Healthy India Campaign : ਸਵੱਛ ਭਾਰਤ ਸਵੱਸਥ ਭਾਰਤ ਮੁਹਿੰਮ ਅਧੀਨ ਫਿਟ ਇੰਡੀਆ ਫਰੀਡਮ ਰਨ

0
190
Healthy India Campaign

India News (ਇੰਡੀਆ ਨਿਊਜ਼), Healthy India Campaign : ਭਾਰਤ ਸਰਕਾਰ ਦੇ ਖੇਡ ਵਿਭਾਗ, ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾ ਅਧੀਨ ਸਰਕਾਰੀ ਕਾਲਜ ਡੇਰਾਬੱਸੀ ਦੇ ਐਨ.ਐਸ.ਐਸ. ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਸੁਜਾਤਾ ਕੌਸਲ ਦੀ ਅਗਵਾਈ ਹੇਠ ਸਵੱਛ ਭਾਰਤ ਸਵੱਸਥ ਭਾਰਤ ਮੁਹਿੰਮ ਅਧੀਨ ਫਿਟ ਇੰਡੀਆ ਫਰੀਡਮ ਰਨ -4.0 ਕਰਵਾਈ ਗਈ ।

ਸਿਹਤ ਸਬੰਧੀ ਜਾਗਰੂਕ

ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਨੇ ਵਿਦਿਆਰਥੀਆ ਨੂੰ ਸਿਹਤ ਸਬੰਧੀ ਜਾਗਰੂਕ ਕਰਦੇ ਹੋਏ ਉਹਨਾਂ ਨੂੰ ਦੌੜ, ਕਸਰਤ ਅਤੇ ਸਵੇਰ ਦੀ ਸੈਰ ਨੂੰ ਆਪਣੇ ਨਿੱਤ ਜੀਵਨ ਵਿੱਚ ਨਿਯਮਤ ਤੌਰ ਤੇ ਆਪਣਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਹਨਾ ਨੇ ਵਿਦਿਆਰਥੀਆ ਨੂੰ ਚੰਗਾ ਖਾਣ ਪੀਣ ਅਤੇ ਬੁਰੀ ਆਦਤਾਂ ਤੋਂ ਦੂਰ ਰਹਿਣ ਲਈ ਕਿਹਾ।

ਸਵੱਛ ਭਾਰਤ ਸਵੱਸਥ ਭਾਰਤ ਮੁਹਿੰਮ

ਸਰਕਾਰੀ ਕਾਲਜ ਡੇਰਾਬੱਸੀ ਵਿਖੇ ਸਵੱਛ ਭਾਰਤ ਸਵੱਸਥ ਭਾਰਤ ਮੁਹਿੰਮ ਅਧੀਨ ਫਿਟ ਇੰਡੀਆ ਫਰੀਡਮ ਰਨ -4.0 ਕਰਵਾਈ ਗਈ। ਇਸ ਮੌਕੇ ਐਨ.ਐਸ.ਐਸ ਵਲੰਟੀਅਰਜ਼ ਵੱਲੋਂ ਦੌੜ ਲਗਾਈ ਗਈ । ਇਸ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ. ਆਮੀ ਭੱਲਾ, ਐਨ.ਐਸ.ਐਸ. ਕਨਵੀਨਰ ਡਾ.ਅਮਰਜੀਤ ਕੌਰ ,ਪ੍ਰੋ.ਰਵਿੰਦਰ ਸਿੰਘ, ਪ੍ਰੋ.ਬੋਮਿੰਦਰ ਕੌਰ ਅਤੇ 30 ਐਨ.ਐਸ.ਐਸ. ਵਲੰਟੀਅਰ ਵੀ ਸ਼ਾਮਿਲ ਸਨ।

ਇਹ ਵੀ ਪੜ੍ਹੋ ……..

Gurudwara Board Elections : ਗੁਰਦੁਆਰਾ ਬੋਰਡ ਚੋਣਾਂ ਲਈ ਮਤਦਾਤਾ ਬਣਨ ਲਈ ਫ਼ਾਰਮ ਦੇ ਨਾਲ ਪਛਾਣ ਦਸਤਾਵੇਜ਼ ਲਾਉਣਾ ਲਾਜ਼ਮੀ

SHARE