ਨਾਜਾਇਜ਼ ਮਾਈਨਿੰਗ: ਐਸਵਾਈਐਲ ਨਹਿਰ ‘ਤੇ ਪੈਮਾਇਸ਼ ਲਈ ਪਹੁੰਚੇ ਮਾਈਨਿੰਗ ਵਿਭਾਗ ਦੇ ਅਧਿਕਾਰੀ Illegal Mining

0
192
Illegal Mining On SYL Canal

Illegal Mining

ਨਾਜਾਇਜ਼ ਮਾਈਨਿੰਗ: ਐਸਵਾਈਐਲ ਨਹਿਰ ‘ਤੇ ਪੈਮਾਇਸ਼ ਲਈ ਪਹੁੰਚੇ ਮਾਈਨਿੰਗ ਵਿਭਾਗ ਦੇ ਅਧਿਕਾਰੀ

  • ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਨੰਡਿਆਲੀ ਨੇ ਰਾਤ ਸਮੇਂ ਟਰੈਕਟਰ-ਟਰਾਲੀ ਰਾਹੀਂ ਨਹਿਰ ਦੇ ਕਿਨਾਰਿਆਂ ਤੋਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦਾ ਵੀਡੀਓ ਵਾਇਰਲ ਕਰ ਕੇ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਸੀ।

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਖੇਤਰ ਵਿੱਚੋਂ ਲੰਘਦੀ ਐਸਵਾਈਐਲ ਨਹਿਰ ਵਿੱਚੋਂ ਲਗਾਤਾਰ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸੁਰਖੀਆਂ ਵਿੱਚ ਆਉਣ ਮਗਰੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਮੰਗਲਵਾਰ ਸਵੇਰੇ 11 ਵਜੇ ਮੌਕੇ ਦਾ ਜਾਇਜ਼ਾ ਲੈਣ ਪਹੁੰਚੀ। ਟੀਮ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਐਸਵਾਈਐਲ ਨਹਿਰ ਦੇ ਕਿਨਾਰਿਆਂ ਦੀ ਮਿਣਤੀ ਕੀਤੀ ਜਿੱਥੋਂ ਮਿੱਟੀ ਚੁੱਕੀ ਗਈ ਸੀ।

ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੀ ਤਰਫੋਂ ਕੁਝ ਲੋਕਾਂ ਦੇ ਨਾਵਾਂ ਦਾ ਖੁਲਾਸਾ ਹੋਇਆ ਹੈ, ਜਿਨ੍ਹਾਂ ਨੇ ਨਾਜਾਇਜ਼ ਤੌਰ ‘ਤੇ ਮਿੱਟੀ ਦੀ ਲਿਫਟਿੰਗ ਕੀਤੀ ਹੈ। ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। Illegal Mining

100 ਫੁੱਟ ਦੇ ਘੇਰੇ ਤੋਂ ਗਾਇਬ ਹੋ ਗਈ ਮਿੱਟੀ

ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਖਾਨਪੁਰ ਤੋਂ ਗੱਜੂ ਖੇੜਾ ਸੜਕ ਦੇ ਪੁਲ ਨੇੜੇ ਨਹਿਰ ਦੇ ਦੋਵੇਂ ਪਾਸੇ ਪੈਮਾਇਸ਼ ਕੀਤੀ ਗਈ। ਨਹਿਰ ਦੇ 100 ਫੁੱਟx55 ਫੁੱਟ x23 ਫੁੱਟ ਦੇ ਹਿੱਸੇ ਤੋਂ ਮਿੱਟੀ ਗਾਇਬ ਸੀ। ਨਹਿਰ ਦੇ ਵੱਖ-ਵੱਖ ਹਿੱਸਿਆਂ ਦਾ ਨਿਰੀਖਣ ਕੀਤਾ ਗਿਆ। ਭਟੀਰਸ ਤੋਂ, ਗੜ੍ਹੀ ਪਿੰਡ ਦੇ ਨੇੜੇ ਮਿੱਟੀ ਦੀ ਖੁਦਾਈ ਦੇ ਨਿਸ਼ਾਨ ਦੇਖੇ ਗਏ ਸਨ। ਇਸ ਤੋਂ ਇਲਾਵਾ ਉਚਾ ਖੇੜਾ ਅਤੇ ਹਿਦਾਇਤਪੁਰਾ ਪਿੰਡ ਵਿਚਕਾਰ ਸਰਵੇ ਕੀਤਾ ਗਿਆ। ਵੱਡੀ ਗਿਣਤੀ ਵਿੱਚ ਗੈਰ-ਕਾਨੂੰਨੀ ਮਿੱਟੀ ਦੀ ਖੁਦਾਈ ਦੇ ਚਿਨ ਨੋਟ ਕੀਤੇ ਗਏ। Illegal Mining

