Gobind Sagar Lake Accident
ਗੋਬਿੰਦ ਸਾਗਰ ਝੀਲ ਹਾਦਸਾ: ਪੀੜਤ ਪਰਿਵਾਰ ਨੂੰ ਰਾਹਤ ਚੈੱਕ ਦੇਣ ਪਹੁੰਚੇ ਬਿਕਰਮਜੀਤ ਪਾਸੀ
* ਪਾਸੀ ਨੇ ਕਿਹਾ, ਮੈਡਮ ਨੀਨਾ ਮਿੱਤਲ ਦੀ ਪੂਰੀ ਟੀਮ ਪੀੜਤ ਪਰਿਵਾਰ ਦੇ ਨਾਲ ਹੈ
1 ਅਗਸਤ ਸੋਮਵਾਰ ਨੂੰ ਬਨੂੜ ਦੇ ਵਾਰਡ ਨੰਬਰ 11 ਦੀ ਮੀਰਾ ਸ਼ਾਹ ਕਾਲੋਨੀ ਦੇ 11 ਨੌਜਵਾਨ ਜੋ ਕਿ ਬਾਬਾ ਬਾਲਕ ਨਾਥ ਮੰਦਰ ਦੇ ਦਰਸ਼ਨਾਂ ਲਈ,ਮੋਟਰ ਸਾਈਕਲ ‘ਤੇ ਨਿਕਲੇ ਸਨ। ਊਨਾ ਇਲਾਕੇ ‘ਚ ਗੋਬਿੰਦ ਸਾਗਰ ਝੀਲ ‘ਚ ਡੁੱਬਣ ਨਾਲ 7 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਫੁੱਲ ਚੁਗਣ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ/ਕੋਆਰਡੀਨੇਟਰ ਬਿਕਰਮਜੀਤ ਪਾਸੀ ਪੀੜਤ ਪਰਿਵਾਰ ਦੀ ਮਦਦ ਲਈ ਪੁੱਜੇ। Gobind Sagar Lake Accident
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ/ਵਿਧਾਇਕ ਬਿਕਰਮਜੀਤ ਪਾਸੀ ਅੱਜ ਬਨੂੜ ਦੇ ਗੋਬਿੰਦ ਸਾਗਰ ਝੀਲ ਹਾਦਸਾ ਪੀੜਤ ਪਰਿਵਾਰ ਦੇ ਘਰ ਸਹਾਇਤਾ ਰਾਸ਼ੀ ਦਾ ਚੈੱਕ ਦੇਣ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਪੀੜਤ ਇਸ ਸਮੇਂ ਸਦਮੇ ਵਿੱਚ ਹੈ ਅਤੇ ਸਮਾਜਿਕ ਰਸਮਾਂ ਪੂਰੀਆਂ ਕਰਨ ਲਈ ਖਰਚੇ ਦਾ ਬੋਝ ਪਰਿਵਾਰ ’ਤੇ ਹੈ। ਇਸੇ ਲਈ ਇੰਸਾਨੀਅਤ ਨਾਤੇ ਉਹ ਆਪਣਾ ਫਰਜ਼ ਨਿਭਾਉਣ ਆਇਆ ਹੈ। Gobind Sagar Lake Accident
ਪਾਸੀ ਦੀ ਅਪੀਲ ‘ਤੇ 31 ਹਜ਼ਾਰ ਦਾ ਚੈਕ ਦਿੱਤਾ
ਜਿੱਥੇ ਐਡਵੋਕੇਟ ਖੁਦ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਕਰ ਰਹੇ ਹਨ, ਉੱਥੇ ਹੀ ਹੋਰਨਾਂ ਦਾਨੀ ਸੱਜਣਾਂ ਨੂੰ ਵੀ ਅਪੀਲ ਕਰ ਰਹੇ ਹਨ। ਸੋਨੂ ਕੱਕੜ ਵੱਲੋਂ 11 ਹਜ਼ਾਰ ਦੀ ਸਹਾਇਤਾ ਰਾਸ਼ੀ ਬਿਕਰਮਜੀਤ ਪਾਸੀ ਨੇ ਭੇਂਟ ਕੀਤੀ। ਪਾਸੀ ਡੇਰਾ ਨਾਭਾ ਦੇ ਮੁਖੀ ਦਰਸ਼ਨ ਦਾਸ ਨੂੰ ਨਾਲ ਲੈ ਕੇ ਪੀੜਤ ਲਾਲ ਚੰਦ ਦੇ ਘਰ ਪੁੱਜੇ।
ਉਨ੍ਹਾਂ ਲਾਲ ਚੰਦ ਨੂੰ ਸਹਾਇਤਾ ਰਾਸ਼ੀ ਵਜੋਂ 31 ਹਜ਼ਾਰ ਦਾ ਚੈੱਕ ਭੇਟ ਕੀਤਾ। ਦਰਸ਼ਨ ਦਾਸ ਨੇ ਦੱਸਿਆ ਕਿ ਹਾਦਸੇ ਦੀ ਖਬਰ ਸੁਣ ਕੇ ਉਹ ਬੀਤੀ ਰਾਤ ਐਡਵੋਕੇਟ ਬਿਕਰਮਜੀਤ ਪਾਸੀ ਨੂੰ ਮਿਲੇ ਸਨ। ਪਾਸੀ ਨੇ ਪੀੜਤ ਪਰਿਵਾਰ ਦੀ ਮਦਦ ਲਈ ਪ੍ਰੇਰਿਆ। Gobind Sagar Lake Accident
