India News (ਇੰਡੀਆ ਨਿਊਜ਼), Incidents Of Stubble Fire, ਚੰਡੀਗੜ੍ਹ : ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਂਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਸਖਤ ਕਦਮ ਚੁੱਕ ਰਿਹਾ ਹੈ ਇਸ ਦੇ ਨਾਲ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਕਿਸਾਨਾਂ ਨੂੰ ਜਾਗਰਿਤ ਕੀਤਾ ਜਾ ਰਿਹਾ ਹੈ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਾਈ ਜਾਵੇ।
ਨਾਈਬ ਤਹਿਸੀਲਦਾਰ ਪਾਤੜਾਂ ਦਾ ਐਕਸ਼ਨ
ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪ੍ਰਸ਼ਾਸਨਿਕ ਅਧਿਕਾਰੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਗਾਤਾਰ ਯਤਨਸ਼ੀਲ ਹਨ। ਸਬ ਡਿਵੀਜ਼ਨ ਪਾਤਰਾਂ ਦੇ ਨਾਈਬ ਤਹਿਸੀਲਦਾਰ ਦਾ ਐਕਸ਼ਨ ਸਾਹਮਣੇ ਆਇਆ ਹੈ।
ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਆਪਣੇ ਟੀਮ ਸਮੇਤ ਘੱਗਾ ਇਲਾਕੇ ਦਾ ਦੌਰਾ ਕਰ ਰਹੇ ਸਨ। ਘੱਗਾ ਇਲਾਕੇ ਖੇਤ ਵਿੱਚ ਪਰਾਲੀ ਨੂੰ ਅੱਗ ਲੱਗੀ ਵੇਖ ਕੇ ਫਾਇਰ ਬ੍ਰਿਗੇਡ ਨੂੰ ਤੁਰੰਤ ਮੌਕੇ ਤੇ ਬੁਲਾਇਆ ਗਿਆ ਅਤੇ ਅੱਗ ਨੂੰ ਕੰਟਰੋਲ ਕੀਤਾ ਗਿਆ।
ਪਰਾਲੀ ਨੂੰ ਅੱਗ ਲਾਣਾ ਮਜਬੂਰੀ
ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਾਣਾ ਉਹਨਾਂ ਦੀ ਮਜਬੂਰੀ ਹੈ। ਜਦੋਂ ਕਿ ਪ੍ਰਸ਼ਾਸਨ ਵੱਲੋਂ ਢੁਕਵੇ ਪ੍ਰਬੰਧ ਨਾ ਹੋਣ ਕਾਰਨ ਪਰਾਲੀ ਨੂੰ ਅੱਗ ਲਾਣਾ ਮਜਬੂਰੀ ਬਣਿਆ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਪਰਾਲੀ ਸਾੜਨ ਲਈ 200 ਰੁਪਏ ਪ੍ਰਤੀ ਕੁਇੰਟਲ ਫੂਸ ਦਾ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਪੱਧਰ ਤੇ ਪਰਾਲੀ ਨੂੰ ਅੱਗ ਲਾਏ ਬਿਨਾਂ ਸੰਭਾਲ ਸਕੀਏ।
ਇਹ ਵੀ ਪੜ੍ਹੋ :Maat Pitaa Gaudham : ਮਾਤ ਪਿਤਾ ਗੋਧਾਮ ਮਹਾਂਤੀਰਥ ਵਿੱਚ 20 ਨੂੰ ਗੋਪਾਅਸ਼ਟਮੀ ਮਹਾਂਉਤਸਵ ਦਾ ਆਯੋਜਨ
ਇਹ ਵੀ ਪੜ੍ਹੋ :Wanted Shooter Arrested : ਐਸ.ਏ.ਐਸ.ਨਗਰ ਪੁਲਿਸ ਨੇ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ‘ਵਾਂਟਡ ਸ਼ੂਟਰ’ ਨੂੰ ਕੀਤਾ ਗ੍ਰਿਫਤਾਰ