Honored By DC : ਡੀ ਸੀ ਵਲੋ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

0
92
Honored By DC
ਡੀ ਸੀ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ

Honored By DC

India News (ਇੰਡੀਆ ਨਿਊਜ਼), ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਘੋਸ਼ਿਤ 10ਵੀਂ ਅਤੇ 10+2 ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ 16 ਹੋਣਹਾਰ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅੱਜ ਇੱਕ ਹਾਂ-ਪੱਖੀ ਉਪਰਾਲੇ ਵਜੋਂ ਮੈਡਲਾਂ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਪਣੇ ਖੁਸ਼ੀ ਦੇ ਪਲ ਸਾਂਝੇ ਕੀਤੇ, ਜਦੋਂ ਉਨ੍ਹਾਂ ਖੁਦ 2007 ਵਿੱਚ 10ਵੀਂ ਜਮਾਤ ਪਾਸ ਕੀਤੀ ਸੀ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੇ ਅੰਕ/ਗ੍ਰੇਡ ਮਨੋਬਲ ਨੂੰ ਵਧਾਉਂਦੇ ਹਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।

ਟੀਚੇ ਪ੍ਰਤੀ ਅਭਿਲਾਸ਼ੀ ਹੋਣਾ ਚਾਹੀਦਾ ਹੈ

ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ, ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਆਪਣੇ ਟੀਚੇ ਪ੍ਰਤੀ ਅਭਿਲਾਸ਼ੀ ਹੋਣਾ ਚਾਹੀਦਾ ਹੈ, ਚਾਹੇ ਉਹ ਡਾਕਟਰ ਹੋਵੇ, ਸਿਵਲ ਸਰਵੈਂਟ ਹੋਵੇ ਜਾਂ ਉਹ ਜੋ ਕੁਝ ਕਰਨਾ ਚਾਹੁੰਦਾ ਹੈ, ਉਸ ਦੀ ਸਫਲਤਾ ਦੇ ਇੱਛੁਕ ਪੱਧਰ ਨੂੰ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਕਈ ਵਾਰ ਅੰਕਾਂ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸਾਡੀ ਬੌਧਿਕ ਪ੍ਰਤਿਭਾ ਅਤੇ ਸ਼ਖਸੀਅਤ ਸਾਨੂੰ ਵੱਡੀ ਸਫਲਤਾ ਹਾਸਲ ਕਰਨ ਲਈ ਉੱਚਾ ਮੁਕਾਮ ਦਿੰਦੀ ਹੈ, ਇਸ ਲਈ ਸਾਨੂੰ ਮੁਕਾਬਲੇਬਾਜ਼ੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਟਿਲਤਾ ਜਾਂ ਹੀਣਤਾ ਮਹਿਸੂਸ ਕੀਤੇ ਬਿਨਾਂ ਆਪਣੇ ਟੀਚੇ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਹੋਣਹਾਰ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਣਹਾਰ ਵਿਦਿਆਰਥੀਆਂ ਦੇ ਅਧਿਆਪਕਾਂ ਅਤੇ ਉਨ੍ਹਾਂ ਦੇ ਨਾਲ ਆਏ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਪ੍ਰਦਾਨ ਕਰਨ ਦਾ ਸਿਹਰਾ ਉਨ੍ਹਾਂ ਸਾਰਿਆਂ ਨੂੰ ਜਾਂਦਾ ਹੈ ਜਿਨ੍ਹਾਂ ਦੀ ਹਿੰਮਤ ਨਾਲ ਇੰਨਾ ਹੋਣਹਾਰ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ 10+2 ਜਮਾਤ ਦੇ ਇਨ੍ਹਾਂ 13 ਵਿਦਿਆਰਥੀਆਂ ਵਿੱਚੋਂ 10 ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਦੇ ਹਨ ਜਿਨ੍ਹਾਂ ਨੇ ਮੈਰਿਟ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।

