MLA ਨੇ ਕੀਤਾ ਟਿਊਬਵੈੱਲ ਦਾ ਉਦਘਾਟਨ Inauguration Of Tubewell

0
489
Inauguration Of Tubewell

Inauguration Of Tubewell

ਵਿਧਾਇਕ ਨੇ ਕੀਤਾ ਟਿਊਬਵੈੱਲ ਦਾ ਉਦਘਾਟਨ,ਕਿਹਾ:ਗਰਮੀ ਦੇ ਮੌਸਮ ਵਿੱਚ ਨਹੀਂ ਆਵੇਗੀ ਪਾਣੀ ਦੀ ਸਮੱਸਿਆ

* ਵਾਰਡ ਨੰ: 3 ਅਤੇ 9 ਵਿੱਚ ਲਗਾਏ ਗਏ ਟਿਊਬਵੈੱਲ
* ਕਾਂਗਰਸੀ ਵਿਧਾਇਕ ਨੇ ਹਲਕੇ ਦਾ ਵਿਕਾਸ ਨਹੀਂ ਸਗੋਂ ਆਪਣਾ ਵਿਕਾਸ ਕੀਤਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸ਼ਹਿਰ ਦੇ ਵਾਰਡ ਨੰਬਰ 3 ਅਤੇ 9 ਵਿੱਚ ਪਾਣੀ ਦੇ ਨਵੇਂ ਟਿਊਬਵੈੱਲ ਲਗਾਏ ਗਏ ਹਨ। ਗਰਮੀ ਦੇ ਮੌਸਮ ਦੌਰਾਨ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਦੇਖਿਆ ਗਿਆ ਹੈ ਕਿ ਗਰਮੀ ਦੇ ਮੌਸਮ ‘ਚ ਅਕਸਰ ਪਾਣੀ ਦੀ ਸਮੱਸਿਆ ਆ ਜਾਂਦੀ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਬਨੂੜ ਵਿਖੇ ਕੀਤਾ। ਉਹ ਇੱਥੇ ਵਾਰਡ ਨੰਬਰ ਤਿੰਨ ਵਿੱਚ ਨਗਰ ਕੌਂਸਲ ਵੱਲੋਂ ਲਗਾਏ ਗਏ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ ਕਰਨ ਪੁੱਜੇ ਸਨ। Inauguration Of Tubewell

ਸਰਬਪੱਖੀ ਵਿਕਾਸ ਕੀਤਾ ਜਾਵੇਗਾ

Inauguration Of Tubewell

ਇਸ ਦੌਰਾਨ ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ’ਤੇ ਬਨੂੜ ਦੇ ਲੋਕਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਹੈ। ਪਰ ਹੁਣ ਸਮਾਂ ਆ ਗਿਆ ਹੈ ਜਦੋਂ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਵਿਧਾਇਕ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਨੇ ਹਲਕੇ ਦਾ ਨਹੀਂ ਸਗੋਂ ਆਪਣਾ ਵਿਕਾਸ ਕਰਵਾਇਆ ਹੈ। ਇਸ ਮੌਕੇ Adv.ਬਿਕਰਮਜੀਤ ਪਾਸੀ (Co-rdinator MLA),ਸਿਟੀ ਪ੍ਰਧਾਨ ਐਡਵੋਕੇਟ ਕਿਰਨਜੀਤ,ਲੱਕੀ ਸੰਧੂ,ਸੋਨੀ ਬਾਜਵਾ,ਸੁਖਵਿੰਦਰ ਸਿੰਘ ਬਨੂੜ,ਹਰਨੇਕ ਸਿੰਘ,ਬਲਬੀਰ ਮੌਲੀ ਵਾਲਾ,ਉਪੇਸ਼ ਜੱਲ੍ਹਣ, ਗੋਕਲ ਚੰਦ,ਅਵਤਾਰ ਸਿੰਘ ਆਦਿ ਹਾਜ਼ਰ ਸਨ। Inauguration Of Tubewell

ਪਹਿਲਾਂ ਚੱਲ ਰਹੇ 15 ਟਿਊਬਵੈੱਲ

Inauguration Of Tubewell

ਕੌਂਸਲ ਦੇ ਕਾਰਜਸਾਧਕ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਲਈ 15 ਵਾਟਰ ਟਿਊਬਵੈੱਲ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ 10 ਟਿਊਬਵੈੱਲਾਂ ਦੀ ਸਾਂਭ-ਸੰਭਾਲ ਸੀਵਰੇਜ ਬੋਰਡ ਅਧੀਨ ਹੈ ਅਤੇ ਬਾਕੀ 5 ਟਿਊਬਵੈੱਲਾਂ ਦੀ ਸਾਂਭ-ਸੰਭਾਲ ਕੌਂਸਲ ਵੱਲੋਂ ਕੀਤੀ ਜਾ ਰਹੀ ਹੈ। ਵਾਰਡ ਨੰਬਰ 3 ਅਤੇ 9 ਵਿੱਚ ਨਵਾਂ ਟਿਊਬਵੈੱਲ ਲਗਾਇਆ ਗਿਆ ਹੈ। ਸ਼ਹਿਰ ਵਿੱਚ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। Inauguration Of Tubewell

ਸਰਪਲੱਸ ਟਿਊਬਵੈੱਲ ਦੀ ਵੀ ਮੰਗ ਕੀਤੀ

Inauguration Of Tubewell

ਕੌਂਸਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 13 ਵਾਰਡਾਂ ਵਾਲੇ ਸ਼ਹਿਰ ਵਿੱਚ ਦੋ ਨਵੇਂ ਟਿਊਬਵੈੱਲਾਂ ਸਮੇਤ 17 ਟਿਊਬਵੈੱਲ ਲੱਗੇ ਹਨ। ਇਸ ਤੋਂ ਇਲਾਵਾ ਸਰਕਾਰ ਤੋਂ ਸਰਪਲੱਸ ਟਿਊਬਵੈੱਲ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਲੋਕੇਸ਼ਨ ਨਹੀਂ ਪਾਈ ਗਈ। ਐਮਰਜੈਂਸੀ ਦੌਰਾਨ ਵਾਧੂ ਟਿਊਬਵੈੱਲ ਦੀ ਵਰਤੋਂ ਕੀਤੀ ਜਾ ਸਕਦੀ ਹੈ। Inauguration Of Tubewell

Also Read :ਬਿਕਰਮਜੀਤ ਪਾਸੀ ਅਤੇ ਲੱਕੀ ਸੰਧੂ ਨੂੰ ਕੋ-ਆਰਡੀਨੇਟਰ ਨਿਯੁਕਤ ਕੀਤਾ Appointed New Co-rdinators

Also Read :ਲੋਕਾਂ ਨੂੰ ਚੱਕਰਾਂ ‘ਚ ਪਾਉਂਦੀ ਲੀਡਰਾਂ ਦੀ ਚੜ੍ਹਾਈ The Truth Of Viral Photo

Also Read :ਟਰੱਕ ਯੂਨੀਅਨ ਬਨੂੜ ਦੀ ਆਮਦਨ ‘ਚ ਇਜ਼ਾਫਾ Increase In Truck Union Revenue

Connect With Us : Twitter Facebook

 

 

SHARE