ਗੋਬਿੰਦ ਸਾਗਰ ਝੀਲ ਹਾਦਸੇ ਦੇ ਸ਼ਿਕਾਰ ਨੌਜਵਾਨਾਂ ਦੀ ਅੰਤਿਮ ਅਰਦਾਸ Gobind Sagar Lake Accident

0
198
Gobind Sagar Lake Accident

Gobind Sagar Lake Accident

ਗੋਬਿੰਦ ਸਾਗਰ ਝੀਲ ਹਾਦਸੇ ਦੇ ਸ਼ਿਕਾਰ ਨੌਜਵਾਨਾਂ ਦੀ ਅੰਤਿਮ ਅਰਦਾਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ

  • ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਅਤੇ ਧਾਰਮਿਕ ਸ਼ਖਸੀਅਤਾਂ ਨੇ ਆਪਣਾ ਯੋਗਦਾਨ ਪਾਇਆ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਦੀ ਮੀਰਾ ਸ਼ਾਹ ਕਲੋਨੀ ਦੇ ਵਸਨੀਕ 11 ਨੌਜਵਾਨ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਰਸਤੇ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਹਾਦਸਾਗ੍ਰਸਤ ਹੋ ਗਏ। ਝੀਲ ਵਿੱਚ ਡੁੱਬਣ ਕਾਰਨ ਸੱਤ ਨੌਜਵਾਨਾਂ ਦੀ ਮੌਤ ਹੋ ਗਈ ਸੀ। ਬਨੂੜ ਦੇ ਸੱਤ ਨੌਜਵਾਨਾਂ ਦੀ ਸਾਂਝੇ ਤੌਰ ’ਤੇ ਅੰਤਿਮ ਅਰਦਾਸ ਮੌਕੇ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

Gobind Sagar Lake Accident

ਅਨਾਜ ਮੰਡੀ ਬਨੂੜ ਦੀ ਗਰਾਊਂਡ ਵਿੱਚ ਹੋਏ ਸਮਾਗਮ ਵਿੱਚ ਗੁਰੂਦੁਆਰਾ ਸਿੰਘ ਸ਼ਹੀਦਾਂ ਦੇ ਮੁਖੀ ਬਾਬਾ ਦਿਲਬਾਗ ਸਿੰਘ ਜੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਅੰਤਿਮ ਅਰਦਾਸ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਦੀ ਸ਼ਲਾਘਾ ਕਰਦਿਆਂ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਟੇਜ ਨੂੰ ਸਿਆਸੀ ਰੰਗਤ ਤੋਂ ਦੂਰ ਰੱਖਿਆ ਗਿਆ।

Gobind Sagar Lake Accident

ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ, ਕਰਮਜੀਤ ਸਿੰਘ ਹੁਲਕਾ, ਲੱਕੀ ਸੰਧੂ, ਬਲਬੀਰ ਸਿੰਘ ਮੌਲੀ ਵਾਲਾ, ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ, ਭਾਜਪਾ ਦੇ ਹਰਜੀਤ ਗਰੇਵਾਲ, ਅਕਾਲੀ ਦਲ ਦੇ ਚਰਨਜੀਤ ਬਰਾੜ, ਬਸਪਾ ਦੇ ਜਗਜੀਤ ਸਿੰਘ ਛੜਬੜ ਹਾਜ਼ਰ ਸਨ। Gobind Sagar Lake Accident

ਟਰੱਕ ਯੂਨੀਅਨ ਨੇ ਦਿੱਤਾ 50 ਹਜ਼ਾਰ

Gobind Sagar Lake Accident

ਟਰੱਕ ਯੂਨੀਅਨ ਬਨੂੜ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ ਨੇ ਯੂਨੀਅਨ ਦੀ ਤਰਫੋਂ ਹਾਦਸਾ ਪੀੜਤ ਪਰਿਵਾਰਾਂ ਨੂੰ 50 ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ ਕੀਤੀ।

Gobind Sagar Lake Accident

ਇਸ ਮੌਕੇ ਯੂਨੀਅਨ ਦੇ ਸਕੱਤਰ ਦਵਿੰਦਰ ਸਿੰਘ ਜਲਾਲਪਾਲ, ਚੇਅਰਮੈਨ ਬਲਵਿੰਦਰ ਸਿੰਘ ਬਨੂੜ, ਅਸ਼ਵਨੀ ਸ਼ਰਮਾ ਅਤੇ ਨੇਤਰ ਸਿੰਘ ਹਾਜ਼ਰ ਸਨ।

Gobind Sagar Lake Accident

ਲੋਕ ਕਾਂਗਰਸ ਦੇ ਸੀਨੀਅਰ ਆਗੂ ਐਸ.ਐਮ.ਸੰਧੂ, ਵਿਓਪਾਰ ਮੰਡਲ ਬਨੂੜ ਤੋਂ ਇਲਾਵਾ ਕਈ ਦਾਨੀ ਸੱਜਣਾਂ ਨੇ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਭੇਟ ਕੀਤੀ। Gobind Sagar Lake Accident

ਪੰਜਾਬ ਸਰਕਾਰ ਨੇ ਜਾਰੀ ਕੀਤੀ ਸਹਾਇਤਾ ਰਾਸ਼ੀ

Gobind Sagar Lake Accident

ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕਿਹਾ ਗੋਬਿੰਦ ਸਾਗਰ ਝੀਲ ਦੇ ਪੀੜਤ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਡੀਸੀ ਦਫ਼ਤਰ ਪੁੱਜ ਗਈ ਹੈ।

15 ਤਰੀਕ ਤੋਂ ਬਾਅਦ ਰਾਸ਼ੀ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਕੋ-ਆਰਡੀਨੇਟਰ/ਵਿਧਾਇਕ ਐਡਵੋਕੇਟ ਬਿਕਰਮਜੀਤ ਪਾਸੀ ਨੇ ਕਿਹਾ ਕਿ ਪਾਰਟੀ ਪਹਿਲੇ ਦਿਨ ਤੋਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਇਹ ਇੱਕ ਵੱਡਾ ਹਾਦਸਾ ਸੀ। ਸੱਤ ਨੌਜਵਾਨਾਂ ਦੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਗਰੀਬ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਗਈ। Gobind Sagar Lake Accident

Also Read :ਟਰੱਕ ਯੂਨੀਅਨ ਮੈਨੇਜਮੈਂਟ ਨੇ ਬਿਕਰਮਜੀਤ ਪਾਸੀ ਦਾ ਕੀਤਾ ਸਨਮਾਨ Management Honors Bikramjit

Also Read :ਗੋਬਿੰਦ ਸਾਗਰ ਝੀਲ ਹਾਦਸਾ: SMS Sandhu ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ Gobind Sagar Lake Accident

Connect With Us : Twitter Facebook

 

SHARE