- ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਾਂ, ਬੁਰਸ਼ਾਂ ਸਾਜ਼ਾਂ ਵਾਲਿਆਂ ਦਾ ਮਜਬੂਤ ਕਾਫ਼ਲਾ ਬਣਾਉਣ ਦੀ ਲੋੜ: ਫ਼ਖ਼ਰ ਜ਼ਮਾਂ
ਇੰਡੀਆ ਨਿਊਜ਼, ਲੁਧਿਆਣਾ:
Inauguration of 31st World Punjabi Peace Conference pakistan
ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ ਨੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਵਿਜੈ ਦੇਵ ਦਾ ਕਾਨਫਰੰਸ ਦੀ ਕਾਮਯਾਬੀ ਲਈ ਭੇਜਿਆ ਸੰਦੇਸ਼ ਸੁਣਾਇਆ ਅਤੇ ਉਸ ਦੀ ਕਾਪੀ ਫ਼ਖ਼ਰ ਜ਼ਮਾਂ ਜੀ ਨੂੰ ਭੇਂਟ ਕੀਤੀ। ਡਾ. ਫ਼ਾਤਿਮਾ ਹੁਸੈਨ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਨੇ ਆਪਣੇ ਖੋਜ ਪੱਤਰ ਚ ਕਿਹਾ ਕਿ ਸੂਫ਼ੀ ਸਿਲਸਿਲੇ ਦੇ ਚਿਸ਼ਤੀ ਫ਼ਕੀਰਾਂ ਨੇ ਹਿੰਦੂ ਮੁਸਲਿਮ ਪਾੜੇ ਨੂੰ ਘਟਾਉਣ ਵਿੱਚ ਸਭ ਤੋਂ ਵੱਡਾ ਹਿੱਸਾ ਪਾਇਆ। ਉਨ੍ਹਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੱਖਣੀ ਏਸ਼ੀਆ ਦੇ ਸਦੀਵੀ ਅਮਨ ਚੈਨ ਨੂੰ ਸਦੀਵੀ ਬਣਾਉਣ ਲਈ ਚਿਸ਼ਤੀ ਫ਼ਕੀਰਾਂ ਨੂੰ ਮੁੜ ਸਮਝਣ ਤੇ ਵਿਚਾਰਨ ਦੀ ਲੋੜ ਹੈ।
ਭਾਰਤ ਤੇ ਪਾਕਿਸਤਾਨ ਕਾਫ਼ਲੇ ਦੀ ਅਗਵਾਈ ਕਰਨ ਦੇ ਸਮਰੱਥ Inauguration of 31st World Punjabi Peace Conference
ਸ਼੍ਰੀ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਤੇ ਪ੍ਰਸਿੱਧ ਪੰਜਾਬੀ ਆਲੋਚਕ ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਵਿਸ਼ਵ
ਉਰਦੂ ਨਾਵਲਕਾਰ ਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਸਕੱਤਰ ਜਨਰਲ ਡਾ. ਅਬਦਾਲ ਬੇਲਾ ਨੇ ਕਿਹਾ ਕਿ ਬਾਬਾ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ, ਗੁਲਾਮ ਫ਼ਰੀਦ, ਮੀਆਂ ਮੁਹੰਮਦ ਬਖ਼ਸ਼ ਸਾਹਿਬ ਵਰਗੇ ਸੂਫ਼ੀ ਸ਼ਾਇਰਾਂ ਨੇ ਪੰਜਾਬੀ ਕਾਵਿ ਸਿਰਜਣ ਰਾਹੀਂ ਧਰਤੀ ਨੂੰ ਜ਼ਬਾਨ ਦਿੱਤੀ। ਉਨ੍ਹਾ ਆਪਣੇ ਉਰਦੂ ਨਾਵਲ ਦਰਵਾਜ਼ਾ ਖੁਲਤਾ ਦੇ ਹਵਾਲੇ ਨਾਲ ਕਿਹਾ ਕਿ ਇਹ ਨਾਵਲ ਲਿਖਿਆ ਭਾਵੇਂ ਪਾਕਿਸਤਾਨ ਚ ਗਿਆ ਪਰ ਇਸ ਦਾ ਵਿਚਰਨ ਘੇਰਾ ਦੋਰਾਹਾ, ਕਟਾਣੀ ਰਾਮਪੁਰ ਤੇ ਬੇਗੋਵਾਲ ਵਰਗੇ ਭਾਰਤੀ ਪੰਜਾਬ ਦੇ ਪਿੰਡ ਹਨ। ਇਹ ਮੇਰੇ ਪੁਰਖ਼ਿਆਂ ਦੀ ਧਰਤੀ ਹੈ ਜੋ ਮੇਰੇ ਸਾਹਾਂ ਚ ਰਮੀ ਹੋਈ ਹੈ।
