India News (ਇੰਡੀਆ ਨਿਊਜ਼), Gun Owner Case And Son Arrested, ਚੰਡੀਗੜ੍ਹ : ਜ਼ਮੀਨ ਵੇਚ ਕੇ ਪੈਸੇ ਦੀ ਮੰਗ ਕਰਨ ਵਾਲੇ ਪੁੱਤਰ ਦੀ ਜਦੋਂ ਮਾਂ ਨੇ ਗੱਲ ਨਾ ਮੰਨੀ ਤਾਂ ਪੁੱਤਰ ਨੇ ਕਥਿਤ ਮੰਗਵੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਘਟਨਾ ਤੋਂ ਬਾਅਦ ਜਖਮੀ ਹਾਲਤ ਵਿੱਚ ਮਹਿਲਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਹਮਲਾਵਰ ਪੁੱਤਰ ਨੂੰ ਗਿਰਫਤਾਰ ਕਰ ਲਿਆ ਹੈ ਜਦਕਿ ਬੰਦੂਕ ਮਾਲਕ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਜਮੀਨ ਵੇਚ ਕੇ ਪੈਸੇ ਦੀ ਡਿਮਾਂਡ
ਥਾਣਾ ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਕੀਮੇਂ ਵਾਲਾ ਨਾਲ ਸੰਬੰਧਿਤ ਮਾਮਲਾ ਹੈ। ਪਾਲ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਪੁੱਤਰ ਮਨਜੀਤ ਸਿੰਘ ਨਾਲ ਰਹਿੰਦੀ ਹੈ ਜਦੋਂ ਕਿ ਉਸਦਾ ਛੋਟਾ ਪੁੱਤਰ ਕੋਠੀ ਦੇ ਉੱਪਰਲੇ ਹਿੱਸੇ ਵਿੱਚ ਰਹਿੰਦਾ ਹੈ। ਮਨਜੀਤ ਸਿੰਘ ਚਾਰ ਕਨਾਲ ਜਮੀਨ ਵੇਚ ਕੇ ਪੈਸੇ ਦੀ ਡਿਮਾਂਡ ਕਰ ਰਿਹਾ ਸੀ। ਜਦੋਂ ਜਮੀਨ ਵਿੱਚ ਤੋਂ ਇਨਕਾਰ ਕੀਤਾ ਤਾਂ ਮਨਜੀਤ ਨੇ ਬੰਦੂਕ ਲਿਆ ਕੇ ਮਾਰ ਦੇਣ ਦੀ ਗੱਲ ਕਹੀ।
ਗੋਲੀ ਤੇ ਛੱਰਲੇ ਲੱਗਣ ਨਾਲ ਜ਼ਖਮੀ
ਪਾਲ ਕੌਰ ਨੇ ਕਿਹਾ ਕਿ ਮਨਜੀਤ ਸਿੰਘ ਤੋਂ ਡਰਦੀ ਉਹ ਕੋਠੀ ਦੇ ਉੱਪਰ ਰਹਿੰਦੇ ਆਪਣੇ ਛੋਟੇ ਬੇਟੇ ਗੁਰਮੀਤ ਸਿੰਘ ਕੋਲ ਚਲੀ ਗਈ। ਪਾਲ ਕੌਰ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਆਪਣੇ ਸਾਥੀ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਬਲਬੀਰ ਸਿੰਘ ਵਾਸੀ ਮੱਲੇਵਾਲਾ ਦੀ ਬੰਦੂਕ ਲਿਆ ਕੇ ਉਸਦੇ ਛੋਟੇ ਪੁੱਤਰ ਅਤੇ ਉਹ ਉੱਤੇ ਫਾਇਰ ਕਰ ਦਿੱਤਾ। ਗੋਲੀ ਤੇ ਛੱਰਲੇ ਲੱਗਣ ਨਾਲ ਉਹ ਜ਼ਖਮੀ ਹੋ ਗਈ।
ਬੰਦੂਕ ਮਾਲਕ ਉੱਤੇ ਵੀ ਪਰਚਾ ਦਰਜ
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪਾਲ ਕੌਰ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਟਰੀਟਮੈਂਟ ਚੱਲ ਰਿਹਾ ਹੈ। ਪਾਲ ਕੌਰ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਦੋਂ ਕਿ ਬੰਦੂਕ ਮਾਲਕ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਜ਼ਮੀਨ ਵੇਚ ਕੇ ਪੈਸੇ ਦੀ ਮੰਗ ਕਰਨ ਵਾਲੇ ਪੁੱਤਰ ਦੀ ਜਦੋਂ ਮਾਂ ਨੇ ਗੱਲ ਨਾ ਮੰਨੀ ਤਾਂ ਪੁੱਤਰ ਨੇ ਕਥਿਤ ਮੰਗਵੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਘਟਨਾ ਤੋਂ ਬਾਅਦ ਜਖਮੀ ਹਾਲਤ ਵਿੱਚ ਮਹਿਲਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਹਮਲਾਵਰ ਪੁੱਤਰ ਨੂੰ ਗਿਰਫਤਾਰ ਕਰ ਲਿਆ ਹੈ ਜਦਕਿ ਬੰਦੂਕ ਮਾਲਕ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਜਮੀਨ ਵੇਚ ਕੇ ਪੈਸੇ ਦੀ ਡਿਮਾਂਡ
ਥਾਣਾ ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਕੀਮੇਂ ਵਾਲਾ ਨਾਲ ਸੰਬੰਧਿਤ ਮਾਮਲਾ ਹੈ। ਪਾਲ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਪੁੱਤਰ ਮਨਜੀਤ ਸਿੰਘ ਨਾਲ ਰਹਿੰਦੀ ਹੈ ਜਦੋਂ ਕਿ ਉਸਦਾ ਛੋਟਾ ਪੁੱਤਰ ਕੋਠੀ ਦੇ ਉੱਪਰਲੇ ਹਿੱਸੇ ਵਿੱਚ ਰਹਿੰਦਾ ਹੈ। ਮਨਜੀਤ ਸਿੰਘ ਚਾਰ ਕਨਾਲ ਜਮੀਨ ਵੇਚ ਕੇ ਪੈਸੇ ਦੀ ਡਿਮਾਂਡ ਕਰ ਰਿਹਾ ਸੀ। ਜਦੋਂ ਜਮੀਨ ਵਿੱਚ ਤੋਂ ਇਨਕਾਰ ਕੀਤਾ ਤਾਂ ਮਨਜੀਤ ਨੇ ਬੰਦੂਕ ਲਿਆ ਕੇ ਮਾਰ ਦੇਣ ਦੀ ਗੱਲ ਕਹੀ।
ਗੋਲੀ ਤੇ ਛੱਰਲੇ ਲੱਗਣ ਨਾਲ ਜ਼ਖਮੀ
ਪਾਲ ਕੌਰ ਨੇ ਕਿਹਾ ਕਿ ਮਨਜੀਤ ਸਿੰਘ ਤੋਂ ਡਰਦੀ ਉਹ ਕੋਠੀ ਦੇ ਉੱਪਰ ਰਹਿੰਦੇ ਆਪਣੇ ਛੋਟੇ ਬੇਟੇ ਗੁਰਮੀਤ ਸਿੰਘ ਕੋਲ ਚਲੀ ਗਈ। ਪਾਲ ਕੌਰ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਆਪਣੇ ਸਾਥੀ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਬਲਬੀਰ ਸਿੰਘ ਵਾਸੀ ਮੱਲੇਵਾਲਾ ਦੀ ਬੰਦੂਕ ਲਿਆ ਕੇ ਉਸਦੇ ਛੋਟੇ ਪੁੱਤਰ ਅਤੇ ਉਹ ਉੱਤੇ ਫਾਇਰ ਕਰ ਦਿੱਤਾ। ਗੋਲੀ ਤੇ ਛੱਰਲੇ ਲੱਗਣ ਨਾਲ ਉਹ ਜ਼ਖਮੀ ਹੋ ਗਈ।
ਬੰਦੂਕ ਮਾਲਕ ਉੱਤੇ ਵੀ ਪਰਚਾ ਦਰਜ
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪਾਲ ਕੌਰ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਟਰੀਟਮੈਂਟ ਚੱਲ ਰਿਹਾ ਹੈ। ਪਾਲ ਕੌਰ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਦੋਂ ਕਿ ਬੰਦੂਕ ਮਾਲਕ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ :Firing At CIA Staff In Jalandhar : ਜਲੰਧਰ ਵਿੱਚ ਸੀਆਈਏ ਸਟਾਫ ਉੱਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