ਐੱਸ.ਵਾਈ.ਐੱਲ ਨਹਿਰ ‘ਤੇ ਨਾਜਾਇਜ਼ ਮਾਈਨਿੰਗ ਦਾ ਮਾਮਲਾ Illegal Mining

0
189
Illegal Mining

Illegal Mining

ਨਾਜਾਇਜ਼ ਮਾਈਨਿੰਗ ਦਾ ਮਾਮਲਾ:ਹੁਣ ਜੰਗਲਾਤ ਵਿਭਾਗ ਵੀ ਹਰਕਤ ‘ਚ ਆਇਆ

  • ਐੱਸ.ਵਾਈ.ਐੱਲ ਨਹਿਰ ‘ਤੇ ਨਾਜਾਇਜ਼ ਮਾਈਨਿੰਗ ਦਾ ਮਾਮਲਾ
  • ਮਾਈਨਿੰਗ ਵਿਭਾਗ ਦੀ ਟੀਮ ਅਤੇ ਇੰਟੈਲੀਜੈਂਸ ਦੀ ਟੀਮ ਨੇ ਐਸਵਾਈਐਲ ਨਹਿਰ ਦਾ ਜਾਇਜ਼ਾ ਲਿਆ ਸੀ

ਕੁਲਦੀਪ ਸਿੰਘ ਇੰਡੀਆ ਨਿਊਜ਼ (ਮੋਹਾਲੀ)
ਬਨੂੜ ਖੇਤਰ ਵਿੱਚੋਂ ਲੰਘਦੀ ਐਸਵਾਈਐਲ ਨਹਿਰ ਵਿੱਚੋਂ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਹੁਣ ਜੰਗਲਾਤ ਵਿਭਾਗ ਪੰਜਾਬ ਵੀ ਹਰਕਤ ਵਿੱਚ ਆ ਗਿਆ ਹੈ। ਬੁੱਧਵਾਰ ਦੁਪਹਿਰ ਨੂੰ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਐਸਵਾਈਐਲ ਨਹਿਰ ਦੇ ਕਿਨਾਰੇ ਜਾਇਜ਼ਾ ਲੈਣ ਪਹੁੰਚੀ, ਜਿੱਥੋਂ ਮਿੱਟੀ ਦੀ ਖੁਦਾਈ ਦੌਰਾਨ ਰੁੱਖਾਂ ਅਤੇ ਪੌਦਿਆਂ ਨੂੰ ਨੁਕਸਾਨ ਪਹੁੰਚਿਆ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨ ਆਗੂ ਦੀ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਗਈ ਹੈ।

Illegal Mining

ਇਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ ਨੇ ਕਿਹਾ ਕਿ ਮਿੱਟੀ ਦੀ ਨਾਜਾਇਜ਼ ਮਾਈਨਿੰਗ ਵੱਡੇ ਪੱਧਰ ’ਤੇ ਹੋ ਰਹੀ ਹੈ। ਜੰਗਲਾਤ ਵਿਭਾਗ ਦੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। Illegal Mining

ਨਹਿਰੀ ਕਿਨਾਰਿਆਂ ਦਾ ਜਾਇਜ਼ਾ ਲਿਆ

Illegal Mining

ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਐਸਵਾਈਐਲ ਨਹਿਰ ਦੇ ਨਾਲ-ਨਾਲ ਕਈ ਥਾਵਾਂ ਦਾ ਮੁਆਇਨਾ ਕੀਤਾ ਜਿੱਥੇ ਮਿੱਟੀ ਦੀ ਖੁਦਾਈ ਦੇ ਨਾਲ-ਨਾਲ ਦਰੱਖਤ ਅਤੇ ਪੌਦੇ ਵੀ ਗਾਇਬ ਸਨ। ਅਧਿਕਾਰੀਆਂ ਨੇ ਉਸ ਜਗ੍ਹਾ ਦਾ ਵੀ ਦੌਰਾ ਕੀਤਾ ਜਿੱਥੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਮਿੱਟੀ ਚੁੱਕਣ ਦੀ ਰਿਪੋਰਟ ਤਿਆਰ ਕੀਤੀ ਸੀ, ਆਪਣੀ ਰਿਪੋਰਟ ਵਿੱਚ 100 ਫੁੱਟ ਗੁਣਾ 50 ਫੁੱਟ 23 ਫੁੱਟ ਦਾ ਜ਼ਿਕਰ ਕੀਤਾ ਸੀ। Illegal Mining

ਕਿਸਾਨ ਆਗੂ ਨੇ ਕੀਤੀ ਵੀਡੀਓ ਵਾਇਰਲ

Illegal Mining

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਨੰਡਿਆਲੀ ਵਲੋਂ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਰਾਤ ਸਮੇਂ ਐਸਵਾਈਐਲ ਨਹਿਰ ਦੇ ਕਿਨਾਰੇ ਤੋਂ ਟਰੈਕਟਰ-ਟਰਾਲੀ ਰਾਹੀਂ ਮਿੱਟੀ ਭਰ ਕੇ ਸਪਲਾਈ ਕੀਤੀ ਜਾ ਰਹੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਇੰਟੈਲੀਜੈਂਸ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਬਨਾੜ ਵਿਖੇ ਮਾਈਨਿੰਗ ਐਕਟ ਅਤੇ ਧਾਰਾ 379 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। Illegal Mining

ਜਾਂਚ ਜਾਰੀ ਹੈ

Illegal Mining

ਰਾਕੇਸ਼ ਕੁਮਾਰ,ਬਲਾਕ ਅਫਸਰ ਰਾਜਪੁਰਾ ਰੇਂਜ, ਜੰਗਲਾਤ ਵਿਭਾਗ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਬਲਵੰਤ ਸਿੰਘ ਨੰਡਿਆਲੀ ਕਿਸਾਨ ਆਗੂ ਵੱਲੋਂ ਦਿੱਤੀ ਗਈ। ਅੱਜ ਮੌਕਾ ਦੇਖਿਆ ਹੈ। ਇਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਮਾਮਲੇ ਸਬੰਧੀ ਜਾਂਚ ਜਾਰੀ ਹੈ। Illegal Mining

Also Read :ਆਮ ਆਦਮੀ ਪਾਰਟੀ ਵਧ ਰਹੀ ਹੈ ਰੁਜ਼ਗਾਰ ਦੇਣ ਵੱਲ:ਐਡਵੋਕੇਟ ਬਿਕਰਮਜੀਤ ਪਾਸੀ Aam Aadmi Party

Also Read :ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸੁਖਮਨੀ ਸਾਹਿਬ ਦਾ ਪਾਠ ਅਤੇ ਲੰਗਰ ਲਗਾਇਆ Recitation Of Sukhmani Sahib

Also Read :ਟਰੱਕ ਯੂਨੀਅਨ ਬਨੂੜ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ Follow Traffic Rules

Also Read :ਨਗਰ ਕੌਂਸਲ NOC ਮਾਮਲੇ ਵਿੱਚ ਭਾਜਪਾ ਆਗੂ ਦਾ ਵੱਡਾ ਖੁਲਾਸਾ NOC Matter

Connect With Us : Twitter Facebook

 

SHARE