ਸ਼ਾਨਦਾਰ ਅਤੇ ਮਿਆਰੀ ਸਿੱਖਿਆ ਦਾ ਵਾਅਦਾ ਪੂਰਾ ਕਰ ਰਹੇ ਹਾਂ: ਸਿੱਖਿਆ ਮੰਤਰੀ Fulfilling the promise of excellent and quality education: Education Minister

0
121
Fulfilling the promise of excellent and quality education
Fulfilling the promise of excellent and quality education

Fulfilling the promise of excellent and quality education: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਸਰਕਾਰੀ ਸਕੂਲ ਸਿੱਖਿਆ ਨੂੰ ਮਿਆਰੀ ਬਨਾਉਣ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਯਤਨਾਂ ਤਹਿਤ ਸਕੂਲਾਂ ਦੀਆਂ ਇਮਾਰਤਾਂ ਨੂੰ ਸੁੰਦਰ ਬਣਾਉਣ ਅਤੇ ਮੁਰੰਮਤ ‘ਤੇ ਸਾਂਭ ਸੰਭਾਲ ਵਾਸਤੇ 40 ਕਰੋੜ ਰੁਪਏ ਦੀ ਰਾਸ਼ੀ ਅੱਜ ਜਾਰੀ ਕੀਤੀ ਗਈ ਹੈ। ਬੈਂਸ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਸੁਧਾਰਨ ਵਾਸਤੇ ਯਤਨਸ਼ੀਲ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: ਵਾਧੂ ਬਿਜਲੀ ਉਤਪਾਦਨ ਲਈ ਜੰਗੀ ਪੱਧਰ ‘ਤੇ ਕੰਮ ਜਾਰੀ: ਹਰਭਜਨ ਸਿੰਘ ਈ.ਟੀ.ਓ

