ਇੰਡੀਆ ਨਿਊਜ਼ ; ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਕੋਠੇ ਚੀਦਿਆਂਵਾਲੇ ਦੇ ਇੱਕ ਨੌਜਵਾਨ ਸਿਮਰਜੀਤ ਸਿੰਘ ਨੇ ਅਜਿਹਾ ਕਾਰਨਾਮਾ ਕਰ ਵਿਖਾਇਆ ਜੋ ਨੌਜਵਾਨ ਪੀੜੀ ਲਈ ਪ੍ਰੇਰਣਾ ਬਣੇਗਾ। ਸਿਰਫ ਦਸਵੀਂ ਪਾਸ ਇਸ ਨੌਜਵਾਨ ਨੇ ਆਪਣੀ ਮਿਹਨਤ ਅਤੇ ਸੂਝਬੂਝ ਨਾਲ ਇੱਕ ਅਜਿਹਾ ਬਾਇਕ ਤਿਆਰ ਕਰ ਦਿੱਤਾ ਜੋਕਿ ਬੈਟਰੀ ਉਤੇ ਚੱਲਦਾ ਹੋਇਆ ਕਈ ਮਿਲਾ ਦੀ ਦੂਰੀ ਤੈਅ ਕਰਦੀ ਹੈ।
ਸਕੂਟਰ ਚਾਰਜ ਹੋਣ ਤੋਂ ਬਾਅਦ 200 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਦਆਵਾ
ਸਿਮਰਜੀਤ ਨੇ ਇੱਕ ਪੁਰਾਣੇ ਮੋਟਰਸਾਇਕਲ ਨੂੰ ਪੈਟਰੋਲ ਤੋਂ ਇਲੈਕਟ੍ਰਿਕ ਬਾਇਕ ’ਚ ਤਬਦੀਲ ਕਰਦਿਆਂ ਉਸ ਵਕਤ ਇਕ ਨਵਾਂ ‘ਮੀਲ ਪੱਥਰ’ ਗੱਡ ਦਿੱਤਾ ਹੈ ਜਦ ਮਹਿੰਗਾਈ ਦੇ ਦੌਰ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਵੱਲੋਂ ਤਿਆਰ ਕੀਤੇ ਜਾ ਰਹੇ ਇਲੈਕਟ੍ਰਿਕ ਬਾਇਕ ਵੀ ਇੱਕ ਵਾਰ ਚਾਰਜ ਹੋਣ ਨੇ ਜਿਆਦਾ ਦੂਰੀ ਨਹੀ ਤੈਅ ਕਰਦਿਆਂ , ਕਿਉਂਕਿ ਕੰਪਨੀਆਂ ਦੇ ਬਾਇਕ ਜਿੱਥੇ ਇੱਕ ਵਾਰ ਚਾਰਜ ਹੋਣ ਉਪਰੰਤ ਔਸਤਨ 40 ਤੋਂ 50 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਦਮ ਭਰਦੇ ਹਨ, ਉੱਥੇ ਸਿਮਰਜੀਤ ਖੁਦ ਵੱਲੋਂ ਸੋਧ ਕੀਤੇ ਉਸ ਦੇ ਤਿਆਰ ਬਾਇਕ ਦੀ ਔਸਤ 200 ਕਿਲੋਮੀਟਰ ਹੋਣ ਦਾ ਦਆਵਾ ਕਰਦਾ ਹੈ। ਆਓ ਜਾਣਦੇ ਹਾਂ ਸਿਮਰਜੀਤ ਸਿੰਘ ਦੇ ਇਸ ਸਫਰ ਦੀ ਕਹਾਣੀ।
