India News (ਇੰਡੀਆ ਨਿਊਜ਼), Hind Communist Party, ਚੰਡੀਗੜ੍ਹ : ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ 2024 ਦੀ ਚੌਣਾਂ ਲਈ ਪਾਰਟੀ ਇੰਡੀਆ ਗਠਜੋੜ ਦਾ ਹਿੱਸਾ ਰਹੇਗੀ, ਪਰ ਇਹ ਗੱਠਜੋੜ ਸੂਬਾ ਪੱਧਰ ਤੇ ਹੋਵੇਗਾ। ਉਨਾਂ ਕਿਹਾ ਕਿ ਆਰਐਸਐਸ, ਕਾਰਪੋਰੇਟ ਤੇ ਫਿਰਕੂ ਪਾਰਟੀਆਂ ਨੂੰ ਹਰਾਉਣ ਲਈ ਹਰ ਹੀਲਾ ਵਰਤਿਆ ਜਾਵੇਗਾ।
ਉਹ ਅੱਜ ਬਨੂੜ ਦੀ ਬੰਨੋ ਮਾਈ ਮੰਦਿਰ ਗਰਾਂਊਡ ਵਿਖੇ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਮੋਦੀ-ਸਾਹ ਦੀ ਜੋੜੀ ਨੇ ਸੱਤਾ ਹਥਿਆਣ ਲਈ ਵਿਕਾਸ ਦੇ ਨਾਅਰੇ ਨੂੰ ਧਾਰਮਿਕ ਤੇ ਲੈ ਆਂਉਦਾ ਹੈ। ਸੰਸਾਰੀਕਰਨ ਤੇ ਅਦਾਰੀਕਰਨ ਨੀਤੀਆਂ ਤਹਿਤ ਪਬਲਿਕ ਅਦਾਰਿਆਂ ਵੇਚ ਦਿੱਤਾ ਹੈ। ਜੋ ਦੇਸ਼ ਦੇ ਹਿੱਤ ਵਿੱਚ ਨਹੀ।
ਪੰਜਾਬ ਦੀ ਮਾਨ ਸਰਕਾਰ ਨੂੰ ਬੁਰੀ ਤਰਾਂ ਫੇਲ੍ਹ
ਕਾਮਰੇਡ ਸੇਖੋਂ ਅੱਜ ਸੀਪੀਐਮ ਵੱਲੋਂ ਜਲ੍ਹਿਆ ਵਾਲੇ ਬਾਗ ਤੋਂ ਅਰੰਭ ਕੀਤੇ ਜਥੇ ਨਾਲ ਇਥੇ ਪੁੱਜੇ ਸਨ, ਜਿਥੇ ਪਾਰਟੀ ਵਰਕਰਾਂ ਨੇ ਗਰਮ ਜੋਸ਼ੀ ਨਾਲ ਉਨਾਂ ਦਾ ਸਵਾਗਤ ਕੀਤਾ ਤੇ ਵੱਡੀ ਰੈਲੀ ਕੀਤੀ ਗਈ। ਉਨਾਂ ਪੰਜਾਬ ਦੀ ਮਾਨ ਸਰਕਾਰ ਨੂੰ ਬੁਰੀ ਤਰਾਂ ਫੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਕੋਈ ਗਰੰਟੀ ਨੂੰ ਪੂਰਾ ਕਰਨ ਵਿੱਚ ਅਸਮਰੱਥ ਰਹੀ ਹੈ।
ਉਨਾਂ ਕਿਹਾ ਕਿ ਕਿਸਾਨਾਂ ਤੇ ਮੁਲਾਜਮਾਂ ਤੇ ਹਰਾ ਪੈੱਨ ਚਲਾਉਣ ਦੀ ਥਾਂ ਲਾਠੀਆਂ ਵਰਾਇਆ ਜਾ ਰਹੀਆਂ ਹਨ। ਸ਼ਰਾਬ ਤੇ ਮਾਇਨਿੰਗ ਰਾਂਹੀ ਮਾਲੀਏ ਦਾ ਟੀਚਾ ਪੂਰਾ ਨਹੀ ਹੋ ਸਕਿਆ। ਭ੍ਰਿਸ਼ਟਾਚਾਰ, ਨਸ਼ੇ, ਕਾਤਲੋਗਾਰਦ, ਗੈਂਗਵਾਦ, ਲੁੱਟਖੋਹ ਦੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਬੇਅਦਬੀ ਦੇ ਦੋਸ਼ੀਆਂ ਖੁੱਲੇਆਮ ਘੁੰਮ ਰਹੇ ਹਨ। ਵਿਧਾਇਕ, ਮੰਤਰੀ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ। ਮੁੱਖ ਮੰਤਰੀ ਦਾ ਕਿਸੇ ਤੇ ਕੋਈ ਕੰਟਰੋਲ ਨਹੀ।
ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹੰਬਲਾ
ਉਨਾਂ ਮੁੱਖ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੋਹਮਤਬਾਜੀ ਨੂੰ ਛੱਡ ਕੇ ਪੰਜਾਬ ਅਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹੰਬਲਾ ਮਾਰਨ ਅਤੇ ਸਰਬ ਪਾਰਟੀ ਮੀਟਿੰਗ ਸੱਦ ਕੇ ਸੁਮਰੀਮ ਕੋਰਟ ਵਿੱਚ ਠੋਸ ਪੈਰਵਾਈ ਕਰਨ।
ਅੰਤ ਉਨਾਂ ਕਿਹਾ ਕਿ ਕਿਸਾਨਾਂ ਮਜਦੂਰਾ ਦੇ ਕਰਜੇ ਮਾਫ਼ ਕਰਨ, ਮਨਰੇਗਾ ਦੀ ਦਿਹਾੜੀ 600 ਰੁਪਏ, ਹੜ੍ਹਾ ਨਾਲ ਹੋਏ ਨੁਕਸਾਨ ਦਾ ਮੁਆਵਜਾ, ਰੁਜਗਾਰ ਸਿਹਤ ਸੇਵਾਵਾਂ, ਸਿੱਖਿਆ ਆਦਿ ਮੰਗਾਂ ਸਬੰਧੀ ਅਰੰਭੇ ਜਥੇ ਵੱਲੋਂ ਪਿੰਡ-ਪਿੰਡ ਲਾਮਬੰਦੀ ਕੀਤੀ ਜਾ ਰਹੀ ਹੈ ਅਤੇ ਮੰਗਾਂ ਮਨਾਉਣ ਲਈ ਜਥੇ ਦੇ ਅਖਰੀਲੇ ਦਿਨ ਭਾਵ 15 ਦਸੰਬਰ ਨੂੰ ਹੁਸੈਨੀਵਾਲਾ ਵਿਖੇ ਸਮਾਪਤੀ ਮੌਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ।
ਪੰਜ ਲੱਖ ਦਸਤਖਤਾਂ ਵਾਲਾ ਮੰਗ ਪੱਤਰ
ਇਸ ਲਈ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਅਗਾਂਹੂ ਜਾਣਕਾਰੀ ਦੇਣ ਲਈ ਪੰਜ ਲੱਖ ਦਸਤਖਤਾਂ ਵਾਲਾ ਮੰਗ ਪੱਤਰ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਧਰਮਪਾਲ ਸਿੰਘ ਸੀਲ ਨੇ ਜਥੇ ਨੂੰ ਜੀਆਇਆ ਕਿਹਾ।
ਕਾਮਰੇਡ ਗੁਰਦਰਸਨ ਸਿੰਘ ਖਾਸਪੁਰ, ਜਤਿੰਦਰ ਸਿੰਘ, ਸਿਆਮ ਲਾਲ ਹੈਬਤਪੁਰ, ਦਿਲਬੀਰ ਸਿੰਘ ਮੁਸਾਫਿਰ, ਭੁਪਿੰਦਰ ਵੜੈਚ ਨੇ ਸੰਬੋਧਨ ਕੀਤਾ। ਇਸ ਮੌਕੇ ਸਤਪਾਲ ਸਿੰਘ ਰਾਜੋਮਾਜਰਾ, ਚੋਧਰੀ ਮਹੁੰਮਦ ਸਦੀਕ, ਲਾਭ ਸਿੰਘ ਲਾਲੜੂ, ਬਸੰਤ ਸਿੰਘ ਡੇਰਾਬਸੀ, ਇਨਸਪੈਕਟ ਮਹਿੰਦਰ ਸਿੰਘ, ਪ੍ਰੇਮ ਸਿੰਘ ਘੜਾਮਾਂ, ਜਸਵੰਤ ਸਿੰਘ ਗੀਗੇਮਾਜਰਾ, ਮੋਹਨ ਸਿੰਘ ਸੋਢੀ, ਹਰੀ ਚੰਦ, ਪਿਆਰਾ ਸਿੰਘ ਆਦਿ ਵੱਡੀ ਗਿਣਤੀ ਮਰਦ ਔਰਤਾਂ ਹਾਜਰ ਸਨ। ਇਸ ਮੌਕੇ ਡੇਰਾਬਸੀ ਤਹਿਸੀਲ ਵੱਲੋਂ ਜਥੇ ਨੂੰ ਸਹਾਇਤਾ ਲਈ ਥੈਲੀ ਭੇਂਟ ਕੀਤੀ।
ਇਹ ਵੀ ਪੜ੍ਹੋ :Patiala Jail : ਪਟਿਆਲਾ ਜੇਲ: ਆਪਸ ਦੇ ਵਿੱਚ ਭੀੜੇ ਕੈਦੀ, ਜਖਮੀ