India News (ਇੰਡੀਆ ਨਿਊਜ਼), Gian Singh Mungo Nabha, ਚੰਡੀਗੜ੍ਹ : ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਗਿਆਨ ਸਿੰਘ ਮੂੰਗੋ ਨਾਭਾ ਬਾਰ ਐਸੋਸੀਏਸ਼ਨ ਦੇ 23ਵੀਂ ਵਾਰ ਪ੍ਰਧਾਨ ਬਣੇ ਹਨ। ਪ੍ਰਧਾਨ ਬਣਨ ਤੋਂ ਬਾਅਦ ਗਿਆਨ ਸਿੰਘ ਮੂੰਗੋ ਨੇ ਸਮੁੱਚੇ ਵਕੀਲ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਅਜੰਡੇ ਸਾਂਝੇ ਕਰਦਿਆਂ ਕਿਹਾ ਕਿ ਚੈਬਰ ਅਤੇ ਪਾਰਕਿੰਗ ਦੀ ਜੋ ਸਮੱਸਿਆ ਆ ਰਹੀ ਹੈ ਉਸ ਦਾ ਸਭ ਤੋਂ ਪਹਿਲਾਂ ਹੱਲ ਕੀਤਾ ਜਾਵੇਗਾ।
ਗੋਰਤਲਬ ਹੈ ਕੇ ਗਿਆਨ ਸਿੰਘ ਮੂੰਗੋ ਇਸ ਤੋਂ ਪਹਿਲਾਂ ਸੂਬਾ ਸਰਕਾਰ ਦੇ ਲਈ ਲੀਗਲ ਐਡਵਾਈਜ਼ਰ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਆਖਿਆ ਕਿ ਭਾਈਚਾਰੇ ਦੇ ਨਾਲ ਮੀਟਿੰਗ ਕਰਕੇ ਵਕੀਲ ਭਾਈਚਾਰੇ ਲਈ ਵੱਡੀ ਗਰਾਂਟ ਵੀ ਲਿਆਂਦੀ ਜਾਏਗੀ। ਇਸ ਮੌਕੇ ਉਹਨਾਂ ਵਕੀਲ ਭਾਈਚਾਰੇ ਦਾ ਦਿਲੋਂ ਧੰਨਵਾਦ ਕੀਤਾ।
ਜਿੰਮੇਵਾਰੀ,ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਨਗੇ
ਨਾਭਾ ਬਾਹਰ ਐਸੋਸੀਏਸ਼ਨ ਦੇ 23ਵੀਂ ਵਾਰ ਪ੍ਰਧਾਨ ਬਣੇ ਗਿਆਨ ਸਿੰਘ ਮੂੰਗੋ ਨੇ ਆਪਣੀਆਂ ਭਾਵਨਾਵਾਂ ਜਾਹਰ ਕਰਦੇ ਕਿਹਾ ਕਿ ਉਹ ਵਕੀਲ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਹਨਾਂ ਨੇ ਕਿਹਾ ਕਿ ਵਕੀਲ ਭਾਈਚਾਰੇ ਵੱਲੋਂ ਦਿੱਤੀ ਗਈ ਇਸ ਜਿੰਮੇਵਾਰੀ ਨੂੰ ਉਹ ਹਮੇਸ਼ਾ ਦੀ ਤਰ੍ਹਾਂ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਹੀ ਨਿਭਾਨਗੇ।
ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਵਕੀਲ ਭਾਈਚਾਰੇ ਦਾ ਵਿਸ਼ਵਾਸ ਕਾਇਮ ਰੱਖਣ ਲਈ ਉਹ ਹਰ ਸੰਭਵ ਯਤਨ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਵਕੀਲ ਭਾਈਚਾਰੇ ਦੀ ਏਕਤਾ ਕਾਇਮ ਰੱਖੀ ਜਾਵੇਗੀ ਅਤੇ ਉਹਨਾਂ ਸਾਂਝੇ ਕੰਮਾਂ ਲਈ ਵਕੀਲ ਭਾਈਚਾਰੇ ਦੇ ਸਹਿਯੋਗ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ :Jalandhar Crime News : ਸਰਪੰਚ ਦੇ ਘਰ ਪਹੁੰਚੇ ਨਸ਼ੇ ਚ ਧੁੱਤ ਡੀਐਸਪੀ ਵੱਲੋਂ ਕੀਤੇ ਗਏ ਹਵਾਈ ਫਾਇਰ