Health Fair Organized
ਕਾਲੋਮਾਜਰਾ ਦੀ ਡਿਸਪੈਂਸਰੀ ਵਿੱਚ ਸਿਹਤ ਮੇਲੇ ਦਾ ਉਦਗਾਟਨ ਵਿਧਾਇਕ ਨੀਨਾ ਮਿੱਤਲ ਨੇ ਕੀਤਾ
* ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿੱਚ ਸਿਹਤ ਮੇਲੇ ਆਯੋਜਿਤ
* ਡਿਸਪੈਂਸਰੀ ਦੀਆਂ ਸਮੱਸਿਆਵਾਂ ਨੂੰ ਜਲਦ ਦੂਰ ਹੋਣਗੀਆਂ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਹਲਕਾ ਰਾਜਪੁਰਾ ਦੇ ਪਿੰਡ ਕਾਲੋਮਾਜਰਾ ਵਿੱਚ ਸਿਹਤ ਅਫ਼ਸਰਾਂ ਵੱਲੋਂ ਮੌਜੂਦ ਡਿਸਪੈਂਸਰੀ ਵਿੱਚ ਸਹਿਤ ਮੇਲਾ ਆਯੋਜਿਤ ਕੀਤਾ ਗਿਆ । ਸਹਿਤ ਮੇਲਾ ਵਿੱਚ ਹਲਕਾ ਰਾਜਪੁਰਾ ਦੇ ਐੱਮ.ਐੱਲ.ਏ ਨੀਨਾ ਮਿੱਤਲ ਖਾਸ ਤੌਰ ਤੇ ਪਹੁੰਚੇ। ਸਿਹਤ ਮੇਲੇ ਦਾ ਉਦਗਾਟਨ ਵਿਧਾਇਕ ਨੀਨਾ ਮਿੱਤਲ ਨੇ ਕੀਤਾ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿੱਚ ਸਿਹਤ ਮੇਲੇ ਲਗਾਏ ਜਾ ਰਹੇ ਹਨ। ਇਸ ਮੇਲੇ ਵਿੱਚ ਸਹਿਤ ਸਹੂਲਤਾਂ ਨੂੰ ਲੈ ਕੇ ਅਲੱਗ ਅਲੱਗ ਕੈਂਪ ਲਾਏ ਗਏ। Health Fair Organized
ਨੁੱਕੜ ਨਾਟਕ ਪੇਸ਼ ਕੀਤਾ
ਮੇਲੇ ਵਿੱਚ ਕਈ ਪਿੰਡਾਂ ਦੇ ਲੋਕ ਆਪਣਾ ਚੈੱਕਅਪ ਕਰਾਉਣ ਲਈ ਪਹੁੰਚੇ। ਸਿਹਤ ਮੇਲੇ ਵਿੱਚ ਧੀਆਂ ਨੂੰ ਲੈ ਕੇ ਇੱਕ ਨੁੱਕੜ ਨਾਟਕ ਕੀਤਾ ਗਿਆ ਜਿਸ ਦੁਆਰਾ ਲੋਕਾਂ ਨੂੰ ਸਮਜਾਇਆ ਗਿਆ ਕਿ ਭਰੂਣ ਹੱਤਿਆ ਕਰਨ ਪਾਪ ਹੈ ਧੀਆਂ ਵੀ ਮੁੰਡਿਆਂ ਦੇ ਬਰਾਬਰ ਹੁੰਦੀਆਂ ਹਨ। ਮੇਲੇ ਵਿੱਚ ਚੈੱਕਅਪ ਕਰਾਉਣ ਲਈ ਪਹੁੰਚੇ ਲੋਕਾਂ ਨੂੰ ਡਾਕਟਰਾਂ ਵੱਲੋਂ ਕਈ ਪ੍ਰਕਾਰ ਦੀਆਂ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਚੇਤ ਕੀਤਾ ਗਿਆ ਅਤੇ ਉਹਨਾਂ ਤੋਂ ਬਚਾਅ ਦੇ ਉਪਾਅ ਦੱਸੇ ਗਏ। Health Fair Organized
ਡਿਸਪੈਂਸਰੀ ਦੀਆਂ ਸਮੱਸਿਆਵਾਂ ਨੂੰ ਜਲਦ ਦੂਰ ਹੋਣਗੀਆਂ
ਐੱਮ.ਐੱਲ.ਏ ਨੀਨਾ ਮਿੱਤਲ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਸੱਭ ਤੋਂ ਪਹਿਲਾਂ ਸਿਹਤ ਜਰੂਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਨੇ ਇਸ ਦੌਰਾਨ ਡਿਸਪੈਂਸਰੀ ਦਾ ਦੌਰਾ ਕੀਤਾ। ਐੱਮ.ਐੱਲ.ਏ ਨੀਨਾ ਮਿੱਤਲ ਨੇ ਕਿਹਾ ਕਿ ਡਿਸਪੈਂਸਰੀ ਦੀਆਂ ਸਮੱਸਿਆਵਾਂ ਨੂੰ ਜਲਦ ਦੂਰ ਕੀਤਾ ਜਾਵੇਗਾ। ਇਸ ਦੌਰਾਨ ਐਡਵੋਕੇਟ ਸੰਦੀਪ ਬਾਵਾ, ਨਿਤਿਨ ਪਹੂਜਾ, ਸੁਰਿੰਦਰ ਅਰੋੜਾ,ਅਮਰਿੰਦਰ ਮਿਰੀ,ਗੁਰਵੀਰ ਸਰਾਓ,ਮਨਦੀਪ ਸਰਾਓ,ਅਮਨ ਸੈਣੀ, ਹਰਪ੍ਰੀਤ ਸਿੰਘ ਧਮੋਲੀ,ਚਰਨ ਕਮਲ, ਗੁਰਵਿੰਦਰ ਸਿੰਘ,ਹਰਪ੍ਰੀਤ ਲਾਲੀ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ। Health Fair Organized
Also Read :Banur Market Committee ਕਿਸ ਦੇ ਸਿਰ ਸਜੇਗਾ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਦਾ ਤਾਜ?
Also Read :Organic Farming Awareness Camp ਵਿਭਾਗ ਵੱਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਕੀਤਾ ਜਾਗਰੂਕ