ਹਾਊਸ ਫੈਡ ਸੁਸਾਇਟੀ ਵਿੱਚ ਦੀਵਾਲੀ ਮੌਕੇ ਵੰਡੀ ਗਈ ਮਠਿਆਈ House Fed Society Banur

0
210
House Fed Society Banur

House Fed Society Banur

”ਦੀ ਬਾਬਾ ਜ਼ੋਰਾਵਰ ਮਕਾਨ ਉਸਾਰੀ ਸਭਾ” ਦੇ ਪ੍ਰਬੰਧਕਾਂ ਨੇ ਦੀਵਾਲੀ ਮੌਕੇ ਸਟਾਫ਼ ਨੂੰ ਮਠਿਆਈ ਵੰਡੀ

  • ਹਾਊਸ ਫੈਡ ਸੁਸਾਇਟੀ ਵਿੱਚ ਦੀਵਾਲੀ ਮੌਕੇ ਵੰਡੀ ਗਈ ਮਠਿਆਈ
  • ਦੀਵਾਲੀ ਖੁਸ਼ੀ ਦਾ ਤਿਉਹਾਰ ਹੈ,ਮਿਲ ਜੁੱਲ ਕੇ ਮਨਾਈਏ – ਪ੍ਰਧਾਨ ਕੌਰ ਸਿੰਘ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਹਾਊਸ ਫੈਡ ਸੋਸਾਇਟੀ ਬਨੂੜ ਵਿੱਚ ਰੱਖ-ਰਖਾਅ ਦਾ ਕੰਮ ਸੰਭਾਲ ਰਹੀ ਬਾਬਾ ਜ਼ੋਰਾਵਰ ਮਕਾਨ ਉਸਾਰੀ ਸਭਾ ਦੇ ਪ੍ਰਬੰਧਕਾਂ ਵੱਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਦੀਵਾਲੀ ਮੌਕੇ ਸਭਾ ਦੇ ਪ੍ਰਧਾਨ ਕੌਰ ਸਿੰਘ ਅਤੇ ਹੋਰ ਮੈਂਬਰਾਂ ਨੇ ਸਮੂਹ ਸਟਾਫ਼ ਨੂੰ ਮਠਿਆਈਆਂ ਵੰਡੀਆਂ |

House Fed Society Banur

House Fed Society Banur

ਮਿਲ ਕੇ ਦੀਵਾਲੀ ਮਨਾਈਏ

ਸਭਾ ਦੇ ਪ੍ਰਧਾਨ ਕੌਰ ਸਿੰਘ ਨੇ ਕਿਹਾ ਕਿ ਦੀਵਾਲੀ ਖੁਸ਼ੀ ਦਾ ਤਿਉਹਾਰ ਹੈ। ਸਾਰਿਆਂ ਨੂੰ ਮਿਲ ਕੇ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਅੱਜ ਦੀਵਾਲੀ ਮੌਕੇ ਸਮੁੱਚੇ ਸਟਾਫ਼ ਨੂੰ ਮਠਿਆਈਆਂ ਭੇਟ ਕੀਤੀਆਂ ਗਈਆਂ।

ਦੀਵਾਲੀ ਦੀਆਂ ਖੁਸ਼ੀਆਂ ਵਿੱਚ ਕਲੈਰੀਕਲ ਸਟਾਫ਼, ਸੁਰੱਖਿਆ ਅਮਲਾ ਅਤੇ ਪੁਲੀਸ ਮੁਲਾਜ਼ਮ ਸ਼ਾਮਲ ਹੋਏ।

House Fed Society Banur

House Fed Society Banur

ਸਰਕਾਰੀ ਨਿਯਮਾਂ ਦਾ ਖਿਆਲ ਰੱਖੋ

ਬਾਬਾ ਜੋਰਾਵਰ ਮਕਾਨ ਉਸਾਰੀ ਸਭਾ ਦੇ ਮੁਖੀ ਕੌਰ ਸਿੰਘ ਨੇ ਸੰਦੇਸ਼ ਵਿੱਚ ਕਿਹਾ ਕਿ ਦੀਵਾਲੀ ਮੌਕੇ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਹਰੀ ਦੀਵਾਲੀ ਮਨਾਈ ਜਾਵੇ। ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ।

House Fed Society Banur

House Fed Society Banur

ਅਸੀਂ ਵਿਕਾਸ ਲਈ ਵਚਨਬੱਧ ਹਾਂ

ਪ੍ਰਧਾਨ ਕੌਰ ਸਿੰਘ ਨੇ ਕਿਹਾ ਕਿ ਅਸੀਂ ਸੁਸਾਇਟੀ ਦੇ ਵਿਕਾਸ ਲਈ ਵਚਨਬੱਧ ਹਾਂ। ਸੁਸਾਇਟੀ ਦੇ ਵਸਨੀਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਅਸੀਂ ਸਾਰੇ ਇੱਥੇ ਇੱਕ ਪਰਿਵਾਰ ਵਾਂਗ ਹਾਂ।

ਸਭਾ ਵਲੋਂ ਸੁਸਾਇਟੀ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਅਮਨਦੀਪ ਸਿੰਘ,ਸ਼ੇਰ ਸਿੰਘ ਤੋਂ ਇਲਾਵਾ ਹੋਰ ਵੀ ਸਭਾ ਮੈਂਬਰ ਹਾਜ਼ਰ ਸਨ।

House Fed Society Banur

House Fed Society Banur

Also Read :ਜ਼ਿਲ੍ਹਾ ਪੁਲਿਸ ਵੱਲੋਂ ਹਾਊਸ ਫੈੱਡ ਕੰਪਲੈਕਸ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ House Fed Complex

Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation

Also Read :ਫਲੈਟ ਆਨਰਜ਼ ਨੂੰ ਰੇਂਟ ਹੋਲ੍ਡਰਸ ਦੀ ਪੁਲਸ ਵੈਰੀਫਿਕੇਸ਼ਨ ਲਈ ਪੱਤਰ ਭੇਜੇ ਗਏ ਹਨ: ਪ੍ਰਧਾਨ ਕੋਰ ਸਿੰਘ Sent Letters For Police Verification

Connect With Us : Twitter Facebook

 

SHARE