ਜਾਣੋ ਕਿਵੇਂ ਸੁਝਿਆ ਸੀ ਸਕੂਟਰ ਬਣਾਉਣ ਦਾ ਤਰੀਕਾ
ਪਿੰਡ ਕੋਟਲੀ ਅਬਲੂ ਕੋਠੇ ਚੀਦਿਆਂਵਾਲੇ ਦੇ ਨੌਜਵਾਨ ਸਿਮਰਜੀਤ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਕੰਬਾਇੰਨ ਆਦਿ ਚਲਾਉਂਦਾ ਸੀ ਤੇ ਮਕੈਨੀਕਲ ਵਿਸ਼ੇ ’ਚ ਉਹ ਮੁੱਢ ਤੋਂ ਹੀ ਰੁਚੀ ਰੱਖਦਾ ਸੀ। ਪਰ ਅੱਜ ਤੋਂ ਕਰੀਬ ਇੱਕ ਸਾਲ ਪਹਿਲਾਂ ਉਸ ਅੰਦਰ ਇੱਕ ਇਲੈਕਟ੍ਰਿਕ ਬਾਇਕ ਬਨਾਉਣ ਦਾ ਸ਼ੌਕ ਜਾਗਿਆ। ਕਿਉਂਕਿ ਉਸ ਦੌਰਾਣ ਬਾਜ਼ਾਰ ’ਚ ਆਉਣ ਵਾਲੇ ਇਲੈਕਟ੍ਰਿਕ ਸਕੂਟਰ ਦੀ ਕੀਮਤ ਬਹੁਤ ਜਿਆਦਾ ਸੀ ਜਦਕਿ ਉਹ ਇੱਕ ਵਾਰ ਚਾਰਜ ਹੋਣ ’ਤੇ 40-50 ਕਿਲੋਮੀਟਰ ਹੀ ਚੱਲਦਾ ਸੀ।
ਪੁਰਾਣੀ ਸਕੂਟਰ ਤੇ ਕੀਤਾ ਪਯੋਗ
ਇਹ ਦੇਖ ਸਿਮਰਜੀਤ ਨੇ ਇੱਕ ਅਜੇਹਾ ਇਲੈਕਟ੍ਰਿਕ ਬਾਇਕ ਤਿਆਰ ਕੀਤਾ ਜਾਏ ਜੋ ਕਿਫਾਇਤੀ ਹੋਏ ਤੇ ਇਸ ਲਈ ਉਸ ਨੇ ਨਵਾਂ ਨਾਂ ਲੈ ਕੇ ਪੁਰਾਣੇ ਬਾਇਕ ’ਤੇ ਹੀ ਤਜਰਬਾ ਕਰਨ ਫੈਸਲਾ ਲਿਆ। ਜਾਣਕਾਰੀ ਵੀ ਕੋਈ ਨਹੀਂ ਸੀ ਪਰ ਠਾਣ ਲਿਆ ਕਿ ਬੱਸ ਇਹ ਕੰਮ ਕਰਨਾ ਹੈ। ਲੋਕ ਉਸ ਨੂੰ ਹੌਂਸਲਾ ਦੇਣ ਦੀ ਬਜਾਏ ਇਹ ਕਹਿੰਦੇ ਸਨ ਕਿ ਇਹ ਇੱਕ ਵੱਡਾ ਪ੍ਰੋਜੈਕਟ ਹੈ ਤੇ ਵੱਡੀਆਂ ਕੰਪਨੀਆਂ ਦਾ ਹੀ ਕੰਮ ਹੈ। ਜਦ ਚਾਚੇ ਨਾਲ ਗੱਲ ਕੀਤੀ ਤਾਂ ਉਸ ਨੂੰ ਲੱਗਿਆ ਕਿ ਇਹ ਲੜਕਾ ਕੁਝ ਕਰ ਸਕਦਾ ਹੈ ਤਾਂ ਉਸ ਨੇ ਇੱਕ ਪੁਰਾਣਾ ਮੋਟਰਸਾਇਕਲ ਵੀ ਘਰੋਂ ਕੱਢਿਆ ਤੇ ਉਸ ਉੱਪਰ ਕੰਮ ਕਰਨ ਲਈ ਉਸ ਨੂੰ 20,000 ਰੁਪਏ ਵੀ ਦਿੱਤੇ ਜੋਕਿ ਉਹ ਲੈ ਕੇ ਦਿੱਲੀ ਰਵਾਨਾ ਹੋ ਗਿਆ।
