ਜ਼ਿਲ੍ਹਾ ਪੁਲਿਸ ਵੱਲੋਂ ਹਾਊਸ ਫੈੱਡ ਕੰਪਲੈਕਸ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ House Fed Complex

0
228
House Fed Complex

House Fed Complex

ਜ਼ਿਲ੍ਹਾ ਪੁਲਿਸ ਵੱਲੋਂ ਹਾਊਸ ਫੈੱਡ ਕੰਪਲੈਕਸ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ

  • ਵਿਦਿਆਰਥੀਆਂ ਨੂੰ ਅਪੀਲ : ਜੇਕਰ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਦਾ ਪਤਾ ਚੱਲਦਾ ਹੈ ਤਾਂ ਪੁਲਿਸ ਨੂੰ ਸੂਚਿਤ ਕਰੋ
  • ਬਾਬਾ ਜ਼ੋਰਾਵਰ ਸਿੰਘ,ਮਕਾਣ ਉਸਾਰੀ ਸਭਾ ਦੇ ਪ੍ਰਧਾਨ ਕੌਰ ਸਿੰਘ,ਮੇਂਬਰ ਅਮਨਦੀਪ ਸਿੰਘ,ਸ਼ੇਰ ਸਿੰਘ ਵਲੋਂ ਪੁਲਿਸ ਟੀਮ ਦਾ ਧੰਨਵਾਦ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਹਾਊਸ ਫੈਡ ਕੰਪਲੈਕਸ ਸੁਸਾਇਟੀ ਬਨੂੜ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਹਾਊਸ ਫੈਡ ਵਿੱਚ ਕਿਰਾਏ ’ਤੇ ਰਹਿ ਰਹੇ ਵਿਦਿਆਰਥੀਆਂ ਤੋਂ ਇਲਾਵਾ ਰੇਸੀਡੈਂਟਸ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜਪੁਰਾ ਸੁਰਿੰਦਰ ਮੋਹਨ ਨੇ ਦੱਸਿਆ ਕਿ ਐਸਪੀ ਹੈੱਡ ਕੁਆਟਰ ਪਟਿਆਲਾ ਮੈਡਮ ਹਰਬੰਤ ਕੌਰ ਦੀ ਅਗਵਾਈ ਵਿੱਚ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ।

House Fed Complex

ਸੁਸਾਇਟੀ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਨਸ਼ੇ ਨਾ ਕਰਨ ਅਤੇ ਨਸ਼ਿਆਂ ਦੀ ਸਪਲਾਈ ਬਾਰੇ ਸਥਾਨਕ ਪੁਲੀਸ ਨੂੰ ਜਾਣਕਾਰੀ ਦੇਣ ਲਈ ਅਪੀਲ ਕੀਤੀ ਗਈ। ਵਰਨਣਯੋਗ ਹੈ ਕਿ 11 ਸਤੰਬਰ ਨੂੰ ਏਡੀਜੀਪੀ ਗੁਰਪ੍ਰੀਤ ਕੌਰ ਦੀਓ ਨੇ ਹਾਊਸ ਫੈਡ ਸੁਸਾਇਟੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਜਿਸ ਤੋਂ ਬਾਅਦ ਬਿਨਾਂ ਪੁਲਿਸ ਵੈਰੀਫਿਕੇਸ਼ਨ ਦੇ ਰਹਿਣ ਵਾਲੇ 12 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। House Fed Complex

ਸਮਾਜ ਵਿਰੋਧੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ

ਐਸ.ਪੀ ਹੈੱਡਕੁਆਟਰ ਮੈਡਮ ਹਰਬੰਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਤੋਂ ਸੁਚੇਤ ਰਹਿਣ। ਜੇਕਰ ਕਿਸੇ ਵੀ ਲੜਕੀ ਨਾਲ ਛੇੜਛਾੜ ਹੁੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸੇ ਵੀ ਸ਼ੱਕੀ ਵਿਅਕਤੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਮੈਡਮ ਹਰਬੰਤ ਕੌਰ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ‘ਤੇ ਸ਼ਿਕੰਜਾ ਕੱਸਣ ਲਈ ਪੁਲਿਸ ਦੀ ਗਸ਼ਤ ਵਧਾਈ ਜਾ ਰਹੀ ਹੈ | ਹਾਊਸ ਫੈੱਡ ਸੁਸਾਇਟੀ ਨੂੰ ਨੋਡਨ ਪੁਆਇੰਟ ਬਣਾਇਆ ਗਿਆ ਹੈ। House Fed Complex

ਹਾਊਸ ਫੇਡ ਕਮੇਟੀ ਨੇ ਪੁਲਿਸ ਕਾਰਵਾਈ ਦਾ ਸਵਾਗਤ ਕੀਤਾ

House Fed Complex

ਹਾਊਸ ਫੈਡ ਕੰਪਲੈਕਸ ਦਾ ਕੰਮ ਸੰਭਾਲ ਰਹੇ ਬਾਬਾ ਜ਼ੋਰਾਵਰ ਸਿੰਘ, ਮਕਾਣ ਉਸਾਰੀ ਸਭਾ ਦੇ ਮੁਖੀ ਕੌਰ ਸਿੰਘ,ਮੇਂਬਰ ਅਮਨਦੀਪ ਸਿੰਘ, ਸ਼ੇਰ ਸਿੰਘ ਨੇ ਪੁਲਿਸ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਲਗਾਇਆ ਗਿਆ ਜਾਗਰੂਕਤਾ ਕੈਂਪ ਸ਼ਲਾਘਾਯੋਗ ਕਦਮ ਹੈ| ਇਸਤਰ੍ਹਾਂ ਦੀ ਕਾਰਵਾਈ ਦੇ ਨਾਲ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ। ਪ੍ਰਧਾਨ ਕੌਰ ਸਿੰਘ ਨੇ ਪੁਲਿਸ ਅਫਸਰਾਂ ਦਾ ਧੰਨਵਾਦ ਅਤੇ ਅਪੀਲ ਕਰਦਿਆਂ ਕਿਹਾ ਕਿ ਸਮੇਂ-ਸਮੇਂ ‘ਤੇ ਹਾਊਸ ਫੈੱਡ ਕੰਪਲੈਕਸ ‘ਚ ਕੈਂਪ ਲਗਾਏ ਜਾਣ| House Fed Complex
Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation

Also Read :ਫਲੈਟ ਆਨਰਜ਼ ਨੂੰ ਰੇਂਟ ਹੋਲ੍ਡਰਸ ਦੀ ਪੁਲਸ ਵੈਰੀਫਿਕੇਸ਼ਨ ਲਈ ਪੱਤਰ ਭੇਜੇ ਗਏ ਹਨ: ਪ੍ਰਧਾਨ ਕੋਰ ਸਿੰਘ Sent Letters For Police Verification

Connect With Us : Twitter Facebook

 

SHARE