ਸਿੱਖਿਆ ਮੰਤਰੀ ਨੇ ਦੱਸਿਆ ਕਿ ਬਹੁਤ ਸਾਰੇ ਸਕੂਲਾਂ ਦੀਆਂ ਇਮਾਰਤਾਂ ਦੇ ਫ਼ਰਸ਼, ਛੱਤਾਂ, ਬਿਜਲੀ, ਫ਼ਰਨੀਚਰ ਦੀ ਰਿਪੇਅਰ ਅਤੇ ਪੇਂਟ ਵਾਸਤੇ ਰਾਸ਼ੀ ਦੀ ਡਿਮਾਂਡ ਕੀਤੀ ਜਾ ਰਹੀ ਸੀ। ਸਿੱਖਿਆ ਮੰਤਰੀ ਬੈਂਸ ਨੇ ਜਾਰੀ ਕੀਤੀ ਰਾਸ਼ੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਦੇ 276 ਸਕੂਲਾਂ ਵਾਸਤੇ 4.21 ਕਰੋੜ ਰੁਪਏ, ਜ਼ਿਲਾ ਬਰਨਾਲਾ ਦੇ 53 ਸਕੂਲਾਂ ਵਾਸਤੇ 1.40 ਕਰੋੜ ਰੁਪਏ, ਜ਼ਿਲਾ ਬਠਿੰਡਾ ਦੇ 109 ਸਕੂਲਾਂ ਵਾਸਤੇ 1.85 ਕਰੋੜ ਰੁਪਏ, ਜ਼ਿਲਾ ਫਰੀਦਕੋਟ ਦੇ 58 ਸਕੂਲਾਂ ਵਾਸਤੇ 1.14 ਕਰੋੜ ਰੁਪਏ, ਜ਼ਿਲਾ ਫਤਹਿਗੜ੍ਹ ਸਾਹਿਬ ਦੇ 85 ਸਕੂਲਾਂ ਵਾਸਤੇ 0.80 ਕਰੋੜ ਰੁਪਏ, ਜ਼ਿਲਾ ਫਾਜਿਲਕਾ ਦੇ 271 ਸਕੂਲਾਂ ਵਾਸਤੇ 5.17 ਕਰੋੜ ਰੁਪਏ, ਜ਼ਿਲਾ ਫ਼ਿਰੋਜ਼ਪੁਰ ਦੇ 126 ਸਕੂਲਾਂ ਵਾਸਤੇ 1.8 ਕਰੋੜ ਰੁਪਏ, ਜ਼ਿਲਾ ਗੁਰਦਾਸਪੁਰ ਦੇ 236 ਸਕੂਲਾਂ ਵਾਸਤੇ 3.14 ਕਰੋੜ ਰੁਪਏ, ਜ਼ਿਲਾ ਹੁਸ਼ਿਆਰਪੁਰ ਦੇ 65 ਸਕੂਲਾਂ ਵਾਸਤੇ 1.12 ਕਰੋੜ ਰੁਪਏ, ਜ਼ਿਲਾ ਜਲੰਧਰ ਦੇ 207 ਸਕੂਲਾਂ ਵਾਸਤੇ 2.43 ਕਰੋੜ ਰੁਪਏ, ਜ਼ਿਲਾ ਕਪੂਰਥਲਾ ਦੇ 115 ਸਕੂਲਾਂ ਵਾਸਤੇ 1.04 ਕਰੋੜ ਰੁਪਏ, ਜ਼ਿਲਾ ਲੁਧਿਆਣਾ ਦੇ 71 ਸਕੂਲਾਂ ਵਾਸਤੇ 0.94 ਕਰੋੜ ਰੁਪਏ, ਜ਼ਿਲਾ ਮਲੇਰਕੋਟਲਾ ਦੇ 50 ਸਕੂਲਾਂ ਵਾਸਤੇ 0.90 ਕਰੋੜ ਰੁਪਏ, ਜ਼ਿਲਾ ਮਾਨਸਾ ਦੇ 66 ਸਕੂਲਾਂ ਵਾਸਤੇ 1.20 ਕਰੋੜ ਰੁਪਏ, ਜ਼ਿਲਾ ਮੋਗਾ ਦੇ ਵੀ 66 ਸਕੂਲਾਂ ਵਾਸਤੇ 0.92 ਕਰੋੜ ਰੁਪਏ, ਜ਼ਿਲਾ ਪਠਾਨਕੋਟ ਦੇ 87 ਸਕੂਲਾਂ ਵਾਸਤੇ 0.78 ਕਰੋੜ ਰੁਪਏ, ਜ਼ਿਲਾ ਪਟਿਆਲ਼ਾ ਦੇ 161 ਸਕੂਲਾਂ ਵਾਸਤੇ 2.94 ਕਰੋੜ ਰੁਪਏ, ਜ਼ਿਲਾ ਰੋਪੜ ਦੇ 109 ਸਕੂਲਾਂ ਵਾਸਤੇ 0.78 ਕਰੋੜ ਰੁਪਏ, ਜ਼ਿਲਾ ਸੰਗਰੂਰ ਦੇ 84 ਸਕੂਲਾਂ ਵਾਸਤੇ 1.70 ਕਰੋੜ ਰੁਪਏ, ਜ਼ਿਲਾ ਮੋਹਾਲੀ ਦੇ 81 ਸਕੂਲਾਂ ਵਾਸਤੇ 1.73 ਕਰੋੜ ਰੁਪਏ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ 115 ਸਕੂਲਾਂ ਵਾਸਤੇ 1.57 ਕਰੋੜ ਰੁਪਏ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 50 ਸਕੂਲਾਂ ਵਾਸਤੇ 0.65 ਕਰੋੜ ਰੁਪਏ ਅਤੇ ਜ਼ਿਲਾ ਤਰਨਤਾਰਨ ਦੇ 113 ਸਕੂਲਾਂ ਵਾਸਤੇ 1.44 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਵੀ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਨਿਸ਼ਾਨਾ ਸੂਬੇ ਦੇ ਸਿੱਖਿਆ ਢਾਂਚੇ ਨੂੰ ਪੂਰੇ ਦੇਸ਼ ਵਿੱਚੋਂ ਨੰਬਰ ਇੱਕ ਬਣਾਉਣ ਦਾ ਹੈ ਜਿਸਦੀ ਪੂਰਤੀ ਵਾਸਤੇ ਸਿੱਖਿਆ ਦੀ ਕੁਆਲਿਟੀ ਵਿੱਚ ਸੁਧਾਰ ਲਿਆਉਣ ਅਤੇ ਇਮਾਰਤਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਭਵਿੱਖ ਵਿੱਚ ਵੀ ਜਾਰੀ ਰਹੇਗਾ।

SHARE