ਧੰਨਵਾਦੀ ਸ਼ਬਦ ਬੋਲਦਿਆਂ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਇਕੱਤਵੀਂ ਕਾਨਫ਼ਰੰਸ ਵਿੱਚ ਬਹੁਤ ਮੁੱਲਵਾਨ ਗੱਲਾਂ ਹੋਈਆਂ ਹਨ ਅਤੇ ਅਗਲੇ ਦਿਨਾਂ ਚ ਹੋਰ ਵੀ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਵੰਨ ਸੁਵੰਨੀ ਫੁਲਕਾਰੀ ਬਚਾਉਣ ਲਈ ਅਸੀਂ ਰੇਸ਼ਮੀ ਧਾਗਿਆਂ ਵਾਲਾ ਯੋਗਦਾਨ ਪਾਉਣਾ ਚਾਹੀਦਾ ਹੈ। Inauguration of 31st World Punjabi Peace Conference
ਅਗਲੇ ਸਾਲ ਇਹ ਕਾਨਫ਼ਰੰਸ ਲੁਧਿਆਣਾ ਜਾਂ ਪਟਿਆਲਾ ਚ ਕਰਵਾਉਣ ਦੀ ਕੋਸ਼ਿਸ Inauguration of 31st World Punjabi Peace Conference
ਭਾਰਤੀ ਵਫ਼ਦ ਦੇ ਮੁੱਖ ਸੰਯੋਜਕ ਸਹਿਜਪ੍ਰੀਤ ਸਿੰਘ ਮਾਂਗਟ ਨੇ ਭਾਰਤ ਤੋਂ ਆਏ ਡੈਲੀਗੇਸ਼ਨ ਦੀ ਜਾਣ ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਇਹ ਕਾਨਫ਼ਰੰਸ ਲੁਧਿਆਣਾ ਜਾਂ ਪਟਿਆਲਾ ਚ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਕਾਨਫਰੰਸ ਮੌਕੇ ਦਰਸ਼ਨ ਬੁੱਟਰ ਦਾ ਸੱਜਰਾ ਕਾਵਿ ਸੰਗ੍ਰਹਿ ਗੰਠੜੀ ਨੂੰ ਜਨਾਬ ਫ਼ਖਰ ਜਮਾਂ, ਡਾ. ਦੀਪਕ ਮਨਮੋਹਨ ਸਿੰਘ, ਗੁਰਭਜਨ ਗਿੱਲ, ਗੁਰਭੇਜ ਸਿੰਘ ਗੋਰਾਇਆ, ਸਤੀਸ਼ ਗੁਲਾਟੀ ਅਤੇ ਡਾ. ਅਬਦਾਲ ਬੇਲਾ ਨੇ ਲੋਕ ਅਰਪਨ ਕੀਤਾ। ਇਸ ਮੌਕੇ ਫਾਰੂਖ਼ ਫਖ਼ਰ ਦੀ ਸੁਲਤਾਨ ਬਾਹੂ ਬਾਰੇ ਬਣਾਈ ਦਸਤਾਵੇਜੀ ਫਿਲਮ ਦਾ ਵੀ ਪ੍ਰਦਰਸ਼ਨ ਕੀਤਾ ਗਿਆ।
ਇਸ ਸਮਾਗਮ ਵਿੱਚ ਪਾਕਿਸਤਾਨ ਦੇ ਪ੍ਰਸਿੱਧ ਸ਼ਾਇਰ ਬਾਬਾ ਨਜਮੀ, ਭਾਰਤੀ ਵਫ਼ਦ ਚ ਆਏ ਕਵੀ ਦਰਸ਼ਨ ਬੁੱਟਰ, ਗੁਰਭਜਨ ਗਿੱਲ ਤੇ ਗੁਰਤੇਜ ਕੋਹਾਰਵਾਲਾ ਨੇ ਆਪੋ ਆਪਣਾ ਕਲਾਮ ਪੇਸ਼ ਕੀਤਾ। ਇਸ ਮੌਕੇ ਡਾ. ਇਕਬਾਲ ਕੈਸਰ, ਜੁਬੈਰ ਅਹਿਮਦ, ਅੱਬਾਸ ਮਿਰਜ਼ਾ, ਡਾ. ਕਲਿਆਣ ਸਿੰਘ ਕਲਿਆਣ, ਪੰਜਾਬੀ ਕਵਿੱਤਰੀ ਬੁਸ਼ਰਾ ਐਜ਼ਾਜ਼, ਭੁਲੇਖਾ ਦੇ ਮੁੱਖ ਸੰਪਾਦਕ ਮੁਦੱਸਰ ਬੱਟ, ਮੁਨੀਰ ਹੋਸ਼ਿਆਰਪੁਰੀ, ਨੂਰ ਉਲ ਐਨ ਸਾਦੀਆ, ਜਾਵੇਦ ਰਜ਼ਾ, ਡਾ. ਨਬੀਲ ਸ਼ਾਦ, ਅਕਰਮ ਸ਼ੇਖ, ਅਨੀਸ ਅਹਿਮਦ, ਸਰਗੋਧਾ ਤੋਂ ਆਏ ਚਿੰਤਕ ਆਸਿਫ਼ ਖਾਨ, ਇਸਲਾਮਾਬਾਦ ਤੋਂ ਆਏ ਲੇਖਕ ਆਜ਼ਮ ਮਲਿਕ ਤੇ ਸ਼ੇਖੂਪੁਰਾ ਤੋਂ ਆਏ ਕਵੀ ਤੇ ਚਿਤਰਕਾਰ ਮੁਹੰਮਦ ਆਸਿਫ਼ ਰਜ਼ਾ, ਕਵਿੱਤਰੀ ਸਾਨੀਆ ਸ਼ੇਖ, ਬਿਲਾਲ ਬੇਲਾ, ਮੁਹੰਮਦ ਅੱਯਾਜ, ਫ਼ਿਲਮ ਨਾਚ ਡਾਇਰੈਕਟਰ ਪੰਨਾ ਜ਼ਰੀਨ, ਆਸ਼ਿਕ ਰਹੀਲ, ਅਫ਼ਜ਼ਲ ਸਾਹਿਰ ਨੇ ਵੀ ਸ਼ਮੂਲੀਅਤ ਕੀਤੀ। Inauguration of 31st World Punjabi Peace Conference
Also Read : ਭਗਵੰਤ ਮਾਨ ਲਈ 16 ਨੰਬਰ ਲੱਕੀ, 17ਵਾਂ CM ਮਾਨ ਖੁਦ