੀ ਸਹਾਇਤਾ ਬਾਰੇ, ਕਾਨੂੰਨੀ ਸਹਾਇਤਾ, ਪੁਲਿਸ ਨਾਲ ਸਬੰਧਤ ਸਹਾਇਤਾ, ਮਨੋਵਿਗਿਆਨਕ ਅਤੇ ਕਾਊਂਸਲਿੰਗ ਸਹਾਇਤਾ ਅਤੇ ਮੁਫਤ ਖਾਣਾ ਤੇ ਰਹਿਣ ਲਈ ਸੁਰੱਖਿਅਤ ਜਗ੍ਹਾਂ ਆਦਿ ਮੁਫਤ ਸੇਵਾਵਾਂ ਮੁਹੱਈਆਂ ਕੀਤੀਆ ਜਾਣਗੀਆਂ

 

 

ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦਿਆ ਇੰਨ੍ਹਾਂ ਵਨ ਸਟਾਪ ਸੈਟਰਾਂ ਰਾਹੀ ਹਿੰਸਾ ਦੀਆਂ ਸ਼ਿਕਾਰ ਔਰਤਾਂ ਆਪਣੀਆਂ ਸ਼ਿਕਾਇਤਾਂ ਆਪਣੇ ਆਪ ਜਾ ਕੇ, ਕਿਸੇ ਵੀ ਹੋਰ ਵਿਅਕਤੀ ਦੁਆਰਾ ਅਤੇ ਮਹਿਲਾ ਹੈਲਪਲਾਈਨ ਨੰ . 181 ਰਾਹੀਂ ਦਰਜ ਕਰਵਾ ਸਕਦੀਆਂ ਹਨ।

 

 

ਵਨ ਸਟਾਪ ਸੈਂਟਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਸਥਾਪਿਤ ਕੀਤੇ ਗਏ

 

 

 

ਬੁਲਾਰੇ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਅੰਮ੍ਰਿਤਸਰ ਦਾ ਸੰਪਰਕ ਨੰਬਰ 78142- 62442, ਬਰਨਾਲਾ 98142- 23059, ਬਠਿੰਡਾ 79867-05900, ਫ਼ਰੀਦਕੋਟ 97817-03080, ਫ਼ਤਹਿਗੜ੍ਹ ਸਾਹਿਬ 99881-00415, ਫਾਜ਼ਿਲਕਾ 94645-03876, ਫਿਰੋਜ਼ਪੁਰ 82642-43667, ਗੁਰਦਾਸਪੁਰ 98888-96144, ਹੁਸ਼ਿਆਰਪੁਰ 98782-29387, ਜਲੰਧਰ 90231-31010, ਕਪੂਰਥਲਾ 01822-513460, ਲੁਧਿਆਣਾ 95014-76372, ਮਾਨਸਾ 99882-58016, ਮੋਗਾ 98147-83054, ਐਸ.ਏ.ਐਸ.ਨਗਰ 98558-94850, ਸ੍ਰੀ ਮੁਕਤਸਰ ਸਾਹਿਬ 75081-85002, ਪਠਾਨਕੋਟ 79735-35412, ਪਟਿਆਲਾ 87280-05949, ਰੂਪਨਗਰ 98551-32101, ਸੰਗਰੂਰ 01823-298522, ਐਸ.ਬੀ.ਐਸ. ਨਗਰ 75081-85002 ਅਤੇ ਤਰਨ ਤਾਰਨ 78886-84917 ਹੈ।

 

 

 

ਇਹ ਵੀ ਪੜ੍ਹੋ: ਸਰਕਾਰ ਨੇ 5 ਮਹੀਨਿਆਂ ਦੌਰਾਨ ਇਤਿਹਾਸਕ ਫੈਸਲੇ ਲਏ : ਹਰਪਾਲ ਚੀਮਾ

ਇਹ ਵੀ ਪੜ੍ਹੋ: ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਇਹ ਵੀ ਪੜ੍ਹੋ: 72,000 ਏਕੜ ਰਕਬੇ ਵਿੱਚ ਸਿੰਜਾਈ ਸਹੂਲਤਾਂ ਹੋਣਗੀਆਂ ਬਿਹਤਰ: ਡਾ. ਨਿੱਝਰ

ਸਾਡੇ ਨਾਲ ਜੁੜੋ :  Twitter Facebook youtube

SHARE