ਕਿਸਾਨ ਆਗੂ ਨੇ ਕੀਤੀ ਵੀਡੀਓ ਵਾਇਰਲ

Illegal Mining On SYL Canal

ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਨੰਡਿਆਲੀ ਨੇ ਰਾਤ ਸਮੇਂ ਟਰੈਕਟਰ-ਟਰਾਲੀ ਰਾਹੀਂ ਨਹਿਰ ਦੇ ਕਿਨਾਰਿਆਂ ਤੋਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦਾ ਵੀਡੀਓ ਵਾਇਰਲ ਕਰ ਕੇ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਈਨਿੰਗ ਵਿਭਾਗ,ਮੁਹਾਲੀ ਅਤੇ ਰਾਜਪੁਰਾ ਦੇ ਅਧਿਕਾਰੀ ਹਰਕਤ ਵਿੱਚ ਆ ਗਏ। ਜਿਸ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਪ੍ਰਭਾਵਿਤ ਖੇਤਰ ਦੀ ਮਿਣਤੀ ਕਰਕੇ ਰਿਪੋਰਟ ਤਿਆਰ ਕੀਤੀ ਹੈ। Illegal Mining

ਪੁਲਿਸ ਨੂੰ ਸ਼ਿਕਾਇਤ ਦਿੱਤੀ 

Illegal Mining On SYL Canal

ਮਾਈਨਿੰਗ ਵਿਭਾਗ ਦੇ ਜੇ.ਈ ਅੰਮ੍ਰਿਤਪਾਲ ਸਿੰਘ ਤੇ ਟੀਮ ਨੇ ਦਸਿਆ ਅੱਜ ਐਸਵਾਈਐਲ ਨਹਿਰ ਦੇ ਕੰਢੇ ਜਾਇਜ਼ਾ ਲਿਆ ਗਿਆ। ਵੱਡੇ ਪੱਧਰ ‘ਤੇ ਮਿੱਟੀ ਦੀ ਖੁਦਾਈ ਕੀਤੀ ਗਈ ਹੈ। ਪਿੰਡ ਦੇ ਲੋਕਾਂ ਵੱਲੋਂ ਦਿੱਤੇ ਗਏ ਨਾਵਾਂ ਖ਼ਿਲਾਫ਼ ਥਾਣਾ ਬਨੂੜ ਵਿਖੇ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਐਸ.ਡੀ.ਓ ਰਾਜਪੁਰਾ ਵੱਲੋਂ ਐਸ.ਡੀ.ਐਮ ਰਾਜਪੁਰਾ ਅਤੇ ਡੀ.ਐਸ.ਪੀ ਨੂੰ ਵੀ ਸ਼ਿਕਾਇਤ ਦਿੱਤੀ ਜਾ ਰਹੀ ਹੈ। Illegal Mining

Also Read :SMS Sandhu ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਕੀਤੀ ਚਿੰਤਾ ਜ਼ਾਹਿਰ Increasing Cases Of Drug

Also Read :HC ਨੇ ਨਗਰ ਕੌਂਸਲ ਬਨੂੜ ਨੂੰ ਜਾਰੀ ਕੀਤੇ ਹੁਕਮ Municipal Council Banur

Also Read :ਪਿੰਡ ਕਰਾਲਾ ਦੀ ਪੰਚਾਇਤ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ Panchayat Of Village Karala

Connect With Us : Twitter Facebook

SHARE