Illegal Cuts Made On Highways ਹਾਈਵੇਅ’ਤੇ ਬਣੇ ਗੈਰ-ਕਾਨੂੰਨੀ ਕੱਟ ਤੋਂ ਲੰਘਦੀਆਂ ਜ਼ਮੀਨਦੋਜ਼ ਤਾਰਾਂ ਪਲਾਸਟਿਕ ਵਿੱਚੋਂ ਨਿਕਲੀਆਂ ਬਾਹਰ  

0
363
Illegal Cuts Made On Highways

Illegal Cuts Made On Highways

ਹਾਈਵੇਅ’ਤੇ ਬਣੇ ਗੈਰ-ਕਾਨੂੰਨੀ ਕੱਟ ਤੋਂ ਲੰਘਦੀਆਂ ਜ਼ਮੀਨਦੋਜ਼ ਤਾਰਾਂ ਪਲਾਸਟਿਕ ਵਿੱਚੋਂ ਨਿਕਲੀਆਂ ਬਾਹਰ

-ਮੋਟਰਸਾਈਕਲ ਦੀ ਬਾਡੀ ਇਨ੍ਹਾਂ ਤਾਰਾਂ ਨੂੰ ਛੂੰਹਦੀ ਹੈ

 ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਇਹ ਲਾਪ੍ਰਵਾਹੀ ਭਾਵੇਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੀ ਹੋਵੇ ਜਾਂ ਲੋਕਾਂ ਦੀ ਪਰ ਇਹ ਗਲਤੀ ਕਿਸੇ ਵੀ ਸਮੇਂ ਕਿਸੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ।

ਟਰੱਕ ਯੂਨੀਅਨ ਦੇ ਕੋਆਰਡੀਨੇਟਰ ਪਵਿੱਤਰ ਸਿੰਘ ਧਰਮਗੜ੍ਹ ਨੇ ਦੱਸਿਆ ਕਿ ਬਨੂੜ ਬੱਸ ਸਟੈਂਡ ਨੇੜੇ ਹਾਈਵੇਅ ’ਤੇ ਦੋ-ਪਹੀਆ ਵਾਹਨਾਂ ਲਈ ਸੜਕ ਪਾਰ ਕਰਨ ਲਈ ਗੈਰ-ਕਾਨੂੰਨੀ ਕੱਟ ਬਣਾਇਆ ਗਿਆ ਹੈ। ਇਹ ਕੱਟ ਪੂਲ ਹੇਠਾਂ ਉਤਰਦੇ ਹੀ ਹਾਈਵੇ ‘ਤੇ ਬਣਿਆ ਹੈ। ਇਸ ਕੱਟ ਨੂੰ ਪਾਰ ਕਰਦੇ ਸਮੇਂ ਜ਼ੀਰਕਪੁਰ ਵਾਲੇ ਪਾਸੇ ਤੋਂ ਆਉਣ ਵਾਲੀ ਤੇਜ਼ ਰਫ਼ਤਾਰ ਟਰੈਫ਼ਿਕ ਨਜ਼ਰ ਨਹੀਂ ਆਉਂਦੀ। ਇੱਥੇ ਕਈ ਹਾਦਸੇ ਹੋ ਚੁੱਕੇ ਹਨ। ਪਵਿੱਤਰ ਸਿੰਘ ਨੇ ਦੱਸਿਆ ਕਿ ਰੋਡ ਸੇਫਟੀ ਟੀਮ ਵੱਲੋਂ ਕੀਤੇ ਸਰਵੇ ਦੌਰਾਨ ਇਨ੍ਹਾਂ ਵਿੱਚੋਂ ਕੁਝ ਇੰਲੀਗਲ ਕੱਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਕੰਮ ਸਹੀ ਢੰਗ ਨਾਲ ਨਾ ਹੋਣ ਕਾਰਨ ਇਹ ਸਮੱਸਿਆ ਬਣੀ ਹੋਈ ਹੈ।

