Gurudwara Shri Kartarpur Sahib ਭਾਜਪਾ ਵਫ਼ਦ ਨਤਮਸਤਕ ਹੋਇਆ

0
534

Gurudwara Shri Kartarpur Sahib

ਇੰਡੀਆ ਨਿਊਜ਼, ਚੰਡੀਗੜ੍ਹ: 

Gurudwara Shri Kartarpur Sahib ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਪੰਜਾਬ ਵੱਲੋਂ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਰਜਿੰਦਰ ਬਿੱਟਾ ਦੀ ਅਗਵਾਈ ਹੇਠ 20 ਮੈਂਬਰੀ ਭਾਜਪਾ ਵਫ਼ਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰੂ ਜੀ ਵੱਲੋਂ ਛੱਡੀ ਗਈ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ।

Gurudwara Shri Kartarpur Sahib ਆਤਮਾ ਨੂੰ ਸ਼ਾਂਤੀ ਮਿਲੀ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਰਥਕ ਯਤਨਾਂ ਸਦਕਾ ਪਾਕਿਸਤਾਨ ‘ਚ ਖੋਲੇ ਗਏ ਗੁਰੂਧਾਮ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੈ | ਇਸ ਮੌਕੇ ਬਿੱਟਾ ਨੇ ਗੁਰੂ ਜੀ ਅੱਗੇ ਅਰਦਾਸ ਵੀ ਕੀਤੀ ਕਿ ਦੋਵਾਂ ਦੇਸ਼ਾਂ ਦਰਮਿਆਨ ਦੋਸਤਾਨਾ ਸਬੰਧ ਬਣਾਏ ਰੱਖਣ ਤਾਂ ਜੋ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਖੁੱਲ੍ਹੇ ਦਰਸ਼ਨ ਕਰਨ ਦੇ ਮੌਕੇ ਮਿਲ ਸਕਣ।

Gurudwara Shri Kartarpur Sahib ਵਫ਼ਦ ਵਿੱਚ ਇਹ ਵੀ ਸ਼ਾਮਲ ਸਨ

ਇਸ ਮੌਕੇ ਰਜਿੰਦਰ ਬਿੱਟਾ ਨੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਕੀਤੇ ਗਏ ਸਮਰਪਿਤ ਯਤਨਾਂ ਲਈ ਧੰਨਵਾਦ ਕੀਤਾ। ਦਰਸ਼ਨਾਂ ਲਈ ਜਾ ਰਹੇ ਸਮੂਹ ਵਿੱਚ ਸੂਬਾ ਸਕੱਤਰ ਸੁਨੀਤਾ ਗਰਗ, ਸੁਸ਼ੀਲ ਸ਼ਰਮਾ, ਅਮਰਜੀਤ ਅਮਰੀ, ਗੁਰਜੀਤ ਕੋਹਲੀ ਪਟਿਆਲਾ, ਚੰਦ ਸਿੰਘ ਚੱਠਾ, ਸੁਖਵਿੰਦਰ ਸਿੰਘ ਖੰਨਾ, ਸੰਦੀਪ ਸਿੰਘ ਸਰਹਿੰਦ, ਜਰਨੈਲ ਸਿੰਘ ਹੈਪੀ, ਸੁਖਵਿੰਦਰ ਸਿੰਘ ਪਿੰਟੂ, ਸੂਦ ਜੀ ਦਿੱਲੀ, ਜੀਤ ਕੌਰ, ਬਿੰਦੂ. ਸ਼ਰਮਾ ਜਸਪ੍ਰੀਤ ਸਿੰਘ, ਕੁੰਵਰ ਨਰਿੰਦਰ ਸਿੰਘ, ਪ੍ਰੇਮ ਪੇਮ ਸਿੰਘ ਫਰੀਦਕੋਟ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ : Punjab Registered Construction Worker Services ਮੋਬਾਇਲ ਐਪ ਲਾਂਚ

Connect With Us:-  Twitter Facebook

SHARE