Government At Your Door : ਸੀਐਮ ਭਗਵੰਤ ਮਾਨ ਵੱਲੋਂ ਸਰਕਾਰ ਤੁਹਾਡੇ ਦੁਆਰਾ ਸਕੀਮ ਦੀ ਸ਼ੁਰੂਆਤ ਭਲਕੇ ਤੋਂ, ਘਰ ਬੈਠੇ ਮਿਲੇਗੀ 43 ਸਰਵਿਸ ਦੀ ਸੁਵਿਧਾ

0
128
Government At Your Door

India News (ਇੰਡੀਆ ਨਿਊਜ਼), Government At Your Door, ਚੰਡੀਗੜ੍ਹ : ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਚੱਲ ਰਹੀ ਪੰਜਾਬ ਦੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ੁਰੂਆਤ ਹੋਈ ਹੈ। ਵੱਖ ਵੱਖ ਵਿਭਾਗਾਂ ਵਿੱਚ 43 ਸਰਵਿਸ ਦਾ ਕੰਮ ਘਰੇ ਬੈਠੇ ਹੀ ਹੋ ਜਾਵੇਗਾ। ਸਰਕਾਰ ਤੁਹਾਡੇ ਦੁਆਰ ਸਕੀਮ ਦੇ ਨਾਲ ਸਰਕਾਰੀ ਦਫਤਰਾਂ ਦੇ ਵਿੱਚ ਕੰਮ ਕਾਰ ਕਰਵਾਉਣ ਲਈ ਪਹੁੰਚੇ ਲੋਕਾਂ ਦੀ ਖੱਜਲ ਖੁਆਰੀ ਵੀ ਘਟੇਗੀ।

ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਦਾ ਕਹਿਣਾ ਹੈ ਕਿ ਲੋਕਾਂ ਦਾ ਕੰਮ ਹੈ ਵੋਟਾਂ ਪਾਣਾ ਅਤੇ ਲੋਕਾਂ ਨੂੰ ਸਹੂਲਤਾਂ ਦੇ ਨਾਲ ਸਰਕਾਰ ਦਾ ਕੰਮ ਹੁੰਦਾ ਹੈ। ਆਮ ਆਦਮੀ ਪਾਰਟੀ ਦੇ ਸਟੇਟ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਰਕਾਰ ਤੁਹਾਡੇ ਦੁਆਰ ਸਕੀਮ ਲਾਂਚ ਕੀਤੀ ਜਾ ਰਹੀ ਹੈ 10 ਦਸੰਬਰ ਤੋਂ ਇਹ ਸਕੀਮ ਸ਼ੁਰੂ ਹੋ ਰਹੀ ਹੈ। ਇਸ ਸਕੀਮ ਦੇ ਦੁਆਰਾ ਲੋਕਾਂ ਦੀ ਖੱਜਲ ਖੁਆਰੀ ਸਰਕਾਰੀ ਦਫਤਰਾਂ ਦੇ ਵਿੱਚ ਘਟੇਗੀ।

ਸਰਕਾਰੀ ਅਧਿਕਾਰੀ ਕਰੇਗਾ ਵੈਰੀਫਿਕੇਸ਼ਨ

ਆਪ ਦੇ ਸਟੇਟ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸਕੀਮ ਦੇ ਤਹਿਤ ਇੱਕ ਮੋਬਾਇਲ ਨੰਬਰ ਜਾਰੀ ਕੀਤਾ ਜਾਵੇਗਾ। ਹਰੇਕ ਪੰਜਾਬੀ ਇਸ ਨੰਬਰ ਤੋਂ ਜਿਸ ਸਰਵਿਸ ਦੀ ਡਿਮਾਂਡ ਹੈ ਉਸ ਨੂੰ ਰਜਿਸਟਰ ਕਰ ਸਕਦਾ ਹੈ। ਉਸ ਤੋਂ ਬਾਅਦ ਸਰਕਾਰੀ ਅਧਿਕਾਰੀ ਵੱਲੋਂ ਸੰਬੰਧਿਤ ਵਿਅਕਤੀ ਦੇ ਘਰ ਆ ਕੇ ਮੰਗੀ ਗਈ ਸਰਵਿਸ ਸਬੰਧੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਮੰਗੀ ਗਈ ਸਰਵਿਸ ਸਬੰਧੀ ਸਰਟੀਫਿਕੇਟ ਘਰ ਤੱਕ ਪਹੁੰਚਾਇਆ ਜਾਵੇਗਾ ਅਤੇ ਡਿਜੀਟਲ ਸਰਟੀਫਿਕੇਟ ਵੀ ਮੋਬਾਇਲ ਦੇ ਉੱਪਰ ਸੈਂਡ ਕੀਤਾ ਜਾਵੇਗਾ।

ਤਿੰਨ ਸਰਵਿਸ ਹਾਲ ਦੀ ਘੜੀ ਬਾਹਰ

ਆਪ ਦੇ ਸਟੇਟ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਪਸ਼ਟ ਕੀਤਾ ਕਿ ਸਰਕਾਰ ਤੁਹਾਡੇ ਦੁਆਰ ਸਕੀਮ ਦੇ ਤਹਿਤ ਮਿਲਣ ਵਾਲੀ ਸਰਵਿਸ ਦੇ ਵਿੱਚੋਂ ਹਾਲ ਦੀ ਘੜੀ ਤਿੰਨ ਸਰਵਿਸ ਨੂੰ ਬਾਹਰ ਰੱਖਿਆ ਗਿਆ ਹੈ। ਜਿਸ ਦੇ ਵਿੱਚ ਕਿ ਆਰਮਸ ਸਰਟੀਫਿਕੇਟ, ਆਧਾਰ ਕਾਰਡ ਅਤੇ ਅਸਟਾਮ ਨੂੰ ਸਕੀਮ ਦੇ ਵਿੱਚੋਂ ਬਾਹਰ ਰੱਖਿਆ ਗਿਆ ਹੈ।

ਇਸ ਤੋਂ ਇਲਾਵਾ ਜੋ ਰੋਜ਼ਾਨਾ ਜੀਵਨ ਦੇ ਵਿੱਚੋਂ ਸਰਕਾਰੀ ਦਫਤਰਾਂ ਨਾਲ ਸੰਬੰਧਿਤ ਕੰਮ ਕਾਰ ਹੁੰਦੇ ਹਨ ਉਹ ਸਾਰੀਆਂ ਹੀ ਸਕੀਮਾਂ ਸਰਕਾਰ ਤੁਹਾਡੇ ਦੁਆਰ ਸਕੀਮ ਦੇ ਤਹਿਤ ਲੋਕਾਂ ਨੂੰ ਪ੍ਰੋਵਾਈਡ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ :Bharat Sankalp Yatra : ਬੀਜੇਪੀ ਦੇ ਪ੍ਰੋਗਰਾਮ ਚ MP ਪਟਿਆਲਾ ਮਹਾਰਾਣੀ ਪਰਨੀਤ ਕੌਰ ਦੀ ਸ਼ਮੂਲੀਅਤ ਨੇ ਛੇੜੀ ਚਰਚਾ

ਇਹ ਵੀ ਪੜ੍ਹੋ :Ladoval Toll Plaza : ਅੱਜ ਲਾਡੋਵਾਲ ਟੋਲ ਪਲਾਜਾ ਤੇ ਹਾਈਵੇ ਜਾਮ, ਠੇਕਾ ਮੁਲਾਜ਼ਮ ਦੇ ਰਹੇ ਧਰਨਾ

 

SHARE