ਹਾਊਸਫੈੱਡ ਸੁਸਾਇਟੀ’ਚ ਵਿਸਾਖੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ Housefed Society

0
182
Housefed Society

Housefed Society

ਹਾਊਸਫੈੱਡ ਸੁਸਾਇਟੀ’ਚ ਵਿਸਾਖੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ 

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹਾਊਸਫੈੱਡ ਸੁਸਾਇਟੀ ਬਨੂੜ ਦੇ ਗੇਟ ‘ਤੇ ਠੰਡੇ ਮਿੱਠੇ ਜਲ ਦੀ ਲਗਾਈ ਗਈ ਛਬੀਲ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਖ਼ਾਲਸਾ ਸਾਜਨਾ ਦਿਵਸ ਮੌਕੇ ਹਾਊਸਫੈੱਡ ਸੁਸਾਇਟੀ ਬਨੂੜ ਦੇ ਗੇਟ ‘ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਸ਼ਰਧਾਲੂਆਂ ਨੇ ਛਬੀਲ ਵਿੱਚ ਮਿੱਠਾ ਜਲ ਛਕ ਕੇ ਸੇਵਾ ਵੀ ਕੀਤੀ। ਹਾਊਸਫੈੱਡ ਸੁਸਾਇਟੀ ਵਿੱਚ ਰੱਖ-ਰਖਾਅ ਦਾ ਕੰਮ ਸੰਭਾਲ ਰਹੀ ਬਾਬਾ ਜ਼ੋਰਾਵਰ ਸਿੰਘ ਮਕਾਨ ਉਸਾਰੀ ਸਭਾ ਵਲੋਂ ਛਬੀਲ ਲਗਾਉਂਣ ਦਾ ਉੱਧਮ ਕੀਤਾ ਗਿਆ। Housefed Society

ਵਿਸਾਖੀ ਦਿਵਸ ਨੂੰ ਸਮਰਪਿਤ ਛਬੀਲ – ਪ੍ਰਧਾਨ ਕੌਰ ਸਿੰਘ

Housefed Society

ਹਾਊਸਫੈੱਡ ਸੁਸਾਇਟੀ ਵਿੱਚ ਰੱਖ-ਰਖਾਅ ਦਾ ਕੰਮ ਸੰਭਾਲ ਰਹੀ ਬਾਬਾ ਜ਼ੋਰਾਵਰ ਸਿੰਘ ਮਕਾਨ ਉਸਾਰੀ ਸਭਾ ਦੇ ਮੁਖੀ ਮਾਸਟਰ ਕੌਰ ਸਿੰਘ ਨੇ ਦੱਸਿਆ ਕਿ ਸਭਾ ਵੱਲੋਂ ਵਿਸਾਖੀ ਦਿਵਸ ਨੂੰ ਸਮਰਪਿਤ ਛਬੀਲ ਲਗਾਈ ਗਈ ਹੈ। ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਸੰਗਤਾਂ ਨੂੰ ਮਿੱਠਾ ਜਲ ਛਕਾਇਆ ਗਿਆ। ਇਸ ਮੌਕੇ ਸਭਾ ਦੇ ਮੈਂਬਰ ਅਮਨਦੀਪ ਸਿੰਘ, ਸ਼ੇਰ ਸਿੰਘ, ਜੋਸ਼ ਇੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ। Housefed Society

ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ

 

ਜ਼ਿਕਰਯੋਗ ਹੈ ਕਿ ਖਾਲਸਾ ਸਾਜਨਾ ਦਿਵਸ ਮੌਕੇ ਮਨਾਏ ਜਾ ਰਹੇ ਵਿਸਾਖੀ ਦੇ ਤਿਉਹਾਰ ਮੌਕੇ ਬਨੂੜ ਖੇਤਰ ਦੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਮੱਥਾ ਟੇਕਿਆ। ਇਸ ਮੌਕੇ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। Housefed Society

Also Read :ਬ੍ਰਿਜ ਲਾਲ ਜਾਸਲਾ ਸਰਬ-ਸੰਮਤੀ ਨਾਲ ਚੁਣੇ ਗਏ ਬਸਪਾ ਦੇ ਹਲਕਾ ਰਾਜਪੁਰਾ ਦੇ ਪ੍ਰਧਾਨ Bahujan Samaj Party

Also Read :MP ਕੋਟੇ ਦਾ ਬਜਟ ਆਉਣ ‘ਤੇ 20 ਲੱਖ ਦੀ ਗ੍ਰਾਂਟ ਗਊਸ਼ਾਲਾ ਨੂੰ ਸੌਂਪੀ ਜਾਵੇਗੀ-ਪ੍ਰਨੀਤ ਕੌਰ Maharani Praneet Kaur

Also Read :ਸਮਾਜ ਸੇਵਾ ਲਈ ਖੂਨਦਾਨ ਜਰੂਰ ਕਰੋ – ਐਸ.ਐਮ.ਐਸ ਸੰਧੂ Blood Donation Camphttps://indianewspunjab.com/punjab-news/blood-donation-camp-3/

Also Read :ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅੱਜ ਬਨੂੜ ਪਹੁੰਚ ਰਹੇ ਹਨ Member of Parliament Maharani Praneet Kaur

Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights

Connect With Us : Twitter Facebook

SHARE