ਕਈਂ ਵਾਰਦਾਤਾਂ ਵਿੱਚ ਲੋੜੀਂਦਾ ਗੈਂਗਸਟਰ ਮਨਦੀਪ ਸਿੰਘ ਗਿਰਫ਼ਤਾਰ

0
161
Gangster Mandeep Singh (Tuffan) arrested
Gangster Mandeep Singh (Tuffan) arrested
ਇੰਡੀਆ ਨਿਊਜ਼, ਤਰਨਤਾਰਨ Gangster Mandeep Singh (Tuffan) arrested : ਪੰਜਾਬ ਪੁਲਿਸ ਦੀ ਤਰਫ਼ੋਂ ਸੂਬੇ ਵਿੱਚ ਗੈਂਗਸਟਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਵਿੱਚ ਸ਼ੁਕਰਵਾਰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਕਈਂ ਕੇਸਾਂ ਵਿੱਚ ਲੋੜੀਂਦਾ ਗੈਂਗਸਟਰ ਮਨਦੀਪ ਸਿੰਘ ਉਰਫ ਤੂਫ਼ਾਨ ਉਰਫ਼ ਲੰਡਾ ਨੂੰ ਗਿਰਫ਼ਤਾਰ ਕਰ ਲਿਆl ਗੈਂਗਸਟਰ ਮਨਦੀਪ ਸਿੰਘ ਜੋ ਕਿ ਬਟਾਲਾ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਹੈ । ਮਨਦੀਪ ਸਿੰਘ ਉਰਫ ਤੂਫ਼ਾਨ  ਨੂੰ ਤਰਨਤਾਰਨ ਦੀ ਪੁਲਸ ਨੇ ਜੰਡਿਆਲਾ ਤੋਂ ਅੱਜ ਸ਼ੁਕਰਵਾਰ ਤੜਕਸਾਰ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਕੇਸਾਂ ਵਿੱਚ ਵੀ ਲੋੜੀਂਦਾ ਸੀ

ਗੈਂਗਸਟਰ ਮਨਦੀਪ ਤੂਫਾਨ ਤੇ ਪਹਿਲਾਂ ਮਾਮਲਾ 2018 ਚ ਨਾਜਾਇਜ਼ ਪਿਸਤੌਲ ਦਾ ਦਰਜ ਹੋਇਆ ਸੀ। ਉਸ ਤੋਂ ਬਾਅਦ ਉਹ ਅਪਰਾਧ ਦੀ ਦੁਨੀਆਂ ਚ ਸ਼ਾਮਲ ਹੋ ਗਿਆ। ਤੂਫ਼ਾਨ ਤੇ ਕਤਲ ਅਤੇ ਨਾਜਾਇਜ਼ ਅਸਲੇ ਦੇ ਕਈ ਮਾਮਲੇ ਵੱਖ-ਵੱਖ ਥਾਣਿਆਂ ਚ ਦਰਜ ਹਨ l ਜਿਨ੍ਹਾਂ ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ, ਡੇਰਾ ਬਾਬਾ ਨਾਨਕ ਦੇ ਇਕ ਸਾਬਕਾ ਫੌਜੀ ਦਾ ਮਾਮਲਾ ਵੀ ਸ਼ਾਮਲ ਹੈ ।

ਪਿਤਾ ਨੇ ਜਤਾਇਆ ਐਨਕਾਉਂਟਰ ਦਾ ਖ਼ਤਰਾ

ਗੈਂਗਸਟਰ ਮਨਦੀਪ ਸਿੰਘ ਉਰਫ਼ ਤੂਫ਼ਾਨ ਨੂੰ ਤਰਨਤਾਰਨ ਪੁਲਿਸ ਵਲੋਂ ਫੜੇ ਜਾਣ ਤੇ ਉਸ ਦੇ ਪਿਤਾ ਸਾਬਕਾ ਫੌਜੀ ਹਰਭਜਨ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਐਨਕਾਉਂਟਰ ਚ ਮਾਰ ਦਿੱਤੇ ਜਾਣ ਦਾ ਖ਼ਤਰਾ ਪ੍ਰਗਟਾਇਆ ਹੈ । ਹਰਭਜਨ ਸਿੰਘ ਨੇ ਅੱਗੇ ਕਿਹਾ ਕਿ ਮਨਦੀਪ ਤੂਫ਼ਾਨ ਦੀ ਗ੍ਰਿਫ਼ਤਾਰੀ ਬਾਰੇ ਸ਼ੁੱਕਰਵਾਰ ਦੇ ਤੜਕਸਾਰ ਉਨ੍ਹਾਂ ਨੂੰ ਪਤਾ ਲੱਗਾ ਹੈ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਪੁਲਿਸ ਉਸ ਦਾ ਐਨਕਾਉਂਟਰ ਨਾ ਕਰ ਦੇਵੇ। ਸਾਬਕਾ ਫੌਜੀ ਹਰਭਜਨ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਤੂਫ਼ਾਨ  ਦੋ ਬੱਚਿਆਂ ਦਾ ਬਾਪ ਹੈ ਅਤੇ ਉਸਦੀ ਪਤਨੀ ਵੀ ਪੇਕੇ ਰਹਿ ਰਹੀ ਹੈ ।
SHARE