ਜੇ ਈ ਈ ਮੇਨਜ਼ ਵਿੱਚ ਸਫ਼ਲਤਾ ਹਾਸਲ ਕਰਨਾ

ਉਹਨਾਂ 10+2, 10ਵੀਂ ਅਤੇ 8ਵੀਂ ਜਮਾਤ ਦੀ ਸਟੇਟ ਰੈਂਕਿੰਗ ਵਿੱਚ ਸੁਧਾਰ ‘ਤੇ ਖੁਸ਼ੀ ਪ੍ਰਗਟਾਈ। 10+2 ਵਿੱਚ ਜ਼ਿਲੇ ਦੀ ਸਟੇਟ ਰੈਂਕਿੰਗ 95.50 ਫੀਸਦੀ ਪਾਸ ਪ੍ਰਤੀਸ਼ਤਤਾ ਦੇ ਨਾਲ 6ਵੇਂ, 10ਵੀਂ ਜਮਾਤ ਵਿੱਚ 97.9 ਫੀਸਦੀ ਪਾਸ ਪ੍ਰਤੀਸ਼ਤਤਾ ਨਾਲ 13ਵੀਂ ਅਤੇ 8ਵੀਂ ਜਮਾਤ ਵਿੱਚ 98.50 ਫੀਸਦੀ ਪਾਸ ਪ੍ਰਤੀਸ਼ਤਤਾ ਨਾਲ 10ਵੀਂ ਜਮਾਤ ਵਿੱਚ ਰਹੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ 20 ਵਿਦਿਆਰਥੀਆਂ ਵੱਲੋਂ ਜੇ ਈ ਈ ਮੇਨਜ਼ ਵਿੱਚ ਸਫ਼ਲਤਾ ਹਾਸਲ ਕਰਨਾ ਜ਼ਿਲ੍ਹੇ ਦੀ ਵੱਡੀ ਪ੍ਰਾਪਤੀ ਹੈ। ਡਿਪਟੀ ਕਮਿਸ਼ਨਰ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਦਿੱਤੇ ਜਾਣ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਤਨਾਮ ਸਿੰਘ ਬਾਠ, ਡਿਪਟੀ ਡੀਈਓ ਅੰਗਰੇਜ ਸਿੰਘ ਅਤੇ ਸਕੂਲਾਂ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ।

ਈਮੇਲ ਆਈਡੀ ਸਾਂਝੀ ਕੀਤੀ

ਵਿਦਿਆਰਥੀਆਂ ਨੂੰ ਸਹੀ ਮਾਰਗ ‘ਤੇ ਚੱਲਣ, ਸ਼ਾਰਟਕੱਟਾਂ ਤੋਂ ਬਚਣ ਅਤੇ ਵਿਚਲਿਤ ਹੋਏ ਬਿਨਾਂ ਲੰਬੇ ਸਮੇਂ ਦੇ ਟੀਚਿਆਂ ‘ਤੇ ਧਿਆਨ ਦੇਣ ਲਈ ਪ੍ਰੇਰਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਰਾਸ਼ਟਰ ਨਿਰਮਾਣ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਅਧਿਆਪਕਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ। ਉਨ੍ਹਾਂ ਕਿਸੇ ਵੀ ਮਦਦ ਲਈ ਵਿਦਿਆਰਥੀਆਂ ਨਾਲ ਆਪਣੀ ਈਮੇਲ ਆਈਡੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਜੇਕਰ ਉਹ ਉਨ੍ਹਾਂ ਦੀ ਮਦਦ ਚਾਹੁੰਦੇ ਹਨ ਤਾਂ ਫੀਡਬੈਕ ਭੇਜ ਸਕਣ।

ਇਹ ਵੀ ਪੜ੍ਹੋ :Annual Event Of The School : ਬੇਬੀ ਕਾਨਵੈਂਟ ਸਕੂਲ ਦਾ ਵਿਦਿਅਕ ਸੈਸ਼ਨ ਸਮਾਗਮ, ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

 

SHARE