ਮੇਰੀ ਪੂਰੀ ਟੀਮ ਦੁੱਖ ਦੀ ਘੜੀ ਵਿੱਚ ਪੀੜਤਾਂ ਦੇ ਨਾਲ
ਐਡਵੋਕੇਟ ਪਾਸੀ ਨੇ ਇੰਡੀਆ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੋਮਵਾਰ ਤੋਂ ਪੀੜਤ ਪਰਿਵਾਰਾਂ ਪ੍ਰਤੀ ਆਪਣਾ ਫਰਜ਼ ਨਿਭਾਅ ਰਹੇ ਹਨ। ਇਸ ਪਿੱਛੇ ਕੋਈ ਸਿਆਸੀ ਲਾਹਾ ਨਹੀਂ ਹੈ।ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਸਾਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।
ਬਿਕਰਮ ਜੀਤ ਪਾਸੀ ਨੇ ਦਸਿਆ ਕਿ ਸਾਡੀ ਸਾਰੀ ਟੀਮ ਜਿਵੇਂ ਸਿਟੀ ਪ੍ਰਧਾਨ ਕਿਰਨ ਜੀਤ ਪਾਸੀ,ਬਲਾਕ ਪ੍ਰਧਾਨ ਸਤਨਾਮ ਸਿੰਘ,ਕੋ ਬਲਾਕ ਪਰਧਾਨ ਲੱਕੀ ਸੰਧੂ,ਟਰੱਕ ਯੂਨੀਅਨ ਪਰਧਾਨ ਕੁਲਵਿੰਦਰ ਸਿੰਘ,ਚੇਅਰਮੈਨ ਬਲਵਿੰਦਰ ਸਿੰਘ ਗੁੱਲੀ,ਯੂਥ ਪਰਧਾਨ ਸੋਨੀ ਬਾਜਵਾ,ਸੈਕਟਰੀ ਦਵਿੰਦਰ ਸਿੰਘ,ਨੇਤਰ ਸਿੰਘ,ਬਲਬੀਰ ਸਿੰਘ ਮੌਲੀ ਵਾਲ਼ਾ,ਅਵਤਾਰ ਸਿੰਘ,ਭਜਨ ਲਾਲ M C,ਬਲਜੀਤ ਸਿੰਘ MC,ਰਣਜੀਤ ਸਿੰਘ,ਗੋਕਲ ਚੰਦ,ਸੋਨੂੰ kakad,DS kakkar, Darshan Dass, ਰਮੇਸ਼ ਕੁਮਾਰ,ਕੱਲੋ,ਸਾਹਿਲ ਧੀਮਾਨ,ਹਰਨੇਕ ਸਿੰਘ,ਸੁਖਵਿੰਦਰ ਸਿੰਘ ਦੁਖੀ ਪਰਿਵਾਰਾਂ ਨਾਲ਼ ਹਰ ਸਮੇਂ ਦੁੱਖ ਵਿੱਚ ਸਾਮਿਲ ਹਨ। Gobind Sagar Lake Accident
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ
ਆਮ ਆਦਮੀ ਪਾਰਟੀ ਦੇ ਆਗੂ ਬਿਕਰਮਜੀਤ ਪਾਸੀ ਨੇ ਕਿਹਾ ਕਿ ਪਾਰਟੀ ਵਰਕਰ ਹੋਣ ਦੇ ਨਾਤੇ ਉਹ ਵਿਧਾਇਕ ਮੈਡਮ ਨੀਨਾ ਮਿੱਤਲ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵੀ ਅਪੀਲ ਕਰ ਰਹੇ ਹਨ ਕਿ ਹਾਦਸੇ ਦਾ ਸ਼ਿਕਾਰ ਹੋਏ ਲੋਕ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਸੀ.ਐਮ ਸਾਹਿਬ ਵੱਲੋਂ ਦਿੱਤੀ ਜਾਣ ਵਾਲੀ ਰਾਹਤ ਰਾਸ਼ੀ ਵਿੱਚ ਵੱਧ ਤੋਂ ਵੱਧ ਵਾਧਾ ਕੀਤਾ ਜਾਵੇ। Gobind Sagar Lake Accident
Also Read :ਗੋਬਿੰਦ ਸਾਗਰ ਝੀਲ ਹਾਦਸਾ:ਬਨੂੜ ‘ਚ ਇਕੱਠੇ ਸੱਤ ਲਾਸ਼ਾਂ ਅਗਨ ਭੇਟ Gobind Sagar Lake Accident
Also Read :ਜੈਨ ਸਥਾਨਕ ਬਨੂੜ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ SS Jain Sabha Banur
Connect With Us : Twitter Facebook