ਉਸ ਨੇ ਦੱਸਿਆ ਕਿ ਉਹ ਦੋ ਤਰ੍ਹਾਂ ਦੀਆਂ ਬੈਟਰੀਆਂ ਵਰਤੋਂ ’ਚ ਲੈ ਰਿਹਾ ਹੈ, ਇੱਕ ਲੈੱਡ ਐਸਿਡ ਤੇ ਇੱਕ ਲੀਥੀਅਮ। ਜਿਆਦਾ ਔਸਤ ਅਤੇ ਪਿਕਅੱਪ ਲਈ ਲੀਥੀਅਮ ਹੀ ਵਰਤੀ ਜਾਂਦੀ ਹੈ ਤੇ ਉਹ ਵੀ ਦੋ ਕਿਸਮਾਂ ਦੀ ਆਉਂਦੀ ਹੈ। ਇੱਕ ਲੀਥੀਅਮ ਆਇਨ ਤੇ ਲੀਥੀਅਮ ਫੋਸਫੇਟ, ਕੰਪਨੀਆਂ ਵੱਲੋਂ ਆਇਨ ਵਰਤੀ ਜਾਂਦੀ ਹੈ ਜਦਕਿ ਉਹ ਜਿਆਦਾਤਰ ਲੀਥੀਅਮ ਫੋਸਫੇਟ ਇਸਤੇਮਾਲ ਕਰਦਾ ਹੈ ਕਿਉਂਕਿ ਇਸ ਦੇ ਫਟਣ ਦਾ ਖ਼ਦਸ਼ਾ ਬਹੁਤ ਘੱਟ ਹੁੰਦਾ ਹੈ ਜਦਕਿ ਲਾਇਨ ’ਚ ਇਹ ਕਮੀ ਅਕਸਰ ਵੇਖਣ ਨੂੰ ਮਿਲਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਬੈਟਰੀ ਲਈ ਵਰਤੇ ਜਾਂਦੇ ਸੈਲਾਂ ’ਤੇ ਪੂਰੀ ਤਰ੍ਹਾਂ ਖੋਜ ਕਰਨ ਉਪਰੰਤ ਹੀ ਉਹ ਹੁਣ ਬੈਟਰੀਆਂ ਖੁਦ ਤਿਆਰ ਕਰਾਉਂਦਾ ਹੈ।
ਉਸ ਨੇ ਦੱਸਿਆ ਕਿ ਲੈੱਡ ਵਿੱਚ ਬੈਟਰੀ ਔਸਤਨ 3,000/- ਵਿੱਚ ਤਿਆਰ ਹੁੰਦੀ ਹੈ ਜਦਕਿ ਲੀਥੀਅਮ ਦੀ ਸ਼ਰੂਆਤ 25,000 ਰੁਪਏ ਤੋਂ ਹੁੰਦੀ ਹੈ ਤੇ ਦੂਰੀ ਤੈਅ ਕਰਨ ਦੀ ‘ਔਸਤ’ ਅਨੁਸਾਰ ਕੀਮਤ ਤੈਅ ਹੁੰਦੀ ਹੈ। ਇੱਕ ਬਾਇਕ ’ਚ ਸਵਾਰੀਆਂ ਦੇ ਹਿਸਾਬ ਨਾਲ ਲੈੱਡ ਦੀਆਂ 4 ਤੋਂ 6 ਬੈਟਰੀਆਂ ਦਾ ਇਸਤੇਮਾਲ ਹੁੰਦਾ ਹੈ ਜਦਕਿ ਲੀਥੀਅਮ ਬੈਟਰੀ ਇੱਕ ਹੀ ਕੰਮ ਦੇ ਜਾਂਦੀ ਹੈ।
ਇਹ ਵੀ ਪੜੋ : ਕੀ ਤੁਸੀਂ ਜਾਣਦੇ ਹੋ ਕਿਵੇਂ ਬਣਦਾ ਹੈ ਸਾਬੂਦਾਨਾ
ਸਾਡੇ ਨਾਲ ਜੁੜੋ : Twitter Facebook youtube