ਲੁਧਿਆਣਾ ‘ਚ ਪੰਜਾਬ ਦੇ ਪਹਿਲੇ ਹਾਈਟੈਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸ਼ੁਰੂਆਤ

0
188
Hitech Integrated Command and Control Center
Hitech Integrated Command and Control Center
  • 1401 ਸੀਸੀਟੀਵੀ ਲਗਾਏ ਗਏ, ਸੈਂਟਰ ਨਾਲ 300 ਕੈਮਰੇ ਵੀ ਜੋੜੇ ਜਾ ਰਹੇ ਹਨ

ਦਿਨੇਸ਼ ਮੌਦਗਿਲ, Ludhiana News (Hitech Integrated Command and Control Center) : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਲੁਧਿਆਣਾ ਵਿੱਚ ਪੰਜਾਬ ਦਾ ਪਹਿਲਾ ਹਾਈਟੈਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਗਿਆ, ਜਿਸਦੇ ਤਹਿਤ ਸ਼ਹਿਰ ਵਿੱਚ ਲਗਭਗ 1401 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਹ ਕੇਂਦਰ ਸ਼ਹਿਰ ਦੀ ਵਿਆਪਕ ਨਿਗਰਾਨੀ ਲਈ 35.96 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ ਅਤੇ ਨਗਰ ਨਿਗਮ ਦੇ ਜੋਨ-ਡੀ ਦਫ਼ਤਰ ਤੋਂ ਇਸਦਾ ਸੰਚਾਲਨ ਕੀਤਾ ਜਾਵੇਗਾ। ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਰਾਹੀਂ ਟ੍ਰੈਫਿਕ, ਕਾਨੂੰਨ ਵਿਵਸਥਾ, ਐਲਈਡੀ ਲਾਈਟਾਂ ਦੀ ਨਿਗਰਾਨੀ ਵਿੱਚ ਸਹਾਈ ਸਿੱਧ ਹੋਵੇਗਾ।

ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ, ਵਾਟਰ ਐਂਡ ਸੀਵਰੇਜ, ਡਿਸਪੋਜ਼ਲ, ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ, ਕਾਓ-ਸੈੱਸ ਇਕੱਠਾ ਕਰਨਾ, ਮੁਲਾਂਕਣ ਅਤੇ ਫੈਸਲੇ ਲੈਣਾ, ਸੀਪੀਸੀਬੀ ਅਤੇ ਪੀਪੀਸੀਬੀ ਤੋਂ ਪ੍ਰਾਪਤ ਡੇਟਾ ਨਾਲ ਹਵਾ ਦੀ ਗੁਣਵੱਤਾ ਨੂੰ ਮਾਪਣਾ, ਠੋਸ ਰਹਿੰਦ-ਖੂੰਹਦ ਵਾਲੇ ਟਰੱਕਾਂ, ਨਗਰ ਨਿਗਮ ਦੇ ਵਾਹਨਾਂ ਦੀ ਨਿਗਰਾਨੀ ਲਈ ਵਾਹਨ ਟਰੈਕਿੰਗ ਸਿਸਟਮ (GPS), ਸਿਟੀ ਬੱਸ ਸੇਵਾਵਾਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਸ਼ਹਿਰ ਵਿੱਚ 300 ਕੈਮਰੇ ਲਗਾਏ ਜਾ ਰਹੇ

Hitech Integrated Command and Control Center

ਸ਼ਹਿਰ ਵਿੱਚ 300 ਹੋਰ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਕਿ ਆਈਸੀਸੀ ਸੈਂਟਰ ਨਾਲ ਜੁੜੇ ਹੋਣਗੇ। ਇਹ ਨਵੇਂ ਕੈਮਰੇ ਸੈਕੰਡਰੀ ਪੁਆਇੰਟਾਂ ਤੋਂ ਕੂੜਾ ਇਕੱਠਾ ਕਰਨ ਵਾਲੇ, ਬੁੱਢੇ ਨਾਲੇ ਦੇ ਕੰਪੈਕਟਰ, ਅਵਾਰਾ ਪਸ਼ੂ, ਮਾਲੀਆ ਉਗਰਾਹੀ ਜਿਵੇਂ ਕਿ ਜੀਆਈਐਸ ਨਕਸ਼ਿਆਂ ਨਾਲ ਏਕੀਕਰਣ ਤੋਂ ਬਾਅਦ ਯੂਆਈਡੀ ਨੰਬਰ ਪਲੇਟਾਂ ਨੂੰ ਲਾਗੂ ਕਰਨ ਤੋਂ ਬਾਅਦ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਟੈਕਸਾਂ ਦੀ ਨਿਗਰਾਨੀ ਕਰਨ ਵਿੱਚ ਵੀ ਮਦਦ ਕਰਨਗੇ।

ਇਹ ਰਹੇ ਮੌਜੂਦ

ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਅਸ਼ੋਕ ਪਰਾਸ਼ਰ ਪੱਪੀ, ਰਜਿੰਦਰਪਾਲ ਕੌਰ ਛੀਨਾ, ਕੁਲਵੰਤ ਸਿੰਘ ਸਿੱਧੂ, ਮਦਨ ਲਾਲ ਬੱਗਾ, ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ, ਸ਼ਰਨਪਾਲ ਸਿੰਘ ਮੱਕੜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਕਾਰਤੀਕੇਯ ਸ਼ਰਮਾ ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ

ਸਾਡੇ ਨਾਲ ਜੁੜੋ : Twitter Facebook youtube

SHARE