Health Minister’s Visit Cancelled
ਮੁਹੱਲਾ ਕਲੀਨਿਕ ਬਨੂੜ ਤੇ ਸਿਹਤ ਮੰਤਰੀ ਦਾ ਦੌਰਾ ਰੱਦ
* ਮੰਤਰੀ ਦਾ ਦੌਰਾ ਰੱਦ ਹੋਣ ਕਾਰਨ ‘ਆਪ’ ਆਗੂ ਨਿਰਾਸ਼
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਧਾਰਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ 15 ਅਗਸਤ ਨੂੰ ਮੁਹੱਲਾ ਕਲੀਨਿਕ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੀ ਤਰਜ਼ ‘ਤੇ 75 ਮੁਹੱਲਾ ਕਲੀਨਿਕਆਂ ਤੋਂ ਸ਼ੁਰੂ ਕਰਕੇ ਆਪਣਾ ਚੋਣ ਵਾਅਦਾ ਪੂਰਾ ਕਰਨ ਜਾ ਰਹੀ ਹੈ।
ਇਸ ਸਬੰਧੀ ਅੱਜ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੋੜੇਮਾਜਰਾ ਨੇ ਜ਼ਿਲ੍ਹਾ ਮੁਹਾਲੀ ਅਧੀਨ ਆਉਂਦੇ ਮੁਹੱਲਾ ਕਲੀਨਿਕਆਂ ਦਾ ਜਾਇਜ਼ਾ ਲੈਣਾ ਸੀ। ਸਿਹਤ ਮੰਤਰੀ ਦੇ ਕਾਫਲੇ ਨੇ ਡੇਰਾ ਬਸੀ ਇਲਾਕੇ ਦੇ ਕਰੀਬ 7 ਮੁਹੱਲਾ ਕਲੀਨਿਕਆਂ ਦਾ ਜਾਇਜ਼ਾ ਲੈ ਕੇ ਬਨੂੜ ਪੁੱਜਣਾ ਸੀ। ਪਰ ਅਖੀਰਲੇ ਸਮੇਂ ਵਿੱਚ ਮੰਤਰੀ ਸਾਹਿਬ ਦਾ ਸਡੀਉਲ ਬਦਲ ਗਿਆ,ਜਿਸ ਤੋਂ ਬਾਅਦ ਉਹ ਬਨੂੜ ਪਹੁੰਚਣ ਦੀ ਬਜਾਏ ਆਪਣੀ ਅਗਲੀ ਮੰਜ਼ਿਲ ਵੱਲ ਰਵਾਨਾ ਹੋ ਗਏ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਬੰਦ ਪਏ ਸੇਵਾ ਕੇਂਦਰਾਂ ਦਾ ਨਵੀਨੀਕਰਨ ਕਰਕੇ ਮੁਹੱਲਾ ਕਲੀਨਿਕਾਂ ਦਾ ਰੂਪ ਦਿੱਤਾ ਜਾ ਰਿਹਾ ਹੈ। ਇਹ ਕੰਮ ਲੋਕ ਨਿਰਮਾਣ ਵਿਭਾਗ ਨੂੰ ਸੌਂਪਿਆ ਗਿਆ ਹੈ। ਵਿਭਾਗ ਦੇ ਕਾਰਜਕਾਰੀ ਇੰਜਨੀਅਰ ਬੀ.ਸ਼ਰਮਾ ਨੇ ਦੱਸਿਆ ਕਿ 60 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਕੰਮ 10 ਤਰੀਕ ਨੂੰ ਪੂਰਾ ਹੋ ਜਾਵੇਗਾ। Health Minister’s Visit Cancelled
ਪ੍ਰਸ਼ਾਸਨ ਤਿਆਰੀ ‘ਚ ਰੁੱਝਿਆ
ਬਨੂੜ ਵਿੱਚ ਸਿਹਤ ਮੰਤਰੀ ਪੰਜਾਬ ਦੀ ਆਮਦ ਨੂੰ ਲੈ ਕੇ ਹੁਲਕਾ ਰੋਡ ’ਤੇ ਬਣਾਏ ਜਾ ਰਹੇ ਮੁਹੱਲਾ ਕਲੀਨਿਕ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ,ਨਗਰ ਕੌਂਸਲ ਦੇ ਅਧਿਕਾਰੀ ਅਤੇ ਪ੍ਰਧਾਨ ਵੀ ਮੌਕੇ ’ਤੇ ਪਹੁੰਚ ਗਏ।
