ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਹੁਨਰ ਮੁਕਾਬਲਿਆਂ ਦੇ 142 ਜੇਤੂਆਂ ਦਾ ਸਨਮਾਨ Honor of 142 winners
• ਵਿਸ਼ਵ ਹੁਨਰ ਮੁਕਾਬਲਿਆਂ ਵਿੱਚ ਭਾਗ ਲੈਣ ਲਈ 8 ਕੌਮੀ ਪੱਧਰ ਦੇ ਜੇਤੂਆਂ ਨੂੰ ਦਿੱਤੀ ਜਾ ਰਹੀ ਸਿਖਲਾਈ
ਇੰਡੀਆ ਨਿਊਜ਼ ਚੰਡੀਗੜ੍ਹ
Honor of 142 winners ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐੱਸ.ਡੀ.ਐੱਮ.) ਵੱਲੋਂ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਰਾਜ ਹੁਨਰ ਮੁਕਾਬਲਿਆਂ ਦੇ 142 ਜੇਤੂਆਂ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਦਿਲੀਪ ਕੁਮਾਰ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਹੋਰ ਉੱਚੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ।
ਡਾਇਰੈਕਟਰ ਜਨਰਲ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ-ਕਮ-ਮਿਸ਼ਨ ਡਾਇਰੈਕਟਰ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਅਗਸਤ 2021 ਵਿੱਚ ਵੱਖ-ਵੱਖ ਅਤਿ-ਆਧੁਨਿਕ ਸੰਸਥਾਵਾਂ ਵਿੱਚ 49 ਟਰੇਡਾਂ ‘ਚ ਹੁਨਰ ਮੁਕਾਬਲੇ ਕਰਵਾਏ ਸਨ।
ਇਨ੍ਹਾਂ 142 ਉਮੀਦਵਾਰਾਂ ਨੂੰ ਸੂਬਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਵਜੋਂ ਚੁਣਿਆ ਗਿਆ ਸੀ, ਜਿਨ੍ਹਾਂ ਵਿੱਚੋਂ ਹਰੇਕ ਹੁਨਰ ਦੇ ਚੋਟੀ ਦੇ 2 ਉਮੀਦਵਾਰਾਂ ਨੇ ਨਵੰਬਰ 2021 ਵਿੱਚ ਹੋਏ ਖੇਤਰੀ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ 12 ਉਮੀਦਵਾਰਾਂ ਨੇ 11 ਹੁਨਰਾਂ ਜਿਵੇਂ ਕੰਕਰੀਟ ਕੰਸਟਰਕਸ਼ਨ, ਐਮ.ਸੀ.ਏ.ਡੀ, ਸੂਚਨਾ ਨੈੱਟਵਰਕ ਕੇਬਲਿੰਗ, ਕਾਰਪੇਂਟਰੀ, ਗ੍ਰਾਫਿਕ ਡਿਜ਼ਾਈਨ ਤਕਨਾਲੋਜੀ, ਪੇਂਟਿੰਗ ਅਤੇ ਡੈਕੋਰੇਟਿੰਗ, ਪਲਾਸਟਿਕ ਡਾਈ ਇੰਜੀਨੀਅਰਿੰਗ, ਰੋਬੋਟ ਸਿਸਟਮ ਇੰਟੀਗ੍ਰੇਸ਼ਨ, ਇੰਡਸਟਰੀ 4.0 ਅਤੇ ਵਾਲ ਐਂਡ ਫਲੋਰ ਟਾਈਲਿੰਗ ਵਿੱਚ 12 ਤਗ਼ਮੇ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ। Honor of 142 winners
ਖੇਤਰੀ ਹੁਨਰ ਮੁਕਾਬਲਿਆਂ ਦੇ ਇਨ੍ਹਾਂ 12 ਜੇਤੂਆਂ ਨੇ ਜਨਵਰੀ, 2022 ਵਿੱਚ ਨਵੀਂ ਦਿੱਲੀ ਵਿਖੇ ਹੋਏ ਕੌਮੀ ਪੱਧਰ ਦੇ ਹੁਨਰ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ 8 ਉਮੀਦਵਾਰਾਂ ਨੇ 6 ਹੁਨਰਾਂ ਜਿਵੇਂ ਕੰਕਰੀਟ ਕੰਸਟਰਕਸ਼ਨ, ਕਾਰਪੇਂਟਰੀ, ਸੂਚਨਾ ਨੈੱਟਵਰਕ ਕੇਬਲਿੰਗ, ਇੰਡਸਟਰੀ 4.0, ਪਲਾਸਟਿਕ ਡਾਈ ਇੰਜੀਨੀਅਰਿੰਗ, ਅਤੇ ਵਾਲ ਐਂਡ ਫਲੋਰ ਟਾਈਲਿੰਗ ਵਿੱਚ ਤਗ਼ਮੇ ਜਿੱਤੇ।
ਵਧੀਕ ਮਿਸ਼ਨ ਡਾਇਰੈਕਟਰ ਰਾਜੇਸ਼ ਤ੍ਰਿਪਾਠੀ ਨੇ ਕਿਹਾ ਕਿ ਕੌਮੀ ਪੱਧਰ ਦੇ ਹੁਨਰ ਮੁਕਾਬਲਿਆਂ ਦੇ ਅੱਠ ਜੇਤੂਆਂ ਨੂੰ ਅਕਤੂਬਰ, 2022 ਵਿੱਚ ਸ਼ੰਘਾਈ (ਚੀਨ) ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਿਆਂ ਵਾਸਤੇ ਤਿਆਰ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਸਟੇਟ ਐਂਗੇਜਮੈਂਟ ਅਫਸਰ, ਐਨ.ਐਸ.ਡੀ.ਸੀ. ਰਜਤ ਭਟਨਾਗਰ ਨੇ ਕਿਹਾ ਕਿ ਐਨ.ਐਸ.ਡੀ.ਸੀ.ਅਜਿਹੇ ਸਮਾਗਮਾਂ ਅਤੇ ਹੁਨਰ ਵਿਕਾਸ ਦੇ ਹੋਰ ਸਾਰੇ ਪ੍ਰੋਜੈਕਟਾਂ ਦੇ ਆਯੋਜਨ ਲਈ ਪੀ.ਐਸ.ਡੀ.ਐਮ ਨਾਲ ਮਿਲ ਕੇ ਕੰਮ ਕਰ ਰਿਹਾ ਹੈ। Honor of 142 winners
Also Read : ਬਿਹਾਰ ਵਿੱਚ ਪਹਿਲੀ ਵਾਰ ਮਿਲਿਆ Omicron ਦਾ ਨਵਾਂ ਵੇਰੀਐਂਟ
Connect With Us : Twitter Facebook youtube