Helping Needy Families In Villages
India News (ਇੰਡੀਆ ਨਿਊਜ਼), ਚੰਡੀਗੜ੍ਹ : ਨਾਭਾ ਪਾਵਰ ਲਿਮਟਿਡ (ਥਰਮਲ ਪਲਾਂਟ, ਰਾਜਪੁਰਾ) ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਕਾਨ ਦੇਣ ਸਬੰਧੀ ਪ੍ਰੋਗਰਾਮ ਦਾ ਆਯੋਜਨ ਨਾਭਾ ਪਾਵਰ ਲਿਮਟਿਡ ਦੇ ਡਿਪਾਰਟਮੈਟ ਹੈਡ ਦੇਵ ਦੱਤਾ ਸ਼ਰਮਾ ਦੀ ਸਰਪ੍ਰਸਤੀ ਅਤੇ ਗਗਨਵੀਰ ਸਿੰਘ ਚੀਮਾ ਸੀ ਐਸ ਆਰ ਮੁੱਖੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆ ਨਾਭਾ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਸੁਰੇਸ਼ ਕੁਮਾਰ ਨਾਰੰਗ ਨੇ ਦੱਸਿਆ ਕਿ ਅੱਜ ਨਾਭਾ ਪਾਵਰ ਲਿਮਿਟਡ ਵਲੋਂ ਇਲਾਕੇ ਦੇ 14 ਲੋੜਵੰਦ ਪਰਿਵਾਰਾਂ ਲਈ ਘਰ ਬਣਾਏ ਗਏ ਸਨ। ਬਣਾਏ ਗਏ ਘਰਾਂ ਦੀਆਂ ਚਾਬੀਆਂ ਸਪੁਰਦ ਕੀਤੀਆਂ ਗਈਆਂ ਹਨ।
ਸਮਾਜ ਭਲਾਈ ਦੇ ਕੰਮ
ਉਹਨਾਂ ਕਿਹਾ ਕਿ ਹੁਣ ਤੱਕ ਤਕਰੀਬਨ 50 ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾ ਚੁੱਕੇ ਹਨ। ਇਸ ਤੋ ਇਲਾਵਾ ਸੀ ਐਸ ਆਰ ਅਧੀਨ ਵੱਖ ਵੱਖ ਪਿੰਡਾਂ ਵਿਚ ਹੋਰ ਵੀ ਸਮਾਜ ਭਲਾਈ ਦੇ ਕੰਮ ਜਿਵੇਂ ਕਿ ਲੜਕੀਆਂ ਲਈ ਸਕਾਲਰਸ਼ਿਪ, ਔਰਤਾਂ ਨੂੰ ਕਿੱਤਾ ਮੁਖੀ ਟ੍ਰੇਨਿੰਗ,ਨੋਜਵਾਨਾਂ ਲਈ ਖੇਡ ਟੂਰਨਾਮੈਂਟਾਂ ਦਾ ਆਯੋਜਨ, ਪਿੰਡਾਂ ਵਿਚ ਸੜਕਾਂ,ਪੰਚਾਇਤ ਘਰਾਂ, ਕਮਿਊਨਿਟੀ ਸ਼ੈੱਡ, ਆਦਿ ਵਰਗੇ ਕੰਮ ਵੱਡੇ ਪੱਧਰ ਤੇ ਕੀਤੇ ਜਾ ਰਹੇ ਹਨ।
ਇਸ ਮੌਕੇ ਸੀਨੀਅਰ ਪਲਾਂਟ ਅਧਿਕਾਰੀ ਰਾਜੇਸ਼ ਕੁਮਾਰ, ਯਸ਼ਵੰਤ ਮੌਰਿਆ, ਸੰਦੀਪ ਗੋਇਲ, ਅਮਿਤ ਗਰਗ ਸਮੇਤ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਬਾਜਵਾ, ਰੁਪਿੰਦਰ ਕੌਰ ਪ੍ਰੋਜੈਕਟ ਅਫ਼ਸਰ ਵੀ ਹਾਜ਼ਰ ਸਨ। Helping Needy Families In Villages