House-To-House Dengue Survey In Dera Bassi
ਡੇਂਗੂ ਸਰਵੇ ਟੀਮਾਂ ਵੱਲੋਂ ਡੇਰਾਬੱਸੀ ਵਿੱਚ ਘਰ-ਘਰ ਸਰਵੇ
* ਟੀਮਾਂ ਵੱਲੋਂ 201 ਘਰਾਂ ਦਾ ਸਰਵੇ
* ਦਫਤਰ ਵਿਚੋਂ ਡੇਂਗੂ ਦਾ ਲਾਰਵਾ ਮਿਲਣ ਤੇ ਸੰਸਥਾ ਦੇ ਮੁਖੀ ਤੋ ਜੁਰਮਾਨਾ ਵਸੂਲਿਆ ਜਾਵੇਗਾ
* ਹਰ ਸੁਕਰਵਾਰ ਨੂੰ ਡਰਾਈ-ਡੇ ਵਜੋਂਂ ਮਨਾਇਆ ਜਾਵੇ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਦਲਦੇ ਮੌਸਮ ਵਿੱਚ ਡੇਂਗੂ ਤੋਂ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਹਿਆ ਹੈ। ਡਾ. ਅਦਰਸਪਾਲ ਕੌਰ ਸਿਵਲ ਸਰਜਨ ਐਸ.ਏ.ਐਸ ਨਗਰ ਦੇ ਦਿਸਾ ਨਿਰਦੇਸਾ ਅਨੁਸਾਰ ਡਾ.ਸਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨਲ ਹਸਪਤਾਲ ਡੇਰਾਬਸੀ ਦੀ ਅਗਵਾਈ ਹੇਠ ਅਤੇ ਨਗਰ ਕੋਸਲ ਡੇਰਾਬਸੀ ਦੇ ਸਹਿਯੋਗ ਨਾਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਡੇਂਗੂ ਸਰਵੇ ਦੇ ਤਹਿਤ ਗਠਿਤ ਟੀਮਾਂ ਵੱਲੋਂ ਸਾਂਝੀ ਮੁਹਿੰਮ ਤਹਿਤ ਡੇਰਾਬੱਸੀ ਦੇ ਸ਼ਕਤੀਨਗਰ ਦੇ ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ। House-To-House Dengue Survey In Dera Bassi
ਡੇਂਗੂ ਦਾ ਲਾਰਵਾ ਮਿਲਣ ਤੇ ਚਲਾਨ
SMO ਡੇਰਾਬਸੀ ਡਾ.ਸਗੀਤਾ ਜੈਨ ਨੇ ਦੱਸਿਆ ਕਿ ਟੀਮਾਂ ਵੱਲੋਂ 201 ਘਰਾਂ ਦਾ ਸਰਵੇ ਕੀਤਾ। ਸਰਵੇ ਦੌਰਾਨ 670 ਕੰਟੇਨਰ ਚੈਕ ਕੀਤੇ ਗਏ। ਇੱਕ ਘਰ ਦੇ ਕੰਟੇਨਰ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ ਜਿਸ ਦਾ ਮੌਕੇ `ਤੇ 100 ਰੁਪਏ ਦਾ ਚਲਾਨ ਕੀਤਾ ਗਿਆ। ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਸਟੋਰ ਕੀਤੇ ਪਾਣੀ ਨੂੰ ਢੱਕ ਕੇ ਰੱਖਿਆ ਜਾਵੇ। ਡੇਂਗੂ ਤੇ ਮਲੇਰੀਆ ਦਾ ਮੱਛਰ ਸਾਫ ਖੜੇ ਪਾਣੀ ਵਿਚ ਪੈਂਦਾ ਹੁੰਦਾ ਹੈ।ਇਸ ਲਈ ਖੱੜੇ ਪਾਣੀ ਵਿੱਚ ਕਾਲਾ ਸੜਿਆ ਹੋਇਆ ਤੇਲ ਪਾ ਦਿੱਤਾ ਜਾਵੇ।ਘਰਾਂ ਦੀਆਂ ਜਾਲੀਆ ਨੂੰ ਠੀਕ ਕਰਵਾ ਲਿਆ ਜਾਵੇ ਅਤੇ ਸਰੀਰ ਨੂੰ ਪੂਰੀ ਤਰਾਂ ਢੱਕਣ ਵਾਲੇ ਕੱਪੜੇ ਪਹਿਣੇ ਜਾਣ ਜਾ ਸੋਣ ਲੱਗੇ ਮੱਛਰਦਾਨੀ ਦਾ ਪ੍ਰਯੋਗ ਕੀਤਾ ਜਾਵੇ। House-To-House Dengue Survey In Dera Bassi
ਹਰ ਸੁਕਰਵਾਰ ਨੂੰ ਡਰਾਈ-ਡੇ
ਟੀਮ ਨੇ ਸਰਕਾਰੀ ਅਧਿਕਾਰੀਆਂ ਤੇ ਸਮੂਹ ਵਾਸੀਆ ਨੂੰ ਅਪੀਲ ਹੈ ਕਿ ਹਰ ਸੁਕਰਵਾਰ ਨੂੰ ਡਰਾਈ-ਡੇ ਵਜੋਂਂ ਮਨਾਇਆ ਜਾਵੇ। ਜੇਕਰ ਕਿਸੇ ਦਫਤਰ ਵਿਚੋਂ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਸੰਸਥਾ ਦੇ ਮੁਖੀ ਤੋ ਜੁਰਮਾਨਾ ਵਸੂਲਿਆ ਜਾਵੇਗਾ। ਕੂਲਰਾਂ ਨੂੰ ਹਫਤੇ ਵਿੱਚ ਇੱਕ ਵਾਰ ਸੁਕਾਇਆ ਜਾਵੇ ਜਾਨਵਰਾਂ ਅਤੇ ਪੰਛੀਆ ਲਈ ਰੱਖੇ ਪਾਣੀ ਦੇ ਬਰਤਨਾਂ ਨੂੰ ਹਫਤੇ ਵਿੱਚ ਇਕ ਵਾਰੀ ਖਾਲੀ ਕਰਕੇ ਸੁਕਾਇਆ ਜਾਵੇ।ਇਸ ਮੌਕੇ ਉਪਰੋਕਤ ਤੋਂ ਇਲਾਵਾ ਰਜਿੰਦਰ ਸਿੰਘ ਹੈਲਥ ਇੰਸਪੈਕਟਰ,ਸਿਹਤ ਕਰਮਚਾਰੀ ਦਲਜੀਤ ਸਿੰਘ ਐਸ.ਆਈ ਨਗਰ ਕੋਸਲ ਦੀ ਟੀਮ ਨੇ ਸਮੂਲੀਅਤ ਕੀਤੀ । House-To-House Dengue Survey In Dera Bassi
Connect With Us : Twitter Facebook