Illegal Cuts Made On Highways

ਤਾਰਾਂ ਬਾਹਰ ਨਿਕਲੀਆਂ

Illegal Cuts Made On Highways

ਹਾਈਵੇਅ ’ਤੇ ਸੜਕ ਦੇ ਡਿਵਾਈਡਰਾਂ ’ਤੇ ਲਾਈਟਾਂ ਲਈ ਜ਼ਮੀਨਦੋਜ਼ ਤਾਰਾਂ ਲੰਘ ਰਹੀਆਂ ਹਨ। ਅਣਅਧਿਕਾਰਤ ਕੱਟ ਨਾਲ ਵਾਹਨ ਲੰਘਣ ਕਾਰਨ ਬਿਜਲੀ ਦੀਆਂ ਤਾਰਾਂ ਦੀ ਪਲਾਸਟਿਕ ਘੱਸ ਚੁੱਕੀ ਹੈ ਤੇ ਤਾਰਾਂ ਵਿੱਚੋਂ ਬਾਹਰ ਨਿਕਲੀਆਂ ਹੋਈਆਂ ਹਨ। ਟਰਾਂਸਪੋਰਟ ਕੋਆਰਡੀਨੇਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਦੀ ਬਾਡੀ ਇਨ੍ਹਾਂ ਤਾਰਾਂ ਨੂੰ ਛੂੰਹਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਮੋਟਰਸਾਈਕਲ ਪਾਰ ਕਰਦੇ ਸਮੇਂ ਨੌਜਵਾਨ ਨੂੰ ਕਰੰਟ ਲੱਗ ਗਿਆ ਸੀ। ਪਰ ਉਸ ਦਾ ਬਚਾ ਹੋ ਗਿਆ ਸੀ। ਪਵਿੱਤਰ ਸਿੰਘ ਨੇ ਕਿਹਾ ਕਿ ਇਹ ਲਾਪ੍ਰਵਾਹੀ ਭਾਵੇਂ ਕਿਸੇ ਵਿਭਾਗ ਦੀ ਹੋਵੇ ਜਾਂ ਇੱਥੋਂ ਲੰਘਣ ਵਾਲੇ ਲੋਕਾਂ ਦੀ,ਪਰ ਇਹ ਕਿਸੇ ਵੇਲੇ ਵੀ ਘਾਤਕ ਸਿੱਧ ਹੋ ਸਕਦੀ ਹੈ। ਇਸ ਵੱਲ ਧਿਆਨ ਦੇਣ ਦੀ ਲੋੜ ਹੈ। Illegal Cuts Made On Highways

ਟੈਂਡਰ ਖਤਮ ਹੋ ਗਿਆ ਹੈ

NHAI

NHAI ਤੋਂ ਸਾਨੂੰ ਜੋ ਮੇਨਟੇਨੈਂਸ ਟੈਂਡਰ ਮਿਲਿਆ ਸੀ ਉਹ ਖਤਮ ਹੋ ਗਿਆ ਹੈ। ਪਰ ਫਿਰ ਵੀ ਉਕਤ ਨੁਕਤੇ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਨੂੰ ਇੰਸਾਨੀਅਤ ਵਜੋਂ ਠੀਕ ਕੀਤਾ ਜਾਵੇਗਾ।
ਹਰਪ੍ਰੀਤ ਸਿੰਘ, ਸਾਬਕਾ ਮੇਨਟੀਨੈਂਸ ਇੰਚਾਰਜ। Illegal Cuts Made On Highways

Also Read :Sports Competition By ITI Banur ਆਈਟੀਆਈ ਬਨੂੜ ਵਿੱਚ ਸਿਖਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ

Also Read :Blessings ReceivedBy President Kulwinder Singh ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਤਾਜ਼ ਯੋਗ ਵਿਅਕਤੀ ਦੇ ਸਿਰ ਸਜਿਆ: ਬਾਬਾ ਦਿਲਬਾਗ ਸਿੰਘ

Connect With Us : Twitter Facebook

SHARE