ਆਮ ਆਦਮੀ ਪਾਰਟੀ ਦੇ ਆਗੂ ਵੀ ਨਿਰਧਾਰਤ ਥਾਂ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪਰ ਬਾਅਦ ਵਿੱਚ ਮੰਤਰੀ ਦਾ ਦੌਰਾ ਰੱਦ ਹੋਣ ਦੀ ਸੂਚਨਾ ਮਿਲਣ ’ਤੇ ਆਗੂਆਂ ਤੇ ਵਰਕਰਾਂ ਵਿੱਚ ਨਿਰਾਸ਼ਾ ਛਾ ਗਈ। Health Minister’s Visit Cancelled
ਮੁਹੱਲਾ ਕਲੀਨਿਕ ਦੀ ਜਗ੍ਹਾ ਦੇਖ ਕੇ ਸਿਵਲ ਸਰਜਨ ਨੇ ਕਿਹਾ ਪਹਿਲਾਂ ਗੰਦਗੀ ਹਟਾਓ
ਸਿਹਤ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਸਨ। ਜਿਸ ਥਾਂ ’ਤੇ ਮੁਹੱਲਾ ਕਲੀਨਿਕ ਬਣਾਇਆ ਜਾ ਰਿਹਾ ਹੈ,ਉਥੇ ਗੰਦਗੀ ਨਾਲ ਭਰੀ ਹੋਈ ਹੈ,ਹਾਲਾਂਕਿ ਨਗਰ ਕੌਂਸਲ ਵੱਲੋਂ ਚਾਰਦੀਵਾਰੀ ’ਤੇ ਕੂੜਾ ਨਾ ਸੁੱਟਣ ਅਤੇ ਜੁਰਮਾਨੇ ਕਰਨ ਸਬੰਧੀ ਚਿਤਾਵਨੀ ਬੋਰਡ ਚਿਪਕਾਇਆ ਗਿਆ ਸੀ।
ਮੁਹੱਲਾ ਕਲੀਨਿਕ ਦੇ ਇੰਚਾਰਜ ਗਰੀਸ਼ ਡੋਗਰਾ ਨੇ ਦੱਸਿਆ ਕਿ ਮੁਹੱਲਾ ਕਲੀਨਿਕ ਦੀ ਜਗ੍ਹਾ ਦੇਖ ਕੇ ਹੈਰਾਨ ਹੈ। ਸਫ਼ਾਈ ਵਿਵਸਥਾ ਦਾ ਨਾਮ ਨਹੀਂ। ਜ਼ਿਲ੍ਹੇ ਵਿੱਚ ਕਿਤੇ ਵੀ ਬਨੂੜ ਵਰਗਾ ਮੁਹੱਲਾ ਕਾਲਿਨਿਕ ਨਜ਼ਰ ਨਹੀਂ ਆਇਆ। ਇਸ ਮੌਕੇ ਸਿਵਲ ਹਸਪਤਾਲ ਦੀ ਐਸ.ਐਮ.ਓ ਡਾ.ਰਵਨੀਤ ਕੌਰ ਵੀ ਹਾਜ਼ਰ ਸਨ। Health Minister’s Visit Cancelled
“ਮੁਹੱਲਾ ਕਲੀਨਿਕ ਨੇੜੇ ਗੰਦਾ ਮਾਹੌਲ ਹੈ। ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਇਹ ਸਹੀ ਨਹੀਂ ਹੈ। ਮੁਹੱਲਾ ਕਾਲਿਨਿਕ ਦੇ ਆਲੇ-ਦੁਆਲੇ ਦੀ ਸਫਾਈ ਲਈ ਨਗਰ ਕੌਂਸਲ ਨੂੰ ਪੱਤਰ ਲਿਖਿਆ ਜਾਵੇਗਾ। ਮੁਹੱਲਾ ਕਲੀਨਿਕ ਨੂੰ ਸਫ਼ਾਈ ਦੇ ਪ੍ਰਬੰਧ ਹੋਣ ਤੋਂ ਬਾਅਦ ਹੀ ਹੱਥੀਂ ਲਿਆ ਜਾਵੇਗਾ।(ਡਾ.ਆਦਰਸ਼ਪਾਲ ਕੌਰ, ਸਿਵਲ ਸਰਜਨ ਮੋਹਾਲੀ।) Health Minister’s Visit Cancelled
Also Read:ਦੂਸ਼ਿਤ ਪਾਣੀ ਦੇ ਕਾਰਨਾਂ ਅਤੇ ਹੱਲ ਦੀ ਰਿਪੋਰਟ ਦੋ ਮਹੀਨਿਆਂ ਵਿੱਚ ਦੇਵੇ ਸਰਕਾਰ: NGT
Also Read :22 ਸਾਲਾ ਲੜਕੀ ਦੀ ਮੌਤ, ਦੋ ਮਹੀਨੇ ਪਹਿਲਾਂ ਮਿਲੀ ਸੀ B.sc ਦੀ ਡਿਗਰੀ Death Of A 22-Year-Old Girl
Connect With Us : Twitter Facebook