India News (ਇੰਡੀਆ ਨਿਊਜ਼), Hasrat’s First Album Ishare, ਚੰਡੀਗੜ੍ਹ : ਜ਼ੀਰਕਪੁਰ ਵਿੱਚ ਅੱਜ ਲਾਊਡ ਟੋਨ ਮਿਊਜ਼ਿਕ ਦੁਆਰਾ ਇੱਕ ਪ੍ਰੈਸ ਕੌਂਫਰੈਨੇਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ੀਰਕਪੁਰ ਦੇ ਮੀਡਿਆ ਨੇ ਸ਼ਿਰਕਤ ਕੀਤੀ ਅਤੇ ਗਾਇਕ ਹਸਰਤ ਨਾਲ ਓਹਨਾ ਦੇ ਨਵੇਂ ਗੀਤ (ਇਸ਼ਾਰੇ) ਬਾਰੇ ਗੱਲਬਾਤ ਕੀਤੀ। ਪੰਜਾਬੀ ਗਾਇਕ ਹਸਰਤ ਦੀ ਆਪਣੀ ਆਵਾਜ਼ ਵਿੱਚ ਪਹਿਲਾ ਗੀਤ ਇਸ਼ਾਰੇ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਹਸਰਤ ਦੀ ਆਪਣੀ ਆਵਾਜ਼ ‘ਚ ਗਾਇਆ ਗੀਤ ‘ਇਸ਼ਾਰੇ’ ਜਲਦ ਹੀ ਪੰਜਾਬ ‘ਚ ਹਲਚਲ ਮਚਾਉਣ ਜਾ ਰਿਹਾ ਹੈ।
ਫਰਵਰੀ ਦੇ ਪਹਿਲੇ ਹਫਤੇ ਰਿਲੀਜ਼ ਹੋਵੇਗਾ ਗੀਤ
ਇਹ ਗੀਤ ਫਰਵਰੀ ਦੇ ਪਹਿਲੇ ਹਫਤੇ ਨੂੰ ਸਾਰੇ ਡਿਜਿਟਲ ਸਟੋਰਜ਼ ਅਤੇ ਲਾਊਡ ਟੋਨ ਮਿਊਜ਼ਿਕ ਦੇ ਯੂਟਿਊਬ ਚੈਨਲ ਤੇ ਛੱਡਿਆ ਜਾਵੇਗਾ l ਦਰਅਸਲ, ਹਰ ਮਹੀਨੇ ਕਈ ਨਵੇਂ ਗਾਇਕ ਆਉਂਦੇ ਹਨ ਅਤੇ ਕੁਝ ਸਮੇਂ ਬਾਅਦ ਗਾਇਬ ਹੋ ਜਾਂਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਲਾਕਾਰ ਆਪਣੀ ਗਾਇਕੀ ਨੂੰ ਕਿਸ ਹੱਦ ਤੱਕ ਪੇਸ਼ ਨਹੀਂ ਕਰ ਪਾਉਂਦੇ ਜਿਹਦੇ ਕਰਕੇ ਉਹ ਆਪਣੀ ਪਹਿਚਾਣ ਨਹੀਂ ਬਣਾ ਪਾਉਂਦੇ। ਜੇਕਰ ਤੁਹਾਡੇ ਕੋਲ ਉਹ ਹੁਨਰ ਨਹੀਂ ਹੈ ਤਾਂ ਤੁਸੀਂ ਜਿੰਨਾ ਮਰਜ਼ੀ ਪੈਸਾ ਖਰਚ ਕਰੋ, ਕੁਝ ਵੀ ਪ੍ਰਾਪਤ ਨਹੀਂ ਹੋਵੇਗਾ।
ਪੂਰੀ ਤਿਆਰੀ ਨਾਲ ਆ ਰਿਹਾ ਹੈ ਹਸਰਤ
ਜੇਕਰ ਗੱਲ ਕਰੀਏ ਹਸਰਤ ਦੀ ਤਾਂ ਹਸਰਤ ਨੂੰ ਗਾਇਕੀ ਆਪਣੇ ਪਰਿਵਾਰ ਤੋਂ ਵਿਰਾਸਤ ਵਿੱਚ ਮਿਲੀ ਹੈ ਅਤੇ ਓਹਦੀ ਆਵਾਜ਼ ਤੋਂ ਓਹਦੀ ਇੱਕ ਝਲਕ ਵੀ ਵੇਖਣ ਨੂੰ ਮਿਲਦੀ ਹੈ। ਹਸਰਤ ਪੂਰੀ ਤਿਆਰੀ ਨਾਲ ਆਪਣੇ ਗੀਤ ‘ਇਸ਼ਾਰੇ’ ਨਾਲ ਲੋਕਾਂ ਦੀ ਕਚਹਿਰੀ ‘ਚ ਆ ਰਿਹਾ ਹੈ। ਲਾਊਡ ਟੋਨ ਮਿਊਜ਼ਿਕ ਅਤੇ ਬ੍ਰਿਜੇਸ਼ ਕੁਮਾਰ ਦੁਆਰਾ ਪੇਸ਼ ਕੀਤੇ ਗਏ ਇਸ ਪ੍ਰੋਜੈਕਟ ਵਿੱਚ ਰਿਤਿਕਾ ਰਾਏ ਨਜ਼ਰ ਆਵੇਗੀ। ਗੀਤ ਨੂੰ ਜ਼ੀਕਰ ਨੇ ਲਿਖਿਆ ਹੈ ਅਤੇ ਸੰਗੀਤ ਅਦਾਨ ਨੇ ਦਿੱਤਾ ਹੈ।
ਡਿਜੀਟਲ ਮੀਡੀਆ ਪ੍ਰਚਾਰ ਕਰੀਏਟਿਵ ਮੋਦਗਿਲ ਕੰਪਨੀ ਵੱਲੋਂ
ਉਮੀਦ ਕੀਤੀ ਜਾਂਦੀ ਹੈ ਕਿ ਈਸ਼ਾਰੇ ਟਰੈਕ ਇਸ ਕਲਾਕਾਰ ਦੀ ਕਾਮਯਾਬੀ ਦਾ ਸੰਕੇਤ ਦੇ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਕਲਾਕਾਰ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹੇਗਾ ਅਤੇ ਆਪਣੀ ਦਮਦਾਰ ਆਵਾਜ਼ ਨਾਲ ਦੁਨੀਆ ਭਰ ਦੇ ਸਰੋਤਿਆਂ ਦਾ ਮਨੋਰੰਜਨ ਕਰੇਗਾ। ਇਸ ਪ੍ਰੋਜੈਕਟ ਦਾ ਡਿਜੀਟਲ ਮੀਡੀਆ ਪ੍ਰਚਾਰ ਕਰੀਏਟਿਵ ਮੋਦਗਿਲ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ।