Gurudwara Sri Katalgarh Sahib ਮੁੱਖ ਮੰਤਰੀ ਪੰਜਾਬ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ

0
315
Gurudwara Sri Katalgarh Sahib

Gurudwara Sri Katalgarh Sahib

ਇੰਡੀਆ ਨਿਊਜ਼, ਚਮਕੌਰ ਸਾਹਿਬ:

Gurudwara Sri Katalgarh Sahib ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਸਮੇਤ ਮੋਰਿੰਡਾ ਵਿਖੇ ਆਪਣੀ ਨਿਜੀ ਰਿਹਾਇਸ਼ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਪਿੰਡਾਂ ਵਿਚੋਂ ਹੁੰਦੇ ਹੋਏ 25 ਕਿਲੋਮੀਟਰ ਪੈਦਲ ਯਾਤਰਾ ਕਰਕੇ ਸ਼ਹੀਦੀ ਜੋੜ ਮੇਲ ਦੇ ਮੌਕੇ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋਏ।

ਵੱਡੀ ਗਿਣਤੀ ਵਿਚ ਸੰਗਤ ਨਾਲ ਜੁੜਦੀ ਗਈ (Gurudwara Sri Katalgarh Sahib)

ਇਸ ਪੈਦਲ ਯਾਤਰਾ ਦੌਰਾਨ ਮੁੱਖ ਮੰਤਰੀ ਚੰਨੀ ਜਦੋਂ ਆਪਣੇ ਹਲਕੇ ਚਮਕੌਰ ਸਾਹਿਬ ਦੇ ਪਿੰਡਾਂ ਵਿਚੋਂ ਲੰਘ ਰਹੇ ਸਨ ਤਾਂ ਵੱਡੀ ਗਿਣਤੀ ਵਿਚ ਸੰਗਤ ਨਾਲ ਜੁੜਦੀ ਗਈ। ਇਸ ਮੌਕੇ ਬਜ਼ੁਰਗ, ਔਰਤਾਂ ਅਤੇ ਬੱਚਿਆਂ ਨੂੰ ਮੁੱਖ ਮੰਤਰੀ ਥਾਂ ਥਾਂ ‘ਤੇ ਰੁਕ ਰੁਕ ਕੇ ਮਿਲੇ। ਬੀਤੇ ਕਈ ਸਾਲਾਂ ਤੋਂ ਉਹ ਪਹਿਲੇ ਦਿਨ ਜਦੋਂ ਸ਼ਹੀਦੀ ਜੋੜ ਮੇਲ ਸ੍ਰੀ ਚਮਕੌਰ ਸਾਹਿਬ ਪਹੁੰਚਦਾ ਹੈ ਤਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਨਤਮਸਤਕ ਹੋਣ ਲਈ ਉਹ ਪੈਦਲ ਯਾਤਰਾ ਕਰਦੇ ਹਨ।

ਇਹ ਵੀ ਪੜ੍ਹੋ : ਨੱਕ-ਮੂੰਹ ਰਾਹੀਂ ਸਰੀਰ ‘ਚ ਦਾਖਲ ਹੁੰਦਾ ਹੈ ਕੋਰੋਨਾ, ਆਯੂਸ਼ ਨੇ ਦੱਸਿਆ ਰੋਕਣ ਦੇ ਉਪਾਅ

ਇਹ ਵੀ ਪੜ੍ਹੋ : Effects Of Pandemic ਮਹਾਮਾਰੀ ਤੋਂ ਬਾਅਦ ਮਾਂ ਬਣਨ ਦੇ ਫੈਸਲੇ ਨੂੰ ਔਰਤਾਂ ਜੋ ਢਿੱਲ ਕਰ ਰਹੀਆਂ ਹਨ

Connect With Us : Twitter Facebook

SHARE