Hope For Political Change
ਇੰਡੀਆ ਨਿਊਜ਼, ਮੋਹਾਲੀ
Hope For Political Change ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਦ ਲੋਕ ਸਿਆਸੀ ਤਬਦੀਲੀ ਦੀ ਆਸ ਰੱਖਦੇ ਹਨ। ਜ਼ਿਲ੍ਹੇ ਦੇ ਮੁੱਖ ਪਿੰਡ ਸੇਖਣ ਮਾਜਰਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ। ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਬਾਲਾ ਅਤੇ ਪੰਚਾਇਤ ਮੈਂਬਰ ਲਾਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਕੁਲਵੰਤ ਸਿੰਘ ਦੀ ਜਿੱਤ ਦਾ ਐਲਾਨ ਹੁੰਦਿਆਂ ਹੀ ਭਗੜੇ ਪਾਏ ਗਏ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।
ਰਾਜਾ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੇ ਬਦਲਾਅ ਲਿਆਉਣ ਦੇ ਵਿਸ਼ਵਾਸ ਨਾਲ ਵੋਟਾਂ ਪਾਈਆਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਭਗਵੰਤ ਸਿੰਘ ਮਾਨ ਜੋ ਸੀਐਮ ਬਣਨਗੇ, ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਧੀਆ ਪ੍ਰਸ਼ਾਸਨ ਕਰੇਗੀ। ਇਸ ਮੌਕੇ ਕੁਲਦੀਪ ਸਿੰਘ, ਕਮਲਜੀਤ ਸਿੰਘ, ਕੁਲਵੰਤ ਸਿੰਘ, ਗੁਰਦੀਪ ਸਿੰਘ, ਗੁਰਤੇਜ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਜੇਤੂ ਰਹੇ Hope For Political Change
ਮੋਹਾਲੀ ਦੇ ਸਾਬਕਾ ਮੇਅਰ ਰਹੇ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ। ਕੁਲਵੰਤ ਸਿੰਘ ਨੂੰ 69870 ਵੋਟਾਂ ਮਿਲੀਆਂ। ਕੁਲਵੰਤ ਸਿੰਘ ਨੇ 34000 ਦੀ ਲੀਡ ਕੀਤੀ। ਉਨ੍ਹਾਂ ਕਾਂਗਰਸ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਹਰਾਇਆ। ਸਿੱਧੂ ਨੂੰ 43037 ਵੋਟਾਂ ਮਿਲੀਆਂ। ਭਾਜਪਾ ਦੇ ਸੰਜੀਵ ਵਸ਼ਿਸ਼ਟ ਨੂੰ 17020 ਵੋਟਾਂ ਮਿਲੀਆਂ।
ਸਭ ਤੋਂ ਘੱਟ ਉਮਰ ਦੀ ਜੇਤੂ ਅਨਮੋਲ ਗਗਨ ਮਾਨ Hope For Political Change
ਵਿਧਾਨ ਸਭਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਅਨਮੋਲ ਗਗਨ ਮਾਨ ਜੇਤੂ ਰਹੇ। ਅਨਮੋਲ ਨੇ 78067 ਵੋਟਾਂ ਲੈ ਕੇ 38000 ਦੀ ਲੀਡ ਲਈ। ਅਕਾਲੀ ਦਲ ਦੇ ਰਣਜੀਤ ਗਿੱਲ 40349 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ। ਜਦਕਿ ਪ੍ਰਮਿੰਦਰ ਸੋਹਾਣਾ ਨੂੰ 9628 ਵੋਟਾਂ ਮਿਲੀਆਂ।
ਰੰਧਾਵਾ ਨੇ ਡੇਰਾ ਬਸੀ ਤੋਂ ਢਿੱਲੋਂ ਨੂੰ ਹਰਾਇਆ Hope For Political Change
ਹਲਕਾ ਡੇਰਾਬਸੀ ਤੋਂ ਆਮ ਆਦਮੀ ਪਾਰਟੀ ਦੇ ਕੁਲਜੀਤ ਰੰਧਾਵਾ ਸਾਢੇ 21ਹਜ਼ਾਰ ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਜਦਕਿ ਕਾਂਗਰਸ ਪਾਰਟੀ ਦੇ ਦੀਪਇੰਦਰ ਸਿੰਘ ਢਿੱਲੋਂ ਨੂੰ 48260 ਵੋਟਾਂ,ਅਕਾਲੀ ਦਲ ਦੇ ਐਨਕੇ ਸ਼ਰਮਾ ਨੂੰ 47678 ਵੋਟਾਂ ਮਿਲੀਆਂ। ਭਾਰਤੀ ਜਨਤਾ ਪਾਰਟੀ ਦੇ ਸੰਜੀਵ ਖੰਨਾ ਨੂੰ 26903 ਵੋਟਾਂ ਮਿਲੀਆਂ।
Also Read :Happy Birthday Captain Amarinder ਕੈਪਟਨ ਸਾਹਿਬ, ਜਨਮ ਦਿਨ ਦੇ ਨਾਲ ਜਿੱਤ ਦੀਆਂ ਅਗਾਊਂ ਵਧਾਈਆਂ: ਸੰਧੂ
Also Read :Challenges In Punjab ਪੰਜਾਬ ਵਿੱਚ ਨਵੀਂ ਸਰਕਾਰ v/s ਪੁਰਾਣੀਆਂ ਚੁਣੌਤੀਆਂ
Also Read :Again Marriage 70 ਸਾਲਾ ਸਾਬਕਾ ਵਿਧਾਇਕ ਨੇ 32 ਸਾਲਾ ਔਰਤ ਨਾਲ ਕੀਤਾ ਵਿਆਹ