ਵਿਦਿਅਕ ਗਤੀਵਿਧੀਆਂ ਵਿਚ ਪੂਰਨ ਧਿਆਨ ਦੇਣਾ ਚਾਹੀਦਾ ਹੈ : ਮਲਿਕ

0
228
Guru Angad Dev Veterinary University

ਵੈਟਨਰੀ ਯੂਨੀਵਰਸਿਟੀ ਵਿਖੇ ਲੜਕੀਆਂ ਦੇ ਐਨਆਰਆਈ ਹੋਸਟਲ ਵਿਖੇ ਕੀਤਾ ਗਿਆ ਸਮਾਰੋਹ

ਦਿਨੇਸ਼ ਮੌਦਗਿਲ, Ludhiana news: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਸਿੱਖਿਆ ਹਾਸਿਲ ਕਰ ਰਹੀਆਂ ਗ਼ੈਰ-ਨਿਵਾਸੀ ਭਾਰਤੀ ਲੜਕੀਆਂ ਲਈ ਇਕ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮਹਿਮਾਨ ਸੰਗੀਤਾ ਮਲਿਕ ਸਨ।

ਸੰਗੀਤਾ ਮਲਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਹੋਇਆਂ ਕਿਹਾ ਕਿ ਯੂਨੀਵਰਸਿਟੀ ਵਿਖੇ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋ ਗਿਆ ਹੈ ਅਤੇ ਨਵੇਂ ਵਿਦਿਆਰਥੀ ਇਸ ਨਵੇਂ ਮਾਹੌਲ ਵਿਚ ਵਧੀਆਂ ਢੰਗ ਨਾਲ ਕਾਰਗੁਜ਼ਾਰੀ ਕਰ ਰਹੇ ਹੋਣਗੇ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਵਿਦਿਅਕ ਗਤੀਵਿਧੀਆਂ ਵਿਚ ਪੂਰਨ ਧਿਆਨ ਦੇਣਾ ਚਾਹੀਦਾ ਹੈ।

ਕਈ ਕਿਸਮ ਦੇ ਮਨੋਰੰਜਕ ਮੁਕਾਬਲੇ ਵੀ ਕਰਵਾਏ

ਇਸ ਸਮਾਰੋਹ ਵਿਚ ਕਈ ਕਿਸਮ ਦੇ ਨਾਚ, ਮਨੋਰੰਜਕ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਹੋਈਆਂ। ਵੱਖੋ-ਵੱਖਰੀਆਂ ਖੇਡਾਂ ਦੇ ਮਾਧਿਅਮ ਰਾਹੀਂ ਵਿਦਿਆਰਥਣਾਂ ਦੇ ਮੁਕਾਬਲੇ ਵੀ ਕਰਵਾਏ ਗਏ। ਅੱਖਾਂ ’ਤੇ ਪੱਟੀ ਬੰਨ੍ਹ ਕੇ ਵਸਤਾਂ ਨੂੰ ਛੁਹ ਕੇ ਜਾਂ ਸੁੰਘ ਕੇ ਪਤਾ ਲਗਾਉਣ ਦੀ ਖੇਡ ਵਿਚ ਕੰਵਰਜੀਤ ਕੌਰ ਜੰਨਤ, ਸੁਖਮਨੀ ਸਾਹਿਬ ਕੌਰ ਅਤੇ ਕਸ਼ਿਸ਼ ਨੇ ਇਨਾਮ ਹਾਸਿਲ ਕੀਤੇ।

ਮਿਊਜ਼ੀਕਲ ਚੇਅਰ ਖੇਡ ਵਿਚ ਨੰਦਿਤਾ ਅਤੇ ਸੁਖਮਨੀ ਨੇ ਜਿੱਤ ਹਾਸਿਲ ਕੀਤੀ।ਅਖ਼ਬਾਰ ਦੇ ਕਾਗਜ਼ ’ਤੇ ਖੜੇ ਹੋ ਕੇ ਨਾਚ ਕਰਨ ਦੀ ਖੇਡ ਵਿਚ ਅਰਸ਼ਨੂਰ, ਮੈਰੀ ਐਨ ਅਤੇ ਸਿਮਰਨ ਨੂੰ ਜਿੱਤ ਪ੍ਰਾਪਤ ਹੋਈ।ਵੱਖੋ-ਵੱਖਰੀ ਚੁਣੌਤੀਆਂ ਵਾਲੀ ਖੇਡ ਵਿਚ ਦਿਲਸ਼ਾਦ, ਅਭਿਨਾਜ਼ ਅਤੇ ਸਹਿਜ ਨੇ ਇਨਾਮ ਪ੍ਰਾਪਤ ਕੀਤਾ।

ਡਾ. ਨਿਧੀ ਸ਼ਰਮਾ, ਹੋਸਟਲ ਵਾਰਡਨ ਨੇ ਹੋਸਟਲ ਪ੍ਰੀਫੈਕਟ ਸਿਖ਼ਾ ਚੌਧਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੇ ਇਸ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਅਣਥੱਕ ਮਿਹਨਤ ਕੀਤੀ ਹੈ।ਇਸ ਮੌਕੇ ਡਾ. ਗੀਤਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਪਣੀ ਸਿੱਖਿਆ ਬਿਹਤਰ ਢੰਗ ਨਾਲ ਹਾਸਿਲ ਕਰਨ ਲਈ ਕਿਹਾ।

Also Read : ਕਾਂਗਰਸ ਸੁਨੀਲ ਜਾਖੜ ਨੂੰ ਨਾ ਗਵਾਏ : ਸਿੱਧੂ

Connect With Us : Twitter Facebook youtube

SHARE