ਰਾਜਪੁਰਾ ਵਿੱਚ ਆਖ਼ਿਰ ਕਿਉਂ ਕੱਢਿਆ ਗਿਆ ਸਦਭਾਵਨਾ ਮਾਰਚ Harmony March In Rajpura

0
271
Harmony March In Rajpura

Harmony March In Rajpura

ਰਾਜਪੁਰਾ ਵਿੱਚ ਆਖ਼ਿਰ ਕਿਉਂ ਕੱਢਿਆ ਗਿਆ ਸਦਭਾਵਨਾ ਮਾਰਚ

ਪਟਿਆਲਾ ਵਿੱਚ ਹੋਈ ਹਿੰਸਕ ਝੜਪ ਨੂੰ ਭੁਲਾਉਂਦੇ ਹੋਏ ਤੇ ਆਪਸੀ ਭਾਈਚਾਰੇ ਤੇ ਇਕਜੁਟਤਾ ਦਾ ਸੰਦੇਸ਼ ਦੇਣ ਲਈ ਕਿ ਅਸੀਂ ਇਕ ਹਾਂ ਇੱਕ ਹੀ ਰਹਾਂਗੇ ਦੇ ਸੰਦੇਸ਼ ਦੇ ਨਾਲ ਹਿੰਦੂ ਸਿੱਖ ਤੇ ਮੁਸਲਿਮ ਭਾਈਚਾਰੇ ਵੱਲੋਂ ਇਕ ਸਦਭਾਵਨਾ ਮਾਰਚ (Harmony March) ਰਾਜਪੁਰਾ ਦੇ ਬਾਜ਼ਾਰਾਂ ਵਿਚ ਕੱਢਿਆ ਗਿਆ ਜਿਸ ਦਾ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਦਿਲ ਖੋਲ੍ਹ ਕੇ ਸੁਆਗਤ ਕੀਤਾ।

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਰਾਜਪੁਰਾ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਹਿੰਦੂ ਨੇਤਾ ਅਸ਼ੋਕ ਚਕਰਵਰਤੀ, ਸਿੱਖ ਸਮਾਜ ਅਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਤੇ ਮੁਸਲਿਮ ਭਾਈਚਾਰੇ ਤੋਂ ਨਸੀਬ ਅਲੀ ਦੀ ਅਗਵਾਈ ਹੇਠ ਸਦਭਾਵਨਾ ਮਾਰਚ ਕੱਢਿਆ ਗਿਆ। ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਟਾਹਲੀ ਵਾਲਾ ਚੌਕ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਮਾਤਾ ਦੁਰਗਾ ਮੰਦਰ ਵਿੱਚ ਸਮਾਪਤ ਹੋਇਆ।Harmony March In Rajpura

ਅਸੀਂ ਇੱਕ ਸੀ ਇਕ ਹਾਂ ਇੱਕ ਹੀ ਰਹਾਂਗੇ

Harmony March In Rajpura

ਸਦਭਾਵਨਾ ਮਾਰਚ ਦੀ ਅਗੁਆਈ ਕਰ ਰਹੇ ਵੱਖ-ਵੱਖ ਧਰਮਾਂ ਦੇ ਤਿੰਨੋਂ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਅੱਜ ਦੇ ਮਾਰਚ ਤੋਂ ਪੂਰੇ ਦੇਸ਼ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਇੱਕ ਸੀ ਇਕ ਹਾਂ ਇੱਕ ਹੀ ਰਹਾਂਗੇ। ਸਾਡਾ ਨਹੁੰ ਮਾਸ ਦਾ ਰਿਸ਼ਤਾ ਹੈ। ਇਸ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਜੋ ਬੁਰੀ ਸੋਚ ਰੱਖਣ ਵਾਲੇ ਸ਼ਰਾਰਤੀ ਅਨਸਰ ਹੈ ਅੱਜ ਦਾ ਸਦਭਾਵਨਾ ਮਾਰਚ ਉਨ੍ਹਾਂ ਦੇ ਮੂੰਹ ਤੇ ਥੱਪੜ ਦੇ ਸਮਾਨ ਹੈ।

ਅਜਿਹੇ ਸ਼ਰਾਰਤੀ ਅਨਸਰਾਂ ਨੂੰ ਅਸੀਂ ਉਨ੍ਹਾਂ ਨੂੰ ਅੱਜ ਇਸ ਮਾਰਚ ਵੱਲੋਂ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।ਉਨ੍ਹਾਂ ਅੱਗੇ ਅਪਣੇ ਸੰਬੋਧਨ ਦੋਰਾਨ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਫੁੱਲਾਂ ਦੀ ਵਰਖਾ ਕਰਕੇ ਇਸ ਇਸ ਸਦਭਾਵਨਾ ਮਾਰਚ ਦਾ ਵੱਖ ਵੱਖ ਬਾਜ਼ਾਰਾਂ ਵਿਚ ਸਵਾਗਤ ਕੀਤਾ ਹੈ। Harmony March In Rajpura

ਪੁਲੀਸ ਵੱਲੋਂ ਪੁਖ਼ਤਾ ਪ੍ਰਬੰਧ- ਡੀਐੱਸਪੀ ਰਾਜਪੁਰਾ

ਸਦਭਾਵਨਾ ਮਾਰਚ ਦੌਰਾਨ ਸੁਰੱਖਿਆ ਦੇ ਇੰਤਜ਼ਾਮ ਬਾਰੇ DSP Rajpura ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਟਿਆਲੇ ਦੀ ਘਟਨਾ ਤੋਂ ਬਾਅਦ ਇਸ ਸਦਭਾਵਨਾ ਮਾਰਚ ਨੂੰ ਲੈ ਕੇ ਪੁਲੀਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਹਰੇਕ ਕੋਨੇ ਤੇ ਪੁਲੀਸ ਆਪਣੀ ਡਿਊਟੀ ਤੇ ਹੈ ਤੇ ਸਾਡੇ ਵੱਲੋਂ ਇੰਤਜਾਮ ਮੁਕੰਮਲ ਹਨ।

ਡੀਐੱਸਪੀ ਨੇ ਕਿਹਾ ਕਿ ਜੇ ਕੋਈ ਸ਼ਰਾਰਤੀ ਅਨਸਰ ਲਾਅ ਐਂਡ ਆਰਡਰ ਨੂੰ ਖਰਾਬ ਕਰੇਗਾ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵੱਲੋਂ ਅੱਜ ਦੀ ਸਦਭਾਵਨਾ ਮਾਰਚ ਨੂੰ ਸਫਲ ਬਣਾਉਣ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਤੇ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ। Harmony March In Rajpura

Also Read :ਨਗਰ ਕੌਂਸਲ ਸਟਰੀਟ ਵੈਂਡਰਾਂ ਨੂੰ ਬੂਥ ਦੇਣ ਦਾ ਪ੍ਰਸਤਾਵ ਕਰ ਰਹੀ ਤਿਆਰ Council Provide Booths

Connect With Us : Twitter Facebook